Monday , 20 January 2020
Breaking News
You are here: Home » PUNJAB NEWS » ਕਾਰਗਿਲ ਜਿਹੀ ਕਿਸੇ ਹੋਰ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਮਜ਼ਬੂਤ ਖੁਫੀਆ ਨੈੱਟਵਰਕ ਸਮੇਂ ਦੀ ਲੋੜ : ਰੱਖਿਆ ਮਾਹਰ

ਕਾਰਗਿਲ ਜਿਹੀ ਕਿਸੇ ਹੋਰ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਮਜ਼ਬੂਤ ਖੁਫੀਆ ਨੈੱਟਵਰਕ ਸਮੇਂ ਦੀ ਲੋੜ : ਰੱਖਿਆ ਮਾਹਰ

ਚੰਡੀਗੜ੍ਹ, 15 ਦਸੰਬਰ-ਐਤਵਾਰ ਨੂੰ ਇੱਥੇ ਰੱਖਿਆ ਮਾਹਿਰਾਂ ਨੇ ਸੈਸ਼ਨ ਵਿੱਚ ਵਿਚਾਰਚਰਚਾ ਦੌਰਾਨ ਹਿੱਸਾ ਲੈਂਦਿਆਂ ਕਿਹਾ ਕਿ ਕਾਰਗਿਲ ਜਿਹੀ ਕਿਸੇ ਹੋਰ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਮੌਜੂਦਾ ਖੁਫ਼ੀਆ ਨੈਟਵਰਕ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ‘ਲੈਸਨਸ ਲਰਨਟ ਫਰਾਮ ਦ ਕਾਰਗਿਲ ਵਾਰ ਐਂਡ ਦੇਅਰ ਇੰਪਲੀਮੈਂਟੇਸ਼ਨ’ ਵਿਸ਼ੇ ‘ਤੇ ਕਰਵਾਏ ਗਏ ਸੈਸ਼ਨ ਵਿਚ ਹਿੱਸਾ ਲੈਂਦਿਆਂ ਸੇਵਾਮੁਕਤ ਰੱਖਿਆ ਸਕੱਤਰ ਸ਼ੇਖਰ ਦੱਤ ਨੇ ਕਿਹਾ ਕਿ ਸਾਨੂੰ ਕੇਂਦਰੀ ਅਤੇ ਰਾਜ ਪੱਧਰ ‘ਤੇ ਖੁਫੀਆ ਅਤੇ ਨਿਗਰਾਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਲੈਫਟੀਨੈਂਟ ਜਨਰਲ ਜੇ ਐਸ ਚੀਮਾ ਅਤੇ ਏਅਰ ਮਾਰਸ਼ਲ ਨਿਰਦੋਸ਼ ਤਿਆਗੀ ਸਮੇਤ ਸਾਰੇ ਪੈਨਲਿਸਟਾਂ ਨੇ ਕਾਰਗਿਲ ਜਿਹੀਆਂ ਅਚਾਨਕ ਵਾਪਰਨ ਵਾਲੀਆਂ ਨੂੰ ਘਟਨਾਵਾਂ ਤੋਂ ਬਚਣ ਲਈ ਵੱਧ ਤੋਂ ਵੱਧ ਖੁਫੀਆ ਸੰਗਠਨਾਂ ਬਣਾਉਣ ਅਤੇ ਵਿਕਸਿਤ ਕਰਨ ‘ਤੇ ਜ਼ੋਰ ਦਿੱਤਾ। ਵਿਚਾਰ-ਵਟਾਂਦਰੇ ਵਿਚ ਹਿੱਸਾ ਲੈਂਦਿਆਂ ਦੱਤ ਨੇ ਕਿਹਾ ਕਿ ਕਾਰਗਿਲ ਨੇ ਭਾਰਤੀ ਫੌਜ ਨੂੰ ਅਚੰਭੇ ਵਿੱਚ ਪਾ ਦਿੱਤਾ ਸੀ ਕਿ ਸਾਡੀ ਸਰਹੱਦ ਦੇ ਅੰਦਰ ਘੁਸਪੈਠੀਏ ਕਿਵੇਂ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਟਾਲਣ ਲਈ ਸਾਨੂੰ ਖੁਫੀਆ ਤੰਤਰ ਅਤੇ ਨਿਗਰਾਨੀ ਦੇ ਸਾਂਝੇ ਰਸਤੇ ਵਿਕਸਿਤ ਕਰਨੇ ਪੈਣਗੇ ਤਾਂ ਜੋ ਵੱਧ ਤੋਂ ਵੱਧ ਤਿਆਰੀ ਨੂੰ ਯਕੀਨੀ ਬਣਾਉਣ ਹਿੱਤ ਸਾਡੇ ਸੁਰੱਖਿਆ ਬਲਾਂ ਨੂੰ ਕਾਰਵਾਈ ਕਰਨਯੋਗ ਜਾਣਕਾਰੀ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਰਾਸ਼ਟਰੀ ਰੱਖਿਆ ਦੇਸ਼ ਲਈ ਸਭ ਤੋਂ ਵੱਧ ਤਰਜੀਹ ਦੇਣ ਵਾਲਾ ਅਤੇ ਬੁਨਿਆਦੀ ਢਾਂਚੇ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਮਸਲਾ ਹੈ। ਇਸ ਲਈ ਖੁਫੀਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਇਸ ਮੰਤਵ ਲਈ ਸੁਰੱਖਿਆ ਬਲਾਂ ਦੇ ਆਪ੍ਰੇਸ਼ਨ ਕਮਾਂਡਰ ਨੂੰ ਹਰ ਸ਼ੱਕੀ ਗਤੀਵਿਧੀ ਨਾਲ ਨਜਿੱਠਣ ਲਈ ਲੋੜੀਂਦੇ ਸਾਜ਼ੋ-ਸਮਾਨ ਦੀ ਖਰੀਦ ਲਈ ਵਧੇਰੇ ਬਜਟ ਮਨਜ਼ੂਰ ਕਰਨ ਦੀ ਜ਼ਰੂਰਤ ਹੈ। ਪੈਨਲ ਵਿਚਾਰ ਚਰਚਾ ਦੌਰਾਨ ਏਅਰ ਮਾਰਸ਼ਲ ਨਿਰਦੋਸ਼ ਤਿਆਗੀ ਨੇ ਕਾਰਗਿਲ ਜੰਗ ਦੇ ਹਵਾਈ ਫੌਜ ਦੇ ਹਮਲੇ ਦੀਆਂ ਦੋ ਵਿਸ਼ੇਸ਼ ਵੀਡੀਓ ਪ੍ਰਦਰਸ਼ਿਤ ਕੀਤੀਆਂ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਭਾਰਤੀ ਹਵਾਈ ਸੈਨਾ ਇੰਨੀ ਉਚਾਈ ‘ਤੇ ਆਪ੍ਰੇਸ਼ਨ ਕਰਨ ਲਈ ਸੁਚੱਜੇ ਰੂਪ ‘ਚ ਸਿੱਖਿਅਤ ਤੇ ਹਥਿਆਰਬੰਦ ਨਹੀਂ ਸੀ ਅਤੇ ਸਾਡੇ ਲੜਾਕੂ ਜਹਾਜ਼ (ਜੈਟਸ) ਵੀ ਕਾਰਗਿਲ ਵਰਗੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਕੀਤੇ ਗਏ ਸਨ।

Comments are closed.

COMING SOON .....


Scroll To Top
11