Sunday , 21 April 2019
Breaking News
You are here: Home » NATIONAL NEWS » ਕਾਮਨਵੈਲਥ ਸੰਮੇਲਨ ਅੱਜ ਤੋਂ ਦਿੱਸੇਗਾ ਭਾਰਤ ਦਾ ਜਲਵਾ

ਕਾਮਨਵੈਲਥ ਸੰਮੇਲਨ ਅੱਜ ਤੋਂ ਦਿੱਸੇਗਾ ਭਾਰਤ ਦਾ ਜਲਵਾ

ਪ੍ਰਧਾਨ ਮੰਤਰੀ ਸ੍ਰੀ ਮੋਦੀ ਨੂੰ ਮਿਲਣਗੀਆਂ ਖਾਸ ਸਹੂਲਤਾਂ

ਲੰਡਨ/ਨਵੀਂ ਦਿਲੀ, 15 ਅਪ੍ਰੈਲ- ਭਲਕੇ ਇੱਥੇ ਕਾਮਨਵੈਲਥ ਦੇਸ਼ਾਂ ਦਾ ਸਿਖਰ ਸੰਮੇਲਨ ਸ਼ੁਰੂ ਹੋਣ ਜਾ ਰਿਹਾ ਹੈ। ਲੰਡਨ ਵਿਖੇ ਇਹ 4 ਰੋਜ਼ਾ ਸੰਮੇਲਨ 16 ਤੋਂ 20 ਅਪ੍ਰੈਲ ਤੱਕ ਚੱਲੇਗਾ। ਸਾਲ 2009 ਦੇ ਬਾਅਦ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਜਿਹੇ ਭਾਰਤੀ ਪ੍ਰਧਾਨ ਮੰਤਰੀ ਹੋਣਗੇ, ਜੋ ਇਸ ਸੰਮੇਲਨ ਵਿਚ ਹਿਸਾ ਲੈਣਗੇ। ਖਾਸ ਗਲ ਇਹ ਹੈ ਕਿ 52 ਦੇਸ਼ਾਂ ਦੇ ਮੁਖੀਆਂ ਵਿਚੋਂ ਉਹ ਇਕਲੇ ਅਜਿਹੇ ਪ੍ਰਧਾਨ ਮੰਤਰੀ ਹੋਣਗੇ, ਜੋ ਉਥੇ ਲਿਮੋਜੀਨ ਕਾਰ ਵਿਚ ਸਫਰ ਕਰਨਗੇ ਜਦਕਿ ਬਾਕੀ ਦੇਸ਼ਾਂ ਦੇ ਨੇਤਾ ਸੰਮੇਲਨ ਦੌਰਾਨ ਕੋਚ (ਬਸ) ਵਿਚ ਸਫਰ ਕਰਨਗੇ।ਸ੍ਰੀ ਮੋਦੀ ਇਕਲੇ ਅਜਿਹੇ ਨੇਤਾ ਹੋਣਗੇ, ਜੋ ਆਪਣੀ ਬ੍ਰਿਟਿਸ਼ ਹਮਰੁਤਬਾ ਥੈਰੇਸਾ ਮੇਅ ਨਾਲ ਦੋ-ਪਖੀ ਗਲਬਾਤ ਕਰਨਗੇ। ਇਸ ਦੇ ਨਾਲ ਹੀ ਮੋਦੀ ਉਨ੍ਹਾਂ ਤਿੰਨ ਨੇਤਾਵਾਂ ਵਿਚੋਂ ਇਕ ਹਨ, ਜਿਨ੍ਹਾਂ ਨੂੰ ਬਰਮਿੰਘਮ ਪੈਲੇਸ ਵਿਚ ਮਹਾਰਾਣੀ ਨਾਲ ਨਿਜੀ ਮੁਲਾਕਾਤ ਲਈ ਸਦਾ ਦਿਤਾ ਗਿਆ ਹੈ।ਪ੍ਰਧਾਨ ਮੰਤਰੀ ਮੋਦੀ ਲੰਡਨ ਵਿਚ 18 ਅਪ੍ਰੈਲ ਦੀ ਰਾਤ ਨੂੰ ‘ਭਾਰਤ ਦੀ ਬਾਤ, ਸਭ ਕੇ ਸਾਥ’ ਨਾਂ ਦੇ ਸਿਰਲੇਖ ਦੇ ਇਕ ਪ੍ਰੋਗਰਾਮ ਨੂੰ ਸੰਬੋਧਿਤ ਕਰਨਗੇ। ਇਹ ਪ੍ਰੋਗਰਾਮ ਲਾਈਵ ਹੋਵੇਗਾ ਅਤੇ ਇਸ ਦੌਰਾਨ ਦੁਨੀਆ ਭਰ ਦੇ 1,500 ਐਨ. ਆਰ. ਆਈ. ਉਨ੍ਹਾਂ ਤੋਂ ਲਾਈਵ ਸਵਾਲ ਪੁਛ ਸਕਣਗੇ।ਇਸ ਪ੍ਰੋਗਰਾਮ ਮਗਰੋਂ ਪ੍ਰਿੰਸ ਚਾਰਲਸ ਉਨ੍ਹਾਂ ਲਈ ਇਕ ਈਵੈਂਟ ਦਾ ਆਯੋਜਨ ਕਰਨਗੇ। ਇਸ ਈਵੈਂਟ ਵਿਚ ਭਾਰਤ-ਬ੍ਰਿਟੇਨ ਵਿਚਕਾਰ ਤਕਨੀਕ ਦੇ ਖੇਤਰ ਵਿਚ ਸਹਿਯੋਗ ਬਾਰੇ ਗਲਬਾਤ ਹੋਵੇਗੀ। ਪ੍ਰਧਾਨ ਮੰਤਰੀ ਮੋਦੀ 17 ਅਪ੍ਰੈਲ ਨੂੰ ਲੰਡਨ ਪਹੁੰਚਣਗੇ। 18 ਅਪ੍ਰੈਲ ਨੂੰ ਥੈਰੇਸਾ ਮੇਅ ਨਾਲ ਰਾਤ ਦਾ ਭੋਜਨ ਕਰਨਗੇ ਅਤੇ 19 ਅਪ੍ਰੈਲ ਨੂੰ ਮਹਾਰਾਣੀ ਨਾਲ ਰਾਤ ਦੇ ਭੋਜਨ ਲਈ ਬਰਮਿੰਘਮ ਪੈਲੇਸ ਜਾਣਗੇ।

Comments are closed.

COMING SOON .....


Scroll To Top
11