Tuesday , 23 April 2019
Breaking News
You are here: Home » BUSINESS NEWS » ਕਾਊਂਟਰ ਇੰਟੈਲੀਜੈਂਸ ਤੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਅੰਤਰ ਰਾਜੀ ਗਠਜੋੜ ਦਾ ਪਰਦਾਫਾਸ਼

ਕਾਊਂਟਰ ਇੰਟੈਲੀਜੈਂਸ ਤੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਅੰਤਰ ਰਾਜੀ ਗਠਜੋੜ ਦਾ ਪਰਦਾਫਾਸ਼

72.50 ਕੁਇੰਟਲ ਭੁੱਕੀ ਨਾਲ ਦੋ ਵਿਅਕਤੀ ਗ੍ਰਿਫ਼ਤਾਰ

ਜ¦ਧਰ/ਚੰਡੀਗੜ੍ਹ, 6 ਅਗਸਤ- ਨਸ਼ਿਆਂ ਦੇ ਖਿਲਾਫ਼ ਇਕ ਵੱਡੀ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਨੇ ਅੱਜ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜੋ ਰਾਜਸਤਾਨ ਤੋਂ ਪੰਜਾਬ ਵਿੱਚ ਭੁੱਕੀ ਦੀ ਸਮੱਗ¦ਿਗ ਵਿੱਚ ਸ਼ਾਮਿਲ ਸਨ। ਦੋਵਾਂ ਦੋਸ਼ੀਆਂ ਦੀ ਪਹਿਚਾਣ ਧਰਮਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ¦ਡੇਕੇ ਜ਼ਿਲ੍ਹਾ ਮੋਗਾ ਅਤੇ ਗੁਰਵੀਰ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਰੱਤੀਆਂ ਮੋਗਾ ਵਜੋਂ ਹੋਈ ਹੈ ਅਤੇ 180 ਬੂਰੀਆਂ ਭੁੱਕੀ ਨਾਲ ਭਰਿਆ ਟਰੱਕ ਜਬਤ ਕਰ ਲਿਆ ਗਿਆ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਏ.ਆਈ.ਜੀ.ਕਾਊਂਟਰ ਇੰਟੈਲੀਜੈਂਸ ਹਰਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇਸ ਸਮੱਗ¦ਿਗ ਦੇ ਮੁੱਖ ਸਰਗਣਾ ਜਗਦੇਵ ਸਿੰਘ ਉਰਫ਼ ਦੇਬਾ ਪੁੱਤਰ ਸੂਰਤ ਸਿੰਘ ਅਤੇ ਸ਼ਿੰਦਰ ਸਿੰਘ ਪੁੱਤਰ ਨਿਰੰਜਣ ਸਿੰਘ ਵਾਸੀ ਦੋਲੇਵਾਲਾ ਪਿੰਡ ਜ਼ਿਲ੍ਹਾ ਮੋਗਾ ਹਨ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਮੋਗਾ ਜ਼ਿਲ੍ਹਾ ਦੇ ਪਿੰਡ ਚਾੜਿੱਕ ਦੇ ਬੂਟਾ ਸਿੰਘ ਪੁੱਤਰ ਮੰਟੇਰ ਸਿੰਘ ਦੇ ਨਾਲ ਮਿਲ ਕੇ ¦ਬੇ ਸਮੇਂ ਤੋਂ ਭੁੱਕੀ ਦੀ ਸਮੱਗ¦ਿਗ ਕਰਦੇ ਸਨ। ਉਨ੍ਹਾਂ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਵਿੰਗ ਦੋਲੇਵਾਲਾ ਦੇ ਇਨ੍ਹਾਂ ਸਮੱਗਲਰਾਂ ’ਤੇ ਪੈਣੀ ਨਜ਼ਰ ਰੱਖੇ ਹੋਏ ਸੀ। ਉਨ੍ਹਾਂ ਕਿਹਾ ਕਿ ਕਾਊਂਟਰ ਇੰਟੈਲੀਜੈਂਸ ਨੂੰ ਇਕ ਸੂਹ ਮਿਲੀ ਕੇ ਦੇਬਾ ਦੀ ਅਗਵਾਈ ਵਿਚ ਸਮੱਗਲਰ ਰਾਜਸਥਾਨ ਤੋਂ ਭਾਰੀ ਮਾਤਰਾ ਵਿੱਚ ਭੁੱਕੀ ਲਿਆ ਰਹੇ ਹਨ ਜਿਸ ਲਈ ਉਨਾਂ ਨੇ ਧਰਮਜੀਤ ਸਿੰਘ ਨੂੰ ਇਹ ਕੰਮ ਸੌਂਪਿਆ ਹੈ। ਧਰਮਜੀਤ ਸਿੰਘ ਨੇ ਇਹ ਖੇਪ ਰਾਜਸਥਾਨ ਦੇ ਚਿਤੌੜਗੜ੍ਹ ਤੋਂ ਸਬੰਧਿਤ ਭੁੱਕੀ ਦੇ ਠੇਕੇਦਾਰ ਰਾਹੁਲ ਪਾਸੋਂ ਇਕ ਵੱਡੇ ਟਰੱਕ ਵਿੱਚ ਇਹ ਖੇਪ ਹਾਸਿਲ ਕਰਨੀ ਹੈ । ਉਨ੍ਹਾਂ ਕਿਹਾ ਕਿ ਖੌਫ਼ੀਆਂ ਸੂਚਨਾ ਦੇ ਅਧਾਰ ’ਤੇ ਕੀ ਇਸ ਸਮੱਗਲਰ ਰਾਜਸਥਾਨ ਤੋਂ ਪੰਜਾਬ ਵਿੱਚ ਪੀ.ਬੀ.07 ਯੂ 1945 ਟਰੱਕ ਵਿੱਚ ਆ ਰਹੇ ਹਨ ਜੋ ਕਿ ਤਿਰਪਾਲ ਨਾਲ ਪੂਰੀ ਤਰ੍ਹਾਂ ਨਾਲ ਛੱ੍ਯਤਿਆ ਹੋਇਆ ਹੈ ਅਤੇ ਇਕ ਸਕੌਰਪੀਓ ਗੱਡੀ ਨੰਬਰ ਪੀ.ਬੀ 29 ਐਨ 9314 ਇਸ ਦੀ ਅਗਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸੂਚਨਾ ਫੌਰੀ ਤੌਰ ’ਤੇ ਮੋਗਾ ਜ਼ਿਲ੍ਹੇ ਦੇ ਐਸ.ਐਸ.ਪੀ.ਗੁਰਪ੍ਰੀਤ ਸਿੰਘ ਤੂਰ ਨਾਲ ਸਾਂਝੀ ਕੀਤੀ ਗਈ ਅਤੇ ਇਲਾਕੇ ਦੀ ਸਾਰੀ ਪੁਲਿਸ ਪਾਰਟੀਆਂ ਨੂੰ ਸੁਚੇਤ ਕਰ ਦਿੱਤਾ ਗਿਆ। ਉਨ੍ਹਾਂ ਦਸਿਆ ਕਿ ਪੁਲਿਸ ਥਾਣਾ ਮੇਹਣਾ ਦੇ ਥਾਣਾ ਮੁਖੀ ਦਿਲਬਾਗ ਸਿੰਘ ਬਾਘਾ ਪੁਰਾਣਾ ਜਗਰਾਓਂ ਸੜਕ ’ਤੇ ਇਸ ਟਰੱਕ ਨੂੰ ਸਮੱਗਲਰਾਂ ਅਤੇ ਖੇਪ ਦੇ ਨਾਲ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਹਨੇਰੇ ਦਾ ਫਾਇਦਾ ਲੈਂਦਿਆਂ ਜਗਦੀਸ਼ ਸਿੰਘ ਉਰਫ਼ ਦੇਬਾ, ਸ਼ਿੰਦਰ ਸਿੰਘ ਤੇ ਬੂਟਾ ਸਿੰਘ ਚਿੱਟੀ ਸਕੌਰਪੀਓ ਨੰਬਰ ਪੀ.ਬੀ.29 ਐਨ 9314 ਦੇ ਵਿੱਚ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਸ ਸਬੰਧ ਵਿੱਚ ਐਫ.ਆਈ.ਆਰ.ਨੰਬਰ 79 ਮਿਤੀ 06 ਅਗਸਤ 2018 ਨੂੰ ਐਨ.ਪੀ.ਡੀ.ਐਕਟ ਦੀ ਦਫ਼ਾ 15/25/29-61-85 ਦਰਜ ਕਰਕੇ ਦੇਬਾ,ਸ਼ਿੰਦਰ ਸਿੰਘ, ਬੂਟਾ ਸਿੰਘ ਤੇ ਹੋਰਨਾਂ ਨੂੰ ਫੜਨ ਲਈ ਕਾਰਵਾਈ ਆਰੰਭ ਕਰ ਦਿੱਤੀ ਹੈ। ਇਥੇ ਇਹ ਜ਼ਿਕਰ ਯੋਗ ਹੈ ਕਿ ਪੰਜਾਬ ਪੁਲਿਸ ਨੇ ਪਹਿਲਾਂ ਹੀ ਨਸ਼ੇ ਦੀ ਸਪਲਾਈ ਲਾਈਨ ਨੂੰ ਕੱਟ ਦਿੱਤਾ ਹੈ ਜਿਸ ਦੇ ਸਿੱਟੇ ਵਜੋਂ ਨਸ਼ਿਆਂ ਦੇ ਭਾਅ ਵਿੱਚ ਭਾਰੀ ਵਾਧਾ ਹੋਇਆ ਹੈ ਅਤੇ ਇਕ ਕਿਲੋ ਭੁੱਕੀ ਵੀ 3000 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿੱਕ ਰਹੀ ਹੈ ਜਿਸ ਕਾਰਨ ਇਸ 72.50 ਕੁਇੰਟਲ ਭੁੱਕੀ ਦੀ ਕੀਮਤ ਕਈ ਕਰੋੜਾਂ ਵਿੱਚ ਹੈ। ਇਸ ਮੌਕੇ ’ਤੇ ਸ੍ਰੀ ਖੱਖ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸਮੱਗਲਰਾਂ ਵਲੋਂ ਆਪਣੇ ਰਾਜਸਥਾਨ ਦੇ ਸਾਥੀਆਂ ਨੂੰ ਹਵਾਲਾ ਰਾਹੀਂ ਖੇਪ ਦੀ ਅਦਾਇਗੀ ਕੀਤੀ ਜਾਂਦੀ ਸੀ ਜੋ ਕਿ ਇਸ ਸਮੱਗ¦ਿਗ ਦਾ ਇਕ ਨਵਾਂ ਢੰਗ ਹੈ। ਉਨ੍ਹਾਂ ਕਿਹਾ ਕਿ ਇਸ ਲਈ ਇਸ ਨਾਪਾਕ ਗੱਠਜੋੜ ਨੂੰ ਬੇਨਿਕਾਬ ਕਰਨ ਲਈ ਇਸ ਕੇਸ ਦੀ ਡੁੰਘਾਈ ਨਾਲ ਜਾਂਚ ਜਾਰੀ ਹੈ। ਉਨ੍ਹਾਂ ਦੱਸਿਆ ਕਿ ਭੁੱਕੀ ਦੇ ਮੁਸ਼ਕ ਨੂੰ ਦਬਾਉਣ ਲਈ ਇਨ੍ਹਾਂ ਸਮੱਗਲਰਾਂ ਨੇ ਇਹ ਖੇਪ ਕੇਲਿਆਂ ਦੇ ਹੇਠਾਂ ਛੁਪਾ ਕੇ ਲਿਆਂਦੀ ਸੀ।

Comments are closed.

COMING SOON .....


Scroll To Top
11