Wednesday , 3 June 2020
Breaking News
You are here: Home » BUSINESS NEWS » ਕਾਉਂਟਰ ਇੰਟੈਲੀਜੈਂਸ ਜਲੰਧਰ ਅਤੇ ਕਪੂਰਥਲਾ ਪੁਲਿਸ ਵੱਲੋਂ ਦਿੱਲੀ ਤੋਂ ਲਿਆ ਕੇ ਪੰਜਾਬ ‘ਚ ਤਸਕਰੀ ਕਰਦੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼

ਕਾਉਂਟਰ ਇੰਟੈਲੀਜੈਂਸ ਜਲੰਧਰ ਅਤੇ ਕਪੂਰਥਲਾ ਪੁਲਿਸ ਵੱਲੋਂ ਦਿੱਲੀ ਤੋਂ ਲਿਆ ਕੇ ਪੰਜਾਬ ‘ਚ ਤਸਕਰੀ ਕਰਦੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼

ਜਲੰਧਰ, 25 ਅਗਸਤ (ਰਾਜੂ ਸੇਠ)- ਗਿਰੋਹ ਦਾ ਕਿੰਗਪਿਨ ਸਿਕੰਦਰ ਕਲਿਆਣ ਇੱਕ ਕਤਲ ਕੇਸ ਵਿੱਚ ਕਪੂਰਥਲਾ ਜੇਲ ਵਿੱਚ ਸਜ਼ਾ ਕਟ ਰਿਹਾ ਹੈ.ਕਾਉਂਟਰ ਇੰਟੈਲੀਜੈਂਸ ਵਲੋਂ ਦਿੱਤੀ ਸੂਚਨਾ ਤੇ ਜੇਲ੍ਹ ਅਧਿਕਾਰੀਆਂ ਨੇ ਸਿਕੰਦਰ ਕਲਿਆਣ ਤੋਂ ਮੋਬਾਇਲ ਅਤੇ ਸਿਮ ਕਾਰਡ ਬਰਾਮਦ ਕੀਤੇ. ਪੰਜਾਬ ਨੂੰ ਨਸ਼ਾ ਮੁਕਤ ਰਾਜ ਬਣਾਉਣ ਲਈ ਨਸ਼ਾ ਤਸਕਰਾਂ ਤੇ ਸਖ਼ਤ ਕਾਰਵਾਈ ਕਰਦੇ ਹੋਏ ਕਾਉਂਟਰ ਇੰਟੈਲੀਜੈਂਸ ਵਿੰਗ ਜਲੰਧਰ ਨੇ ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਸਿਟੀ ਖੇਤਰ ਤੋਂ ਤਿੰਨ ਤਸਕਰਾਂ ਕੋਲ਼ੋਂ 400 ਗ੍ਰਾਮ ਹੈਰੋਇਨ ਅਤੇ 6 ਲੱਖ ਰੁਪਏ ਦੀ ਡਰੱਗ ਰਾਸ਼ੀ ਜ਼ਬਤ ਕਰਕੇ ਅੰਤਰ ਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।ਦੋਸ਼ੀਆਂ ਦੀ ਪਛਾਣ ਸਿਕੰਦਰ ਕਲਿਆਣ, ਉਸਦੇ ਭਰਾ ਸੂਰਜ ਕਲਿਆਣ ਪੁੱਤਰ ਰੋਸ਼ਨ ਲਾਲ ਵਾਸੀ ਅਲੀ ਮੁਹੱਲਾ ਜਲੰਧਰ ਅਤੇ ਦਿੱਲੀ ਤੋਂ ਨਸ਼ਾ ਤਸਕਰੀ ਕਰ ਰਹੀਆਂ ਮਾਂ-ਧੀ ਫਦੀਮਾ ਅਤੇ ਫਰਹਾ ਵਾਸੀ ਮਹਾਵੀਰ ਇੰਕਲੇਵ, ਦਿੱਲੀ ਦੇ ਰੂਪ ਵਿੱਚ ਹੋਈ ਹੈ।ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਏ.ਆਈ.ਜੀ. ਕਾਉਂਟਰ ਇੰਟੈਲੀਜੈਂਸ ਜਲੰਧਰ ਸ੍ਰੀ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਕਾਉਂਟਰ ਇੰਟੈਲੀਜੈਂਸ ਵਿੰਗ ਜੇਲ੍ਹਾਂ ਦੇ ਵਿਚ ਬੰਦ ਅਤੇ ਬਾਹਰ ਮੋਜੂਦ ਨਸ਼ਾ ਤਸਕਰਾਂ ਦੀਆਂ ਗਤੀਵਿਧੀਆਂ ‘ਤੇ ਚੌਕਸੀ ਨਾਲ ਨਜ਼ਰ ਰੱਖ ਰਹੀ ਹੈ ।ਸ੍ਰੀ ਖੱਖ ਨੇ ਕਿਹਾ, ਵਿੰਗ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਸਿਕੰਦਰ ਕਲਿਆਣ ਅਤੇ ਉਸ ਦਾ ਭਰਾ ਸੂਰਜ ਕਲਿਆਣ ਜੋ ਦਿੱਲੀ ਵਾਸੀ ਨਾਈਜੀਰੀਅਨ ਤਸਕਰਾਂ ਦੇ ਸੰਪਰਕ ਵਿੱਚ ਹਨ ਅਤੇ ਅੱਜ ਦਿੱਲੀ ਨਿਵਾਸੀ ਦੋ ਔਰਤ ਤਸਕਰ ਹੈਰੋਇਨ ਦੀ ਇਕ ਵੱਡੀ ਖੇਪ ਸੂਰਜ ਕਲਿਆਣ ਨੂੰ ਦੇਣ ਆਈਆਂ ਹਨ ਅਤੇ ਇਹ ਤਿੰਨੋ ਇਸ ਸਮੇਂ ਫਗਵਾੜਾ ਸ਼ਹਿਰੀ ਖੇਤਰ ਵਿੱਚ ਇੱਕ ਟੋਯੋਟਾ ਈਟੀਓਸ ਕਾਰ ਨੰਬਰ P218 58 9811 ਵਿਚ ਸਵਾਰ ਹੋ ਕੇ ਹੋਰ ਤਸਕਰਾਂ ਨੂੰ ਇਹ ਨਸ਼ਾ ਖੇਪ ਵੇਚਣ ਜਾ ਰਹੇ ਹਨ, ਜੇਕਰ ਸਹੀ ਸਰਚ ਕੀਤੀ ਗਈ ਤਾਂ ਸਮੱਗਲਰਾਂ ਨੂੰ ਭਾਰੀ ਮਾਤਰਾ ਵਿੱਚ ਹੈਰੋਇਨ ਤੇ ਡਰੱਗ ਰਾਸ਼ੀ ਸਮੇਤ ਗਿਰਫਤਾਰ ਕੀਤਾ ਜਾ ਸਕਦਾ ਹੈ।ਇਸ ਸੂਚਨਾ ਤੇ ਕਾਰਵਾਈ ਕਰਦਿਆਂ ਸ੍ਰੀ ਖੱਖ ਨੇ ਤੁਰੰਤ ਇਹ ਜਾਣਕਾਰੀ ਐਸ.ਐਸ.ਪੀ. ਕਪੂਰਥਲਾ ਸ੍ਰੀ ਸਤਿੰਦਰ ਸਿੰਘ ਨਾਲ ਸਾਂਝੀ ਕਰਕੇ ਕਾਉਂਟਰ ਇੰਟੈਲੀਜੈਂਸ ਵਿੰਗ ਅਤੇ ਥਾਣਾ ਸਿਟੀ ਫਗਵਾੜਾ ਦੀ ਪੁਲਿਸ ਪਾਰਟੀ ਦੀ ਇਕ ਸਾਂਝੀ ਟੀਮ ਗਠਿਤ ਕਰਕੇ ਖੇਪ ਸਮੇਤ ਤਸਕਰਾਂ ਨੂੰ ਗਿਰਫ਼ਤਾਰ ਕਰਨ ਲਈ ਇਲਾਕੇ ਵਿਚ ਤਾਇਨਾਤ ਕੀਤਾ।“ਨਿਰਦੇਸ਼ਾਂ ਦਾ ਪਾਲਣ ਕਰਦਿਆਂ, ਪੁਲਿਸ ਪਾਰਟੀ ਨੇ ਇਲਾਕੇ ਨੂੰ ਸੀਲ ਕਰਕੇ ਚੈਕਿੰਗ ਸ਼ੁਰੂ ਕੀਤੀ ਅਤੇ ਉਸ ਟੋਯੋਟਾ ਈਟੀਓਸ ਕਾਰ ਨੂੰ ਸਫਲਤਾਪੂਰਵਕ ਰੋਕ ਕੇ ਕਾਰ ਵਿੱਚੋਂ ਤਿੰਨ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਏ.ਆਈ.ਜੀ. ਨੇ ਅੱਗੇ ਦੱਸਿਆ ਕਿ ਪੁਲਿਸ ਨੂੰ ਇਕ ਵਿਸ਼ੇਸ਼ ਰੂਪ ਚ ਤਿਆਰ ਕੀਤੀ ਡਾਕਟਰ ਕਿੱਟ ਵਿਚ ਛੁਪੀ 400 ਗਰਾਮ ਹੈਰੋਇਨ ਅਤੇ 6 ਲੱਖ ਰੁਪਏ ਦੀ ਡਰੱਗ ਰਾਸ਼ੀ ਇਹਨਾਂ ਤਸਕਰਾਂ ਕੋਲੋਂ ਬਰਾਮਦ ਹੋਈ।

Comments are closed.

COMING SOON .....


Scroll To Top
11