Sunday , 19 November 2017
Breaking News
You are here: Home » PUNJAB NEWS » ਕਾਂਗਰਸ ਸਰਕਾਰ ਦੀ ਛੇ ਮਹੀਨਿਆਂ ਦੀ ਕਾਰਗੁਜ਼ਾਰੀ ਜੀਰੋ ਸਾਬਿਤ : ਡਾ. ਜੱਖੂ

ਕਾਂਗਰਸ ਸਰਕਾਰ ਦੀ ਛੇ ਮਹੀਨਿਆਂ ਦੀ ਕਾਰਗੁਜ਼ਾਰੀ ਜੀਰੋ ਸਾਬਿਤ : ਡਾ. ਜੱਖੂ

ਨਥਾਣਾ, 11 ਸਤੰਬਰ (ਇੰਦਰਜੀਤ ਨਥਾਣਾ)- ਝੂਠੇ ਪ੍ਰਚਾਰ ਤੇ ਵੱਡੇ ਵੱਡੇ ਲਾਰਿਆਂ ‘ਚ ਪੰਜਾਬੀਆਂ ਨੂੰ ਉਲਝਾ ਕੇ ਬਣੀ ਕੈਪਟਨ ਸਰਕਾਰ ਦੀ ਪਹਿਲੀ ਛੇ ਮਹੀਨਿਆਂ ਦੀ ਕਾਰਗੁਜਾਰੀ ਬਦ ਤੋਂ ਵੀ ਬਦਤਰ ਸਾਬਤ ਹੋਈ। ਪਿਛਲੇ ਛੇ ਮਹੀਨਿਆਂ ਵਿੱਚ ਕੋਈ ਵੀ ਕੀਤੇ ਕੰਮ ਦਾ ਮੌਜੂਦਾ ਸਰਕਾਰ ਦਾਅਵਾ ਨਹੀ ਕਰ ਸਕਦੀ। ਇਸ ਵਿਚਾਰ ਸ੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਤੇ ਹੁਣ ਹਲਕਾ ਭੁੱਚੋ ਮੰਡੀ ਦੇ ਬਣੇ ਵਸਨੀਕ ਡਾ. ਹਰਜਿੰਦਰ ਸਿੰਘ ਜੱਖੂ ਨੇ ਪਿੰਡ ਪੂਹਲਾ ਵਿੱਚ ਆਪਣੀ ਰਿਹਾਇਸ਼ ਵਿੱਚ 10 ਪਿੰਡਾਂ ਦੇ ਸਿਰਕੱਢ ਦਲਿਤ ਅਕਾਲੀ ਆਗੂਆਂ ਦੀ ਮੀਟਿੰਗ ਤੋਂ ਬਾਦ ਪ੍ਰੈਸ ਲਈ ਜਾਰੀ ਲਿਖਤੀ ਬਿਆਨ ਵਿੱਚ ਆਖੇ। ਡਾ. ਜੱਖੂ ਨੇ ਕਿਹਾ ਕਿ ਉਹ ਅਕਾਲੀ ਦਲ ਪਾਰਟੀ ਦੇ ਪਰਿਵਾਰ ਦੇ ਮੈਂਬਰ ਬਣਨ ਤੇ ਬਹੁਤ ਖ਼ੁਸ ਹਨ। ਉਨ੍ਹਾ ਕਿਹਾ ਕਿ ਇਸ ਹਲਕੇ ਵਿੱਚ ਕੋਈ ਧੜੇ ਬੰਦੀ ਨਹੀ ਹੈ ਤੇ ਜੇਕਰ ਕੋਈ ਗਿਲਾ ਸ਼ਿਕਵਾ ਵੀ ਹੋਵੇਗੀ ਬੈਠ ਕੇ ਉਸ ਨੂੰ ਦੂਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਦੋ ਮਹੀਨਿਆਂ ਤੋ ਹਲਕੇ ਦੇ ਸਾਰੇ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਮਿਲ ਕੇ ਰਾਬਤਾ ਕਾਇਮ ਕਰ ਲਿਆਂ ਹੈ ਤੇ ਹਰ ਇੱਕ ਪਾਰਟੀ ਨੂੰ ਮਜ਼ਬੂਤ ਕਰਨ ਲਈ ਉਤਾਵਲਾ ਹੈ। ਅੱਜ ਆਮ ਪਾਰਟੀ ਤੇ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ ਪਛਤਾ ਰਹੇ ਹਨ। ਹਲਕੇ ਵਿੱਚ ਪਾਰਟੀ ਦੀ ਹਾਰ ਦੀ ਵਜ੍ਹਾ ਉੱਦਮੀ ਆਗੂਆਂ ਨੂੰ ਅਨਗੋਲਿਆਂ ਹੋਣ ਦੀ ਕਹੀ। ਡਾ. ਜੱਖੂ ਨੇ ਅਕਾਲੀ ਦਲ ਦੀ ਪੰਥਕ ਤੇ ਪੰਜਾਬੀਅਤ ਦੀ ਸੋਚ ਤੇ ਗੁਰੂ ਸਹਿਬਾਨ ਦੇ ‘‘ਸਰਬੱਤ ਦੇ ਭਲੇ’’ਦੇ ਫਲਸਫੇ ਤੇ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਦੱਬੇ ਕੁਚਲਿਆਂ ਲਈ ਕੀਤੇ ਗਏ ਜਿੰਦਗੀ ਭਰ ਦੇ ਸੰਘਰਸ਼ ਨੂੰ ਆਪਦਾ ਇਸ਼ਟ ਆਖਿਆਂ। ਉਨ੍ਹਾਂ ਸਪੱਸਟ ਆਖਿਆਂ ਕਿ ਉਨ੍ਹਾਂ ਦਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ, ਉਹ ਤਾਂ ਹਰ ਵਰਕਰ ਤੇ ਆਗੂ ਦਾ ਸਤਿਕਾਰ ਕਰਦੇ ਹਨ ਜੋ ਅਕਾਲੀ ਦਲ ਦੀ ਮਜ਼ਬੂਤੀ ਲਈ ਤੱਤਪਰ ਹੈ। 2019 ਦੀਆਂ ਚੋਣਾਂ ਦੀਆਂ ਤਿਆਰੀਆਂ ਸਬੰਧੀ ਗੱਲ ਕਰਨ ਤੇ ਉਨ੍ਹਾਂ ਆਖਿਆਂ ਦਲਿਤ ਭਾਈਚਾਰੇ ਤੋਂ ਸਰਗਰਮੀ ਸ਼ੁਰੂ ਕਰ ਦਿੱਤੀ ਹੈ ਤੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਵੱਡੀ ਲੀਡ ਨਾਲ ਜਿੱਤਾ ਕੇ ਫੇਰ ਪਾਰਲੀਮੈਂਟ ਵਿੱਚ ਭੇਜਣਗੇ। ਇਸ ਮੌਕੇ ਮੀਟਿੰਗ ਵਿੱਚ ਹਰਵਿੰਦਰ ਐਮ ਸੀ ਨਥਾਣਾ, ਕਿਰਪਾਲ ਸਿੰਘ ਐਮ ਸੀ, ਸੁਰਜੀਤ ਸਿੰਘ ਐਮ ਸੀ, ਜਗਸੀਰ ਸਿੰਘ ਨਥਾਣਾ, ਜੱਥੇਦਾਰ ਜਸਵੰਤ ਸਿੰਘ, ਸਰਪੰਚ ਕਾਲਾ ਸਿੰਘ, ਬੇਅੰਤ ਸਿੰਘ ਕਲਿਆਣ, ਬਲੌਰ ਸਿੰਘ, ਭੂਰਾ ਸਿੰਘ ਪੂਹਲਾ, ਜੱਗਾ ਸਿੰਘ ਪੂਹਲਾ, ਰਾਮ ਸਿੰਘ ਭੈਣੀ, ਸੁਖਦੇਵ ਸਿੰਘ ਗੰਗਾ, ਕਲੱਬ ਪ੍ਰਧਾਨ ਬਲਦੇਵ ਸਿੰਘ ਗੰਗਾ, ਹਰਿੰਦਰ ਸਿੰਘ ਗੰਗਾ, ਬਲਵਿੰਦਰ ਸਿੰਘ ਭੈਣੀ ਤੇ ਕਿਸ਼ਨਾ ਸਿੰਘ ਭੁੱਚੋ ਕਲਾਂ ਹਾਜ਼ਿਰ ਸਨ।

Comments are closed.

COMING SOON .....
Scroll To Top
11