Saturday , 16 February 2019
Breaking News
You are here: Home » NATIONAL NEWS » ਕਾਂਗਰਸ ਮੁਕਤ ਭਾਰਤ ਦਾ ਵਿਚਾਰ ਮੇਰਾ ਨਹੀਂ ਮਹਾਤਮਾ ਗਾਂਧੀ ਦਾ : ਮੋਦੀ

ਕਾਂਗਰਸ ਮੁਕਤ ਭਾਰਤ ਦਾ ਵਿਚਾਰ ਮੇਰਾ ਨਹੀਂ ਮਹਾਤਮਾ ਗਾਂਧੀ ਦਾ : ਮੋਦੀ

ਲੋਕ ਸਭਾ ਤੇ ਰਾਜ ਸਭਾ ’ਚ ਪ੍ਰਧਾਨ ਮੰਤਰੀ ਵੱਲੋਂ 2 ਘੰਟੇ 30 ਮਿੰਟ ਭਾਸ਼ਨ

ਨਵੀਂ ਦਿੱਲੀ, 7 ਫਰਵਰੀ- ਰਾਸ਼ਟਰਪਤੀ ਦੇ ਬਜਟ ਭਾਸ਼ਣ ਉਪਰ ਧੰਨਵਾਦ ਦੇ ਪ੍ਰਸਤਾਵ ’ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਲੋਕ ਸਭਾ ਅਤੇ ਰਾਜ ਸਭਾ ਵਿੱਚ ਲਗਭਗ 2 ਘੰਟੇ 30 ਮਿੰਟ ਤੱਕ ਭਾਸ਼ਣ ਦਿੱਤਾ, ਜਿਸ ਦੌਰਾਨ ਉਨ੍ਹਾਂ ਨੇ ਕਈ ਅਹਿਮ ਗੱਲਾਂ ’ਤੇ ਭਾਵਪੂਰਤ ਟਿੱਪਣੀਆਂ ਕੀਤੀਆਂ। ਦੋਵਾਂ ਸਦਨਾਂ ਵਿੱਚ ਉਨ੍ਹਾਂ ਨੇ ਕਾਂਗਰਸ ’ਤੇ ਤਿੱਖੇ ਹਮਲੇ ਕੀਤੇ ਅਤੇ ਕਈ ਸਵਾਲ ਉਠਾਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਮੁਕਤ ਭਾਰਤ ਦਾ ਵਿਚਾਰ ਉਨ੍ਹਾਂ ਦਾ ਨਹੀਂ ਮਹਾਤਮਾ ਗਾਂਧੀ ਦਾ ਸੀ। ਮਹਾਤਮਾ ਗਾਂਧੀ ਨੇ ਆਜ਼ਾਦੀ ਤੋਂ ਬਾਅਦ ਕਾਂਗਰਸ ਨੂੰ ਭੰਗ ਕਰਨ ਦੀ ਗੱਲ ਕਹੀ ਸੀ। ਕਾਂਗਰਸ ’ਤੇ ਸਿੱਧੇ ਤੌਰ ’ਤੇ ਹਮਲਾ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਸਾਨੂੰ ਮਹਾਤਮਾ ਗਾਂਧੀ ਵਾਲਾ ਭਾਰਤ ਚਾਹੀਦਾ ਹੈ, ਨਾ ਕਿ ਸੈਨਾ ਪਨਡੁਬਕੀ ਘਪਲੇ, ਬੋਫਰਜ਼ ਘੱਪਲੇ ਵਾਲਾ ਭਾਰਤ। ਕਾਂਗਰਸ ਨੂੰ ਐਮਰਜੈਂਸੀ ਵਾਲਾ ਭਾਰਤ ਚਾਹੀਦਾ ਹੈ, ਪਰ ਸਾਨੂੰ ਨਿਊ ਇੰਡੀਆ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅਸੀਂ ਕਾਂਗਰਸ ਦੇ ਦੋਸ਼ ਮੁਤਾਬਿਕ ਨੇਮ ਚੇਂਜਰ ਨਹੀਂ ਗੇਮ ਚੇਂਜਰ ਹਾਂ। ਅਸੀਂ ਲਕਸ਼ ਦਾ ਪਿੱਛਾ ਕਰਨ ਵਾਲੇ ਲੋਕ ਹਾਂ ਅਤੇ ਉਸ ਨੂੰ ਪ੍ਰਾਪਤ ਕਰਕੇ ਰਹਾਂਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਾਰ-ਵਾਰ ਚੋਣਾਂ ਦਾ ਨਤੀਜਾ ਹੈ ਕਿ ਯੋਜਨਾ ਪੂਰੀ ਬਣੀ ਨਹੀਂ ਅਸੀਂ ਪੱਥਰ ਜੜ ਦਿੰਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਰੇਲਵੇ ਬਜਟ ਵਿੱਚ ਐਲਾਨ ਕਰਨ ਦੀ ਪ੍ਰੰਪਰਾ ਬੰਦ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਸ. ਪਟੇਲ ਪ੍ਰਧਾਨ ਮੰਤਰੀ ਹੁੰਦੇ ਤਾਂ ਸਾਰਾ ਕਸ਼ਮੀਰ ਭਾਰਤ ਦਾ ਹੋਣਾ ਸੀ।

Comments are closed.

COMING SOON .....


Scroll To Top
11