Tuesday , 19 November 2019
Breaking News
You are here: Home » TOP STORIES » ਕਾਂਗਰਸ ਨੇ ਹਮੇਸ਼ਾ ਭ੍ਰਿਸ਼ਟਾਚਾਰ ਤੇ ਫਿਰਕੂਵਾਦ ਨੂੰ ਵਧਾਇਆ : ਬਾਦਲ

ਕਾਂਗਰਸ ਨੇ ਹਮੇਸ਼ਾ ਭ੍ਰਿਸ਼ਟਾਚਾਰ ਤੇ ਫਿਰਕੂਵਾਦ ਨੂੰ ਵਧਾਇਆ : ਬਾਦਲ

ਮੁੱਖ ਮੰਤਰੀ ਬਣਨ ਦੀ ਲਾਲਸਾ ਕਾਰਨ ਮਨਪ੍ਰੀਤ ਨੇ ਮਾਂ ਪਾਰਟੀ ਛੱਡੀ : ਸੁਖਬੀਰ ਬਾਦਲ

image ਮੌੜ ਮੰਡੀ, 4 ਅਪ੍ਰੈਲ (ਰਾਕੇਸ਼ ਗੋਇਲ, ਜਸਵੰਤ ਮਾਨ, ਜੀਵਨ ਭੈਣੀ ਬਾਘਾ)-ਲੋਕ ਸਭਾ ਹਲਕਾ ਬਠਿੰਡਾ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਮੌੜ ਵਿਖੇ ਚੋਣ ਮੁਹਿੰਮ ਦੌਰਾਨ ਪਹਿਲੀ ਵਾਰ ਪੂਰੇ ਬਾਦਲ ਪਰਿਵਾਰ ਨੇ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋਂ  ਦੀ ਅਗਵਾਈ ਵਿਚ ਇਕ ਵਿਸ਼ਾਲ ਰੈਲੀ ਕੀਤੀ। ਜਿਸ ਵਿਚ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਜਿੱਥੇ ¦ਬੇ ਸਮੇ ਤੋ ਸਮੇ ਸਮੇ ਤੇ ਹੋਦ ਵਿੱਚ ਆਉਦੇ ਰਹੇ ਅਕਾਲੀ ਦਲਾਂ ਨੂੰ ਕਾਗਰਸ ਦੀ ਪੈਦਾਇਸ਼ ਦੱਸਿਆ ਉ¤ਥੇ ਮੁ¤ਖ ਮੰਤਰੀ ਸਮੇਤ ਸਾਰੇ ਬਾਦਲ ਪਰਿਵਾਰ ਦੇ ਸੰਬੋਧਨ ਦੌਰਾਨ  ਮਨਪ੍ਰੀਤ ਬਾਦਲ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਜਾਦੇ ਰਹੇ। ਇਸ ਦੌਰਾਨ ਸੰਬੋਧਨ ਕਰਦਿਆਂ ਪ੍ਰਕਾਸ਼ ਬਾਦਲ ਨੇ ਰਣਜੀਤ ਸਾਗਰ ਡੈਮ ਨੂੰ ਵੀ ਵਾਜਪਾਈ

ਸਰਕਾਰ ਸਮੇ ਦੀ ਪ੍ਰਾਪਤੀ ਦੱਸਿਆ ਅਤੇ ਕਾਗਰਸ ਸਰਕਾਰਾਂ ਨੂੰ ਵਧਦੀ ਮਹਿੰਗਾਈ, ੍ਰਿਭ੍ਰਸ਼ਟਾਚਾਰ , ਦੇਸ਼ ਦੀ ਸੁਰੱਖਿਆ ਤੇ ਕਿਸਾਨਾਂ ਤੇ ਖੇਤੀ ਦੀ ਤਬਾਹੀ ਲਈ ਜਿੰਮੇਵਾਰ ਠਹਿਰਾਇਆ। ਇਸ ਮੌਕੇ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਦੇਸ਼  ਤੇ ਲੰਬਾ ਸਮਾ ਰਾਜ ਕਰਦਿਆਂ ਫਿਰਕੂਵਾਦ ਨੂੰ ਹਵਾ ਦਿੱਤੀ ਹੈ। ਕਾਫੀ ਦੇਰ ਬਾਅਦ ਪੰਜਾਬ ਦੇ ਪਾਣੀਆਂ, ਰਾਜਧਾਨੀ, ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਕਰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਵਿਦੇਸ਼ੀ ਹਮਲਿਆਂ ਲਈ ਕਾਗਰਸ਼ ਦੀਆਂ ਕਮਜ਼ੋਰ ਸਰਕਾਰਾਂ ਨੂੰ ਜਿੰਮੇਵਾਰ ਠਹਿਰਾਇਆ। ਉਹਨਾਂ ਕਿਸਾਨਾਂ ਦੇ ਬਿਜਲੀ ਬਿੱਲਾਂ ਦੀ ਮੁਆਫੀ ਯਾਦ ਕਰਵਾਉਦਿਆਂ ਕਿਹਾ  ਕਿਸਾਨਾਂ ਦੇ 5000 ਕਰੌੜ ਰੁਪਏ ਦਾ ਬਿਲ ਪੰਜਾਬ ਸਰਕਾਰ ਆਪਣੇ ਖ਼ਜਾਨੇ ਵਿਚੋਂ ਅਦਾ ਕਰਦੀ ਹੈ। ਪੰਜਾਬ ਦੀ ਕਿਸਾਨੀ ਉ¤ਪਰ 32 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਸਿਰ ਚੜ੍ਹਿਆ ਹੋਇਆ ਹੈ। ਜਿਸ ਨੂੰ ਮੁਆਫ਼ ਕਰਵਾਉਣ ਲਈ ਕੇਂਦਰ ਵਿਚ ਮੋਦੀ ਦਾ ਪ੍ਰਧਾਨ ਮੰਤਰੀ ਬਣਨਾ ਜ਼ਰੂਰੀ ਹੈ।
ਉਹਨਾਂ ਮਨਪ੍ਰੀਤ ਤੇ ਵਰ੍ਹਦੇ ਹੋਏ ਕਿਹਾ ਸ਼ਹੀਦਾਂ ਦੀ ਮਿੱਟੀ ਦੀ ਸਹੁੰਆਂ ਖਾ ਕੇ ਲੋਕਾਂ ਨੂੰ ਨਿਜ਼ਾਮ ਬਦਲਣ ਦਾ ਸੱਦਾ ਦੇਣ ਵਾਲੇ ਦਾ ਅਸਲੀ ਚਿਹਰਾ ਕਾਂਗਰਸ ਨਾਲ ਰਲ ਕੇ ਸਾਹਮਣੇ ਆ ਗਿਆ ਹੈ। ਇਸ ਮੌਕੇ ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਵੱਲੋ  ਵਪਾਰੀਆਂ, ਕਿਸਾਨਾਂ, ਮਜ਼ਦੂਰਾਂ ਨੂੰ  ਦਿੱਤੀਆਂ ਜਾ ਰਹੀਆਂ ਰਿਆਇਤਾਂ ਦਾ ਜ਼ਿਕਰ ਕੀਤਾ । ਮਨਪ੍ਰੀਤ ਦੇ ਪਾਰਟੀ ਛੱਡਣ ਬਾਰੇ ਕਿਹਾ ਕਿ ਮਨਪ੍ਰੀਤ ਮੁੱਖ ਮੰਤਰੀ ਬਣਨਾ ਚਾਹੁੰਦਾ ਸੀ ਅਤੇ ਉਸ ਨੇ ਮੁੱਖ ਮੰਤਰੀ ਬਣਨ ਦੇ ਲਾਲਚ ਵਿਚ ਮਾਂ ਪਾਰਟੀ ਛੱਡੀ ਅਤੇ ਇਸ ਲਈ ਉਸ ਨੇ ਕਾਂਗਰਸ ਨਾਲ ਅੰਦਰੋ ਸਮਝੋਤਾ ਵੀ ਕਰ ਲਿਆ ਸੀ। ਉਹਨਾਂ ਕਿਹਾ ਕਿ ਅਸੀਂ ਇੱਕ ਤੀਰ ਨਾਲ ਸਾਰੀ ਕਾਗਰਸ ਖਤਮ ਕਰ ਦਿਆਂਗੇ। ਇਸ ਮੌਕੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਬੀਬਾ ਹਰਸਿਮਰਤ ਕੌਰ ਨੇ ਜਿ¤ਥੇ ਕਾਂਗਰਸ ਦੇ ਐਮ.ਪੀਜ਼ ਦੀ  ਪੰਜ ਸਾਲਾਂ ਕਾਰਗੁਜ਼ਾਰੀ ਦਾ ਜਿਕਰ ਕੀਤਾ ਉ¤ਥੇ ਕਾਗਰਸ ਦੇ ਨਾਹਰੇ ‘ ਕਾਂਗਰਸ ਦਾ ਹਾਥ ਗਰੀਬ ਕੇ ਸਾਥ ’ ਤੇ ਵੀ ਕਟਾਕਸ਼ ਕਰਦਿਆਂ ਮਹਿੰਗਾਈ ਤੇ ਭ੍ਰਿਸ਼ਟਾਚਾਰ ਕਾਰਨ ਗਰੀਬਾਂ ਨੂੰ ਤਬਾਹ ਕਰਨ ਲਈ ਜਿੰਮੇਵਾਰ ਦੱਸਿਆ। ਇਸ ਮੌਕੇ ਉਹਨਾਂ ਕਾਂਗਰਸ ਦੁਆਰਾ ਸਿਕਾਇਤਾਂ ਤੋ ਬਾਅਦ ਚੋਣ ਕਮਿਸ਼ਨ ਵੱਲੋ ਟਿਊਬੈ¤ਲ ਕੁਨੈਕਸ਼ਨ ਤੇ ਆਟਾ ਦਾਲ ਸਕੀਮ ਤੇ ਰੋਕ ਲਗਾਉਣ ਤੇ ਅਸਿੱਧੀ ਨਰਾਜਗੀ ਜਾਹਿਰ ਕਰਦਿਆਂ ਕਿਹਾ ਕਿ ਚੋਣ ਕਮਿਸ਼ਨ ਦਾ ਰਾਜ ਸਿਰਫ ਇੱਕ ਮਹੀਨਾਂ ਚੱਲੇਗਾ ਜਦੋਕਿ ਤਿੰਨ ਸਾਲ ਪੰਜਾਬ ਸਰਕਾਰ ਦਾ ਰਾਜ ਚੱਲੇਗਾ। ਇਸ ਵਿਸ਼ਾਲ ਰੈਲੀ ਦੀ ਦਿਲਚਪਸ ਗੱਲ ਇਹ ਰਹੀ ਕਿ ਇਸ ਮੌਕੇ ‘ਰਾਜਨੀਤੀ ਨੂੰ ਕੂੜ ਕਹਿਣ ਵਾਲੇ  ਹੰਸ ਰਾਜ ਹੰਸ ਨੇ ਜਿ¤ਥੇ ਬਾਦਲ ਪਰਿਵਾਰ ਦੇ ਸੋਹਲੇ ਗਾਏ ਤੇ ਬੀਬਾ ਹਰਸਿਮਰਤ ਕੌਰ ਦੀ ਪ੍ਰਸ਼ੰਸਾ ਵਿੱਚ ਕਵਿਤਾਵਾਂ ਗਾਈਆਂ ਉ¤ਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ‘ ਗਰੀਬਾਂ ਦੇ ਮਸੀਹਾ’ ਕਹਿੰਦਿਆ ਕਿਹਾ ਕਿ ਉਹ ਹੁਣ ਦਰਵੇਸ਼ ਹੋ ਗਏ ਹਨ ਤੇ ਉਹਨਾਂ ਤੱਕੜੀ ਨੂੰ ‘ਇਨਸਾਫ ਕਾ ਤਰਾਜੂ’ ਦੱਸਿਆ। ਕਿਸੇ ਮੌਕੇ ਬਾਦਲ ਪਰਿਵਾਰ ਤੇ ਪਰਿਵਾਰਵਾਦ ਦੇ ਦੋਸ਼ ਲਾਉਣ ਵਾਲੇ ਇਸ  ਬਲਵੰਤ ਸਿੰਘ ਰਾਮੂਵਾਲੀਆਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੇਸ਼ ਦੇ ‘ਸਰਵਉ¤ਚਤਮ ਲੀਡਰ’ ਹਨ। ਇਸ ਮੌਕੇ ਸ: ਜਨਮੇਜਾ ਸਿੰਘ ਸੇਖੋਂ ਨੇ ਮਨਪ੍ਰੀਤ ਤੇ ਸ਼ਬਦੀ ਹਮਲੇ ਕਰਦਿਆ ਕਿਹਾ ਕਿ ਮਨਪ੍ਰੀਤ ਕਿਸੇ ਨਾਲ ਵੀ ਨਹੀ ਕੱਟਦਾ । ੳਹਨਾਂ ਕਿਹਾ ਕਿ ਇਸ ਦੇ ਸਭ ਸਾਥੀ ਇੱਕ ਇੱਕ ਕਰਕੇ ਛੱਡ ਗਏ ਹਨ। ਇਸ ਮੌਕੇ ਹੋਰਨਾਂ ਤੋ ਇਲਾਵਾ ਜਨਮੇਜਾ ਸਿੰਘ ਸੇਖੋ, ਜੀਤਮਹਿੰਦਰ ਸਿੱਧੂ,ਗੁਰਬਿੰਦਰ ਭਗਤਾ, ਤੇਜਿੰਦਰ ਬਾਂਸਲ, ਰਵੀ ਕੁਮਾਰ ਉ¤ਭੇ ਵਾਲਾ, ਕਰਨੈਲ ਸਿੰਘ ਸਾਬਕਾ ਪ੍ਰਧਾਨ, ਵਿਸ਼ਵਾਸ ਕੁਮਾਰ ਹੈਪੀ ਜੈਲਦਾਰ, ਵਿਜੈ ਕੁਮਾਰ ਭੋਲਾ, ਰਾਜੇਸ਼ ਜੈਨ, ਕੁਲਵੰਤ ਸਿੰਘ ਕੈਲਾਸ਼ਾ, ਓਮ ਪ੍ਰਕਾਸ਼ ਘੁੰਮਣ, ਅੰਮ੍ਰਿਤਪਾਲ ਸਿੰਘ ਹਨੀ, ਕੰਵਰਜੀਤ ਸਿੰਘ ਬੰਟੀ ਸਮੇਤ ਸਮੁੱਚਾ ਅਕਾਲੀ ਬ੍ਰਿਗੇਡ ਮੌਜੂਦ ਸੀ।

Comments are closed.

COMING SOON .....


Scroll To Top
11