Thursday , 27 June 2019
Breaking News
You are here: Home » PUNJAB NEWS » ਕਾਂਗਰਸ ਨੇ ਪੰਜਾਬ ਦੇ 28 ਨਵੇਂ ਜ਼ਿਲ੍ਹਾ ਪ੍ਰਧਾਨ ਐਲਾਨੇ

ਕਾਂਗਰਸ ਨੇ ਪੰਜਾਬ ਦੇ 28 ਨਵੇਂ ਜ਼ਿਲ੍ਹਾ ਪ੍ਰਧਾਨ ਐਲਾਨੇ

ਚੰਡੀਗੜ੍ਹ, 10 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਸਰਬ ਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕਤਰ ਸ੍ਰੀ ਅਸ਼ੋਕ ਗਹਿਲੋਤ ਨੇ ਅਜ ਪੰਜਾਬ ’ਚ ਨਵੇਂ ਜ਼ਿਲ੍ਹਾ ਕਾਂਗਰਸ ਪ੍ਰਧਾਨਾਂ ਦਾ ਐਲਾਨ ਕੀਤਾ ਹੈ। ਉਸ ਸੂਚੀ ਮੁਤਾਬਿਕ ਅੰਮ੍ਰਿਤਸਰ-ਦਿਹਾਤੀ ਦਾ ਪ੍ਰਧਾਨ ਭਗਵੰਤ ਪਾਲ ਸਿੰਘ ਸਚਰ ਨੂੰ ਬਣਾਇਆ ਗਿਆ ਹੈ। ਇੰਝ ਹੀ ਅੰਮ੍ਰਿਤਸਰ-ਸ਼ਹਿਰੀ ਦੇ ਪ੍ਰਧਾਨ ਜਤਿੰਦਰ ਕੌਰ ਸੋਨੀਆ ਹੋਣਗੇ। ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਗੁਲਜ਼ਾਰ ਮਸੀਹ, ਪਠਾਨਕੋਟ ਦੇ ਸੰਜੀਵ ਬੈਂਸ, ਹੁਸ਼ਿਆਰਪੁਰ ਦੇ ਕੁਲਦੀਪ ਕੁਮਾਰ ਨੰਦਾ, ਨਵਾਂਸ਼ਹਿਰ ਦੇ ਪ੍ਰੇਮ ਚੰਦ ਭੀਮਾ, ਪਟਿਆਲਾ-ਸ਼ਹਿਰੀ ਦੇ ਕੇ.ਕੇ. ਮਲਹੋਤਰਾ, ਪਟਿਆਲਾ-ਦਿਹਾਤੀ ਦੇ ਗੁਰਦੀਪ ਸਿੰਘ ਉਨਤਸਰ, ਕਪੂਰਥਲਾ ਦੇ ਬਲਬੀਰ ਰਾਣੀ ਸੋਢੀ ਜ਼ਿਲ੍ਹਾ ਪ੍ਰਧਾਨ ਹੋਣਗੇ। ਲੁਧਿਆਣਾ-ਦਿਹਾਤੀ ਕਾਂਗਰਸ ਦੇ
ਨਵੇਂ ਪ੍ਰਧਾਨ ਕਰਨਜੀਤ ਸਿੰਘ ਗ਼ਾਲਿਬ ਹੋਣਗੇ, ਜਦੋਂ ਕਿ ਲੁਧਿਆਣਾ-ਸ਼ਹਿਰੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਮੋਹਾਲੀ ਦੇ ਦੀਪਿੰਦਰ ਸਿੰਘ ਢਿਲੋਂ, ਖੰਨਾ ਦੇ ਸੁਖਦੀਪ ਸਿੰਘ, ਬਰਨਾਲਾ ਦੇ ਰੂਪੀ ਕੌਰ, ਸੰਗਰੂਰ ਦੇ ਰਾਜਿੰਦਰ ਸਿੰਘ ਰਾਜਾ, ਮਾਨਸਾ ਦੇ ਮਨੋਜ ਮੰਜੂ ਬਾਲਾ ਬਾਂਸਲ, ਬਠਿੰਡਾ-ਸ਼ਹਿਰੀ ਦੇ ਅਰੁਣ ਵਧਾਵਨ, ਬਠਿੰਡਾ-ਦਿਹਾਤੀ ਦੇ ਖ਼ੁਸ਼ਬਾਜ਼ ਸਿੰਘ ਜਟਾਣਾ ਜ਼ਿਲ੍ਹਾ ਪ੍ਰਧਾਨ ਹੋਣਗੇ। ਫ਼ਰੀਦਕੋਟ ਦੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਜੇਪਾਲ ਸਿੰਘ ਸੰਧੂ, ਤਰਨ ਤਾਰਨ ਦੇ ਮਨਜੀਤ ਸਿੰਘ ਘਸੀਟਪੁਰਾ, ਸ੍ਰੀ ਮੁਕਤਸਰ ਸਾਹਿਬ ਦੇ ਹਰਚਰਨ ਸਿੰਘ ਬਰਾੜ (ਸੋਦਾ), ਮੋਗਾ ਦੇ ਮਹੇਸ਼ ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਫ਼ਾਜ਼ਿਲਕਾ ਦੇ ਰੰਜਮ ਕੁਮਾਰ ਕਾਮਰਾ, ਰੋਪੜ ਦੇ ਬਰਿੰਦਰ ਸਿੰਘ ਢਿਲੋਂ, ਫ਼ਿਰੋਜ਼ਪੁਰ ਦੇ ਗੁਰਚਰਨ ਸਿੰਘ ਨਾਹਰ, ਜਲੰਧਰ-ਸ਼ਹਿਰੀ ਦੇ ਬਲਦੇਵ ਸਿੰਘ ਦੇਵ, ਜਲੰਧਰ-ਦਿਹਾਤੀ ਦੇ ਸੁਖਵਿੰਦਰ ਸਿੰਘ ਲਾਲੀ ਅਤੇ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਸੁਭਾਸ਼ ਸੂਦ ਹੋਣਗੇ।

Comments are closed.

COMING SOON .....


Scroll To Top
11