Sunday , 26 May 2019
Breaking News
You are here: Home » PUNJAB NEWS » ਕਾਂਗਰਸ ਨੂੰ ਗੁਰਧਾਮਾਂ ਉਤੇ ਕਬਜ਼ੇ ਨਹੀਂ ਕਰਨ ਦੇਵਾਂਗੇ : ਪਰਕਾਸ਼ ਸਿੰਘ ਬਾਦਲ

ਕਾਂਗਰਸ ਨੂੰ ਗੁਰਧਾਮਾਂ ਉਤੇ ਕਬਜ਼ੇ ਨਹੀਂ ਕਰਨ ਦੇਵਾਂਗੇ : ਪਰਕਾਸ਼ ਸਿੰਘ ਬਾਦਲ

ਪਟਿਆਲਾ, 7 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਸਾਬਕਾ ਮੁਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅਜ ਐਲਾਨ ਕੀਤਾ ਹੈ ਕਿ ਖਾਲਸਾ ਪੰਥ ਸਿਖ ਕੌਮ ਦੀ ਦੁਸ਼ਮਣ ਕਾਂਗਰਸ ਪਾਰਟੀ ਨੂੰ ਕਦੇ ਵੀ ਸਿਖ ਗੁਰਧਾਮਾਂ ਉਤੇ ਕਬਜ਼ੇ ਕਰਨ ਅਤੇ ਸਿਖ ਕੌਮ ਦੀ ਤਕਦੀਰ ਦੇ ਫੈਸਲੇ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ।ਇਥੇ ਪਾਰਟੀ ਦੇ ਇਕ ਵਡੇ ਇਕਠ ਨੂੰ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਉਹਨਾਂ ਹਮੇਸ਼ਾਂ ਇਹ ਗਲ ਕਹੀ ਹੈ ਕਿ ਬੇਅਦਬੀ ਦੇ ਮੁਦੇ ਉਤੇ ਉਹਨਾਂ ਦੀ ਪਾਰਟੀ ਖ਼ਿਲਾਫ ਲਾਏ ਜਾ ਰਹੇ ਸਾਰੇ ਝੂਠ ਦੋਸ਼ ਕਾਂਗਰਸ ਪਾਰਟੀ ਦੀ ਸਿਖ ਗੁਰਧਾਮਾਂ ਉਤੇ ਕਬਜ਼ੇ ਕਰਨ ਲਈ ਰਚੀ ਇਕ ਡੂੰਘੀ ਸਾਜ਼ਿਸ਼ ਦਾ ਹਿਸਾ ਹਨ। ਸਾਬਕਾ ਮੁਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੀ ਅਜਿਹੀ ਨੀਅਤ ਬਾਰੇ ਪਹਿਲੀ ਵਾਰ ਖੁਲਾਸਾ ਲੰਘੇ ਵਿਧਾਨ ਸਭਾ ਇਜਲਾਸ ਦੌਰਾਨ ਨਵਜੋਤ ਸਿੰਘ ਸਿਧੂ ਨੇ ਕੀਤਾ ਸੀ, ਇਸ ਮੌਕੇ ਉਪਰ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸਲੀ ਦੈਂਤ ਉਹ ਸਨ, ਜਿਹਨਾਂ ਨੇ ਬਰਗਾੜੀ ਵਿਖੇ ਬੇਅਦਬੀ ਕੀਤੀ ਸੀ। ਇਹ ਸਭ ਪੰਜਾਬ ਦੇ ਅਮਨ ਅਤੇ ਭਾਈਚਾਰਕ ਸਾਂਝ ਨੂੰ ਲਾਬੂੰ ਲਾਉਣ ਲਈ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਇਸ ਘਟਨਾ ਨੇ ਸਭ ਤੋਂ ਵਧ ਦੁਖ ਅਕਾਲੀ ਦਲ ਨੂੰ ਪਹੁੰਚਾਇਆ ਸੀ।ਇਸ ਮੌਕੇ ਉਤੇ ਸੰਬੋਧਨ ਕਰਦਿਆਂ ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਸ਼ਵੇਤ ਮਲਿਕ ਨੇ ਦਸਿਆ ਕਿ ਕਿਸ ਤਰਾਂ ਬੀਬੀ ਨਵਜੋਤ ਕੌਰ ਸਿਧੂ ਸਮੇਤ ਕਾਂਗਰਸੀ ਆਗੂ ਸੂਬਾ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦਾ ਰੋਣਾ ਰੋ ਰਹੇ ਹਨ।ਇਸ ਮੌਕੇ ਸੰਬੋਧਨ ਕਰਦਿਆਂ ਸੀਨੀਅਰ ਆਗੂਆਂ ਬਲਵਿੰਦਰ ਸਿੰਘ ਭੂੰਦੜ, ਜਥੇਦਾਰ ਤੋਤਾ ਸਿੰਘ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਬਿਕਰਮ ਸਿੰਘ ਮਜੀਠੀਆ, ਸੁਰਜੀਤ ਸਿੰਘ ਰਖੜਾ, ਡਾਕਟਰ ਦਲਜੀਤ ਸਿੰਘ ਚੀਮਾ, ਪਰਮਿੰਦਰ ਸਿੰਘ ਢੀਂਡਸਾ ਅਤ ਹਰਿੰਦਰਪਾਲ ਚੰਦੂਮਾਜਰਾ ਨੇ ਕਾਂਗਰਸ ਸਰਕਾਰ ਦੇ ਲੋਕ ਵਿਰੋਧੀ ਵਤੀਰੇ ਦਾ ਪੋਲ ਖੋਲੀ, ਜਿਹੜੀ ਕਿ ਤੇਲ ਕੀਮਤਾਂ ਵਿਚ ਕਟੌਤੀ ਕਰਨ ਤੋਂ ਇਨਕਾਰ ਕਰ ਚੁਕੀ ਹੈ ਅਤੇ ਸਰਕਾਰੀ ਅਧਿਆਪਕਾਂ ਉਤੇ ਜ਼ੁਲਮ ਢਾਹ ਰਹੀ ਹੈ।ਇਸ ਮੌਕੇ ’ਤੇ ਸੁਖਦੇਵ ਸਿੰਘ ਢੀਂਡਸਾ, ਡਾ. ਰਤਨ ਸਿੰਘ ਅਜਨਾਲਾ, ਜੱਥੇ. ਰਣਜੀਤ ਸਿੰਘ ਬ੍ਰਹਮਪੁਰਾ ਅਤੇ ਜੱਥੇ. ਸੇਵਾ ਸਿੰਘ ਸੇਖਵਾਂ ਗੈਰਹਾਜ਼ਰ ਰਹੇ।

Comments are closed.

COMING SOON .....


Scroll To Top
11