Friday , 19 April 2019
Breaking News
You are here: Home » PUNJAB NEWS » ਕਾਂਗਰਸੀ ਉਮੀਦਵਾਰ ਵੱਡੀਆਂ ਜਿੱਤਾਂ ਦਰਜ ਕਰਵਾਉਣਗੇ : ਕਾਕਾ ਰਣਦੀਪ ਸਿੰਘ

ਕਾਂਗਰਸੀ ਉਮੀਦਵਾਰ ਵੱਡੀਆਂ ਜਿੱਤਾਂ ਦਰਜ ਕਰਵਾਉਣਗੇ : ਕਾਕਾ ਰਣਦੀਪ ਸਿੰਘ

ਕਿਹਾ, ਵਿਰੋਧੀ ਹਾਰ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ

ਅਮਲੋਹ, 6 ਸਤੰਬਰ (ਰਣਜੀਤ ਸਿੰਘ ਘੁੰਮਣ)- ਹਲਕਾ ਅਮਲੋਹ ਤੋਂ ਕਾਂਗਰਸ ਪਾਰਟੀ ਦੇ ਜਿਲ੍ਹਾਂ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਉਮੀਦਵਾਰਾਂ ਵੱਲੋਂ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਦੀ ਅਗਵਾਈ ਵਿੱਚ ਪ੍ਰੋਜੈਡਿੰਗ ਅਫ਼ਸਰ ਆਨੰਦਰ ਸਾਗਰ ਸਰਮਾਂ ਅਮਲੋਹ ਕੋਲ ਆਪਣੇ ਨਾਮਜਦਗੀ ਫਾਰਮ ਜਮ੍ਹਾਂ ਕਰਵਾਏ ਗਏ। ਹਲਕਾ ਵਿਧਾਇਕ ਕਾਕਾ ਰਣਦੀਪ ਕਾਂਗਰਸ ਪਾਰਟੀ ਦਫ਼ਤਰ ਅਮਲੋਹ ਤੋਂ ਉਮੀਦਵਾਰਾਂ ਅਤੇ ਹਲਕੇ ਦੇ ਪਾਰਟੀ ਵਰਕਰਾਂ ਅਤੇ ਆਗੂਆ ਦੇ ਵੱਡੇ ਕਾਫਲੇ ਸਮੈਤ ਨਾਮਜਦਗੀ ਫਾਰਮ ਜਮ੍ਹਾਂ ਕਰਵਾਊਣ ਲਈ ਵੱਡੇ ਕਾਫਲੇ ਸਮੈਤ ਪ੍ਰਜੈਡਿੰਗ ਅਫ਼ਸਰ ਦੇ ਦਫ਼ਤਰ ਅੱਗੇ ਪਹੁੰਚੇ ਅਤੇ ਅੱਜ ਕਾਂਗਰਸੀਆਂ ਵਿੱਚ ਭਾਰੀ ਉਤਸ਼ਾਹ ਵੀ ਦੇਖਣ ਨੂੰ ਮਿਲ ਰਿਹਾ ਸੀ। ਇਸ ਮੌਕੇ ਤੇ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਕਿਹਾ ਕਿ ਹਲਕਾ ਅਮਲੋਹ ਤੋਂ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੀਆਂ ਸਾਰੀਆਂ ਸੀਟਾ ਉਪਰ ਕਾਂਗਰਸੀ ਉਮੀਦਵਾਰ ਵੱਡੀਆਂ ਜਿੱਤਾ ਦਰਜ ਕਰਨਗੇ ਅਤੇ ਅਕਾਲੀ ਉਮੀਦਵਾਰਾਂ ਨੂੰ ਹਾਰ ਸਾਹਮਣਾ ਕਰਨ ਲਈ ਮਜਬੂਰ ਹੋਣਾ ਪਵੇਗਾ ਅਤੇ ਲੋਕਾ ਦੇ ਅੱਜ ਵੱਡੇ ਕਾਫਲੇ ਨੇ ਵੀ ਸਾਬਤ ਕਰ ਦਿੱਤਾ ਹੈ ਕਿ ਉਹ ਚੱਟਾਨ ਵਾਂਗ ਕਾਂਗਰਸ ਪਾਰਟੀ ਨਾਲ ਖੜ੍ਹੇ ਹਨ। ਇਸ ਮੌਕੇ ਤੇ ਸਾਬਕਾ ਮੰਤਰੀ ਤੇਜਪ੍ਰਕਾਸ ਸਿੰਘ ਕੋਟਲੀ ਅਤੇ ਜਿਲ੍ਹਾ ਪ੍ਰਧਾਨ ਹਰਿੰਦਰ ਸਿੰਘ ਭਾਂਬਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਰਾਜ ਤੋਂ ਹਰ ਵਰਗ ਖੁਸ਼ ਹੈ ਅਤੇ ਜਿਸ ਕਰਕੇ ਲੋਕ ਆਪਣੀ ਇੱਕ ਇੱਕ ਕੀਮਤੀ ਵੋਟ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਦੇਣਗੇ। ਇਸ ਮੌਕੇ ਤੇ ਜਿਲ੍ਹਾਂ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਉਮੀਦਵਾਰਾ ਨੇ ਕਿਹਾ ਕਿ ਜਿਸ ਤਰ੍ਹਾ ਲੋਕਾ ਨੇ ਵਿਧਾਨ ਸਭਾ ਚੋਣਾਂ ਅਤੇ ਨਗਰ ਕੌਸਲ ਚੋਣਾਂ ਵਿੱਚ ਕਾਗਰਸ ਪਾਰਟੀ ਦੇ ਉਮੀਦਵਾਰ ਦਾ ਸਾਥ ਦਿੱਤਾ ਹੈ ਉਸੇ ਤਰ੍ਹਾਂ ਹੀ ਹੁਣ ਲੋਕ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਵਿੱਚ ਵੀ ਉਨ੍ਹਾ ਦਾ ਸਾਥ ਦੇਣਗੇ ਅਤੇ ਉਨ੍ਹਾਂ ਨੇ ਭਰੋਸਾ ਜਿਤਾਇਆ ਕਿ ਉਨ੍ਹਾਂ ਨੂੰ ਜਿੱਤਾ ਜਰੂਰ ਮਿਲਣਗੀਆਂ। ਅੱਜ ਕਾਂਗਰਸ ਪਾਰਟੀ ਦੇ ਜਿਲ੍ਹਾ ਪ੍ਰੀਸ਼ਦ ਬੁੱਗਾ ਕਲਾਂ ਤੋ ਉਮੀਦਵਾਰਂ ਬੀਬੀ ਅਮਰਜੀਤ ਕੌਰ ਭੱਟੋਂ ਵੱਲੋਂ ਨਾਮਜਦਗੀ ਦਾਖਲ ਕੀਤੀ ਗਈ। ਬਲਾਕ ਸੰਮਤੀ ਤੋਂ ਕਾਂਗਰਸੀ ਉਮੀਦਵਾਰਾਂ ਵੱਲੋਂ ਆਪਣੀਆਂ ਨਾਮਜਦਗੀਆਂ ਦਾਖਲ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਫਤਿਹਗੜ੍ਹ ਨਿਊਆ ਜੋਨ ਤੋਂ ਜਸਪਾਲ ਸਿੰਘ, ਡਡਹੇੜੀ ਤੋਂ ਚਰਨਜੀਤ ਕੌਰ, ਕੁੰਭ ਤੋਂ ਗੁਰਿੰਦਰਪਾਲ ਸਿੰਘ ਹੈਪੀ, ਬਦੀਨਪੁਰ ਤੋਂ ਜਗਨਨਾਥ, ਮਛਰਾਂਏ ਖੁਰਦ ਤੋਂ ਦਿਲਬਾਗ ਸਿੰਘ, ਭੱਦਲਥੂਹਾ ਤੋਂ ਇੰਦੂ ਸਰਮਾਂ, ਝੰਬਾਲਾ ਤੋਂ ਬਲਵਿੰਦਰ ਸਿੰਘ, ਭੱਟੋਂ ਤੋਂ ਗੁਰਮੀਤ ਸਿੰਘ, ਸਲਾਣਾ ਜੀਵਨ ਸਿੰਘ ਵਾਲਾ ਤੋਂ ਜਸਪ੍ਰੀਤ ਕੌਰ, ਘੁਟੀਡ ਤੋਂ ਰਵਿੰਦਰ ਕੌਰ, ਸਮਸ਼ਪੁਰ ਤੋਂ ਹਰਚੰਦ ਸਿੰਘ, ਭਰਪੂਰਗੜ੍ਹ ਤੋਂ ਹਰਜਿੰਦਰ ਕੌਰ ਅਤੇ ਬੈਣੀ ਜੇਰ ਜੋਨ ਤੋਂ ਬਲਵੀਰ ਸਿੰਘ ਨੇ ਉਮੀਦਵਾਰ ਵਜੋਂ ਫਾਰਮ ਜਮ੍ਹਾਂ ਕਰਵਾਏ।
ਇਸ ਮੌਕੇ ਤੇ ਸ਼ਹਿਰੀ ਪ੍ਰਧਾਨ ਹੈਪੀ ਪਜ਼ਨੀ, ਮੰਡੀ ਗੋਬਿੰਦਗੜ੍ਹ ਬਲਾਕ ਦੇ ਪ੍ਰਧਾਨ ਰਾਜਿੰਦਰ ਬਿੱਟੂੀ, ਸੀਨੀ ਆਗੂ ਐਡਵੋਕੇਟ ਬਲਜਿੰਦਰ ਭੱਟੋਂ, ਜਿਲ੍ਹਾ ਜਰਨਲ ਸਕੱਤਰ ਜਗਬੀਰ ਸਿੰਘ ਸਲਾਣਾ, ਪ੍ਰਧਾਨ ਸਿੰਗਾਰਾ ਸਿੰਘ ਸਲਾਣਾ, ਸਾਬਕਾ ਚੇਅਰਮੈਨ ਜਗਜੀਤ ਸਿੰਘ ਮਛਰਾਈ, ਡਾ ਸਵਤੰਤਰ ਕਰਕਰਾਂ,ਸੀਨੀ ਆਗੂ ਹੈਪੀ ਸੂਦ, ਜਿਲ੍ਹਾ ਮੀਤ ਪ੍ਰਧਾਨ ਰਘੁਬੀਰ ਸਿੰਘ ਲੱਲੋਂ, ਗੰਗਾ ਪੁਰੀ, ਸੀਨੀ ਆਗੂ ਗੁਰਪ੍ਰੀਤ ਗਰੇਵਾਲ, ਪ੍ਰਤਾਪ ਸਿੰਘ ਬੈਣੀ,ਯੂਥ ਆਗੂ ਸਰਨ ਭੱਟੀ, ਸੰਜੇ ਸਲਾਣੀ, ਪੀ.ਏ ਰਾਮ ਕਿਸਨ ਭੱਲਾ, ਓਐਸਡੀ ਮਨਜੀਤ ਡੱਲਾ, ਕੁਲਵਿੰਦਰ ਨਾਭਾ, ਭੀਮ ਸਿੰਘ ਅਤੇ ਵੱਡੀ ਗਿਣਤੀ ਕਾਂਗਰਸੀ ਵਰਕਰ ਅਤੇ ਆਗੂ ਹਾਜ਼ਰ ਸਨ।

Comments are closed.

COMING SOON .....


Scroll To Top
11