Wednesday , 3 June 2020
Breaking News
You are here: Home » HEALTH » ਕਸਬਾ ਸ਼ੇਰਪੁਰ ਅੰਦਰ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਦੌਰਾਨ 2 ਨੌਜਵਾਨਾਂ ਦੀ ਮੌਤ

ਕਸਬਾ ਸ਼ੇਰਪੁਰ ਅੰਦਰ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਦੌਰਾਨ 2 ਨੌਜਵਾਨਾਂ ਦੀ ਮੌਤ

ਸ਼ੇਰਪੁਰ, 6 ਅਕਤੂਬਰ (ਹਰਜੀਤ ਕਾਤਿਲ)- 6 ਅਕਤੂਬਰ ਦੀ ਰਾਤ ਅਤੇ 7 ਅਕਤੂਬਰ ਦੇ ਦਿਨ ਚੜਦੇ ਸਾਰ ਹੀ 5 ਕਿਲੋਮੀਟਰ ਦੇ ਦਾਇਰੇ ਅੰਦਰ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਵਿੱਚ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਤੇ ਅੱਧੀ ਦਰਜ਼ਨ ਦੇ ਕਰੀਬ ਲੋਕਾਂ ਦੇ ਗੰਭੀਰ ਰੂਪ ਵਿੱਚ ਜਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਲੰਘੀ ਰਾਤ 8:15 ਵਜੇ ਦੇ ਕਰੀਬ ਪਿੰਡ ਕਾਤਰੋਂ ਵਿਖੇ ਇੱਕ ਕੈਂਟਰ ਤੇ ਮੋਟਰਸਾਈਕਲ ਦੀ ਆਪਸੀ ਟੱਕਰ ਦੌਰਾਨ ਇੱਕ ਨੌਜਵਾਨ ਦੀ ਮੌਕੇ ਤੇ ਦੁਖਦਾਈ ਮੌਤ ਹੋ ਜਾਣ ਅਤੇ ਦੋ ਨੌਜਵਾਨਾਂ ਦੇ ਗੰਭੀਰ ਰੂਪ ਵਿੱਚ ਜਖਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਥਾਣਾ ਸਦਰ ਧੂਰੀ ਦੇ ਏ.ਐਸ.ਆਈ ਸੁਖਚੈਨ ਸਿੰਘ ਨੇ ਦੱਸਿਆਂ ਕਿ ਸਤਵਿੰਦਰ ਸਿੰਘ ਉਰਫ ਬੱਬਲੂ ਪੁੱਤਰ ਮਨਜੀਤ ਸਿੰਘ ਵਾਸੀ ਰਟੋਲਾ ਆਪਣੇ ਦੋਸਤਾ ਕੁਲਦੀਪ ਸਿੰਘ ਅਤੇ ਅਮਰਜੀਤ ਸਿੰਘ ਨਾਲ ਧੂਰੀ ਤੋਂ ਸ਼ੇਰਪੁਰ ਵੱਲ ਨੂੰ ਆ ਰਿਹਾ ਸੀ, ਜਿਨ੍ਹਾਂ ਨੇ ਬਰਨਾਲਾ ਵਿਖੇ ਇੱਕ ਵਿਆਹ ਸਮਾਗਮ ਵਿੱਚ ਪੁੱਜਣਾ ਸੀ। ਪਰ ਪਿੰਡ ਕਾਤਰੋਂ ਦੇ ਬਾਹਰ – ਬਾਹਰ ਪੈਂਦੇ ਘਰਾਂ ਨਜ਼ਦੀਕ ਇੱਕ ਕੈਂਟਰ ਨਾਲ ਉਹਨਾਂ ਦੇ ਮੋਟਰ ਸਾਈਕਲ ਦੀ ਜਬਰਦਸ਼ਤ ਟੱਕਰ ਹੋ ਜਾਣ ਕਰਕੇ ਸਤਵਿੰਦਰ ਸਿੰਘ ਉਰਫ ਬੱਬਲੂ ਦੀ ਮੌਕੇ ਪਰ ਹੀ ਮੌਤ ਹੋ ਗਈ ਜਦਕਿ ਕੁਲਦੀਪ ਸਿੰਘ ਅਤੇ ਅਮਰਜੀਤ ਸਿੰਘ ਦੋਨੇ ਅਤੀ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਜਿਨ੍ਹਾਂ ਨੂੰ ਤਰੁੰਤ ਮੁੱਢਲੀ ਸਹਾਇਤਾ ਲਈ ਪਟਿਆਲਾ ਤੇ ਚੰਡੀਗੜ ਵਿਖੇ ਰੈਫਰ ਕਰ ਦਿੱਤਾ ਗਿਆ ਸੀ। ਇਸ ਸਬੰਧੀ ਕੈਂਟਰ ਦੇ ਡਰਾਇਵਰ ਖਿਲਾਫ ਮ੍ਰਿਤਕ ਦੇ ਪਿਤਾ ਮਨਜੀਤ ਸਿੰਘ ਵਾਸੀ ਰਟੋਲਾਂ ਦੇ ਬਿਆਨਾ ਦੇ ਆਧਾਰ ਤੇ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਨੰਬਰ 258 ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਸਤਵਿੰਦਰ ਸਿੰਘ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸ਼ਾ ਹਵਾਲੇ ਕਰ ਦਿੱਤੀ ਗਈ ਹੈ। ਦੂਜੀ ਘਟਨਾ ਅੱਜ ਸਵੇਰੇ ਕਰੀਬ 8:10 ਵਜੇ ਵਾਪਰੀ ਜਿਸ ਵਿੱਚ ਇੱਕ ਕਾਰ ਧੂਰੀ ਤੋਂ ਸ਼ੇਰਪੁਰ ਵੱਲ ਨੂੰ ਆ ਰਹੀ ਸੀ ਜਿਸ ਦਾ ਪਿੰਡ ਘਨੌਰੀ ਕਲਾਂ ਦੇ ਨਜ਼ਦੀਕ ਇੱਕ ਟੱਰਕ ਨਾਲ ਭਿਆਨਕ ਐਕਸੀਡੈਂਟ ਹੋ ਜਾਣ ਕਰਕੇ ਕਾਰ ਚਾਲਕ ਨੌਜਵਾਨ ਦੀ ਮੌਕੇ ‘ਤੇ ਮੌਤ ਅਤੇ ਕਾਰ ‘ਚ ਸਵਾਰ ਚਾਰ ਹੋਰ ਵਿਆਕਤੀਆਂ ਦੇ ਗੰਭੀਰ ਰੂਪ ਵਿੱਚ ਜਖਮੀ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐਸ.ਆਈ ਮਲਕੀਤ ਸਿੰਘ ਨੇ ਦੱਸਿਆਂ ਕਿ ਰਣਦੀਪ ਸਿੰਘ ਪੁੱਤਰ ਹਰਸੰਤੌਖ ਸਿੰਘ ਵਾਸੀ ਬੰਮਣਾ (ਨੇੜੇ ਭਵਾਨੀਗੜ) ਆਪਣੀ ਕਾਰ ਵਿੱਚ ਪਰਿਵਾਰ ਸਮੇਤ ਸ਼ੇਰਪੁਰ ਵਿਖੇ ਮਾ. ਰਾਜਵਿੰਦਰ ਸਿੰਘ ਧਾਲੀਵਾਲ ਦੇ ਘਰ ਰੱਖੇ ਇੱਕ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਆ ਰਿਹਾ ਸੀ। ਪ੍ਰੰਤੂ ਪਿੰਡ ਘਨੌਰੀ ਕਲਾਂ ਨਜ਼ਦੀਕ ਉਹਨਾਂ ਦੀ ਗੱਡੀ ਦਾ ਇੱਕ ਟੱਰਕ ਨਾਲ ਐਕਸੀਡੈਂਟ ਹੋ ਗਿਆ। ਜਿਸ ਵਿੱਚ ਰਣਦੀਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦ ਕਿ ਮ੍ਰਿਤਕ ਦੀ ਪਤਨੀ ਕਰਮਦੀਪ ਕੌਰ, ਪੁੱਤਰ ਗੁਰਕਮਲ ਸਿੰਘ, ਭੈਣ ਕੁਲਦੀਪ ਕੌਰ ਅਤੇ ਭਾਣਜਾ ਪ੍ਰਭਜੋਤ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਲਈ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਜਦਕਿ ਮ੍ਰਿਤਕ ਰਣਦੀਪ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾ ਨੂੰ ਸੌਪ ਦਿੱਤੀ ਗਈ ਹੈ। ਇਸ ਸਬੰਧੀ ਮ੍ਰਿਤਕ ਦੇ ਰਿਸਤੇਦਾਰ ਬਲਵਿੰਦਰ ਸਿੰਘ ਪੁੱਤਰ ਰਾਜ ਸਿੰਘ ਵਾਸੀ ਨਾਗਰਾ ਦੇ ਬਿਆਨਾ ਪਰ ਵੱਖ-ਵੱਖ ਧਰਾਵਾ ਅਧੀਨ ਮੁਕੱਦਮਾਂ ਨੰਬਰ 259 ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।

Comments are closed.

COMING SOON .....


Scroll To Top
11