Sunday , 19 November 2017
Breaking News
You are here: Home » NATIONAL NEWS » ਕਸ਼ਮੀਰ ਦਾ ਹੱਲ ਸਿਰਫ ਗੱਲਬਾਤ ਨਾਲ ਹੀ ਹੋ ਸਕਦੈ : ਮਹਿਬੂਬਾ ਮੁਫਤੀ

ਕਸ਼ਮੀਰ ਦਾ ਹੱਲ ਸਿਰਫ ਗੱਲਬਾਤ ਨਾਲ ਹੀ ਹੋ ਸਕਦੈ : ਮਹਿਬੂਬਾ ਮੁਫਤੀ

ਧਾਰਾ 370 ਦੇ ਵਾਅਦੇ ਦਾ ਹੋਵੇ ਸਨਮਾਨ

ਸ਼੍ਰੀਨਗਰ, 4 ਨਵੰਬਰ- ਧਾਰਾ 370 ਨੂੰ ਲੈ ਕੇ ਜੰਮੂ-ਕਸ਼ਮੀਰ ਦੀ ਮੁਖ ਮੰਤਰੀ ਮਹਿਬੂਬਾ ਮੁਫਤੀ ਨੇ ਇਕ ਵਾਰ ਫਿਰ ਵਡਾ ਬਿਆਨ ਦਿਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਧਾਰਾ 370 ਦੇਸ਼ ਦਾ ਜੰਮੂ-ਕਸ਼ਮੀਰ ਦੀ ਜਨਤਾ ਪ੍ਰਤੀ ਇਕ ਵਾਅਦਾ ਹੈ ਅਤੇ ਇਸ ਦਾ ਹਰ ਹਾਲਤ ਸਨਮਾਨ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਹੈ ਕਸ਼ਮੀਰ ਮੁਦੇ ’ਤੇ ਵੀ ਗਲ ਕੀਤੀ ਅਤੇ ਕਿਹਾ ਹੈ ਕਿ ਸਿਰਫ ਗਲਬਾਤ ਹੀ ਹੈ, ਜਿਸ ਨਾਲ ਇਹ ਮਾਮਲਾ ਹਲ ਕੀਤਾ ਜਾ ਸਕਦਾ ਹੈ ਅਤੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਦੇਸ਼ ਦੀ ਜਨਤਾ ਨੇ ਭਾਰੀ ਬਹੁਮਤ ਨਾਲ ਚੁਣਿਆ ਹੈ ਅਤੇ ਉਹ ਕਸ਼ਮੀਰ ਨੂੰ ਹਲ ਕਰਨ ‘ਚ ਸਮਰਥ ਹਨ।ਸੀ. ਐੈਮ. ਨੇ ਧਾਰਾ 370 ਨੂੰ ਲੈ ਕੇ ਟਵੀਟ ਕਰ ਕੇ ਕਿਹਾ ਹੈ ਕਿ ਧਾਰਾ 370 ਦਾ ਸਨਮਾਨ ਕੀਤਾ ਜਾਵੇ।ਉਨ੍ਹਾਂ ਦਾ ਬਿਆਨ ਉਸ ਸਮੇਂ ਆਇਆ ਹੈ, ਜਦੋਂ ਧਾਰਾ 35ਏ ਨੂੰ ਹਟਾਉਣ ਨੂੰ ਲੈ ਕੇ ਸਿਆਸੀ ਸਰਗਰਮੀ ਸਿਖਰ ’ਤੇ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹੋਰ ਟਵੀਟ ’ਚ ਲਿਖਿਆ, ਲੋਕਤੰਤਰ ਵਿਚਾਰਾਂ ਦਾ ਯੁਧ ਹੈ ਅਤੇ ਅਗੇ ਦਾ ਰਸਤਾ ਸਿਰਫ ਗਲਬਾਤ ਹੈ। ਨਾਲ ਹੀ ਜੰਮੂ-ਕਸ਼ਮੀਰ ’ਚ ਪਰੰਪਰਕ ਮਾਰਗ ਨੂੰ ਫਿਰ ਤੋਂ ਖੋਲਣ ਬਾਰੇ ਵੀ ਵਕਾਲਤ ਕੀਤੀ। ਮੁੱਖ ਮਤੰਰੀ ਨੇ ਕਿਹਾ ਹੈ ਕਿ ਆਰਥਿਕ ਗਤੀਵਿਧੀਆਂ ਲਈ ਦੇਸ਼ ਨੂੰ ਜੰਮੂ ਦੇ ਪਰੰਪਰਕ ਮਾਰਗ ਦਾ ਲਾਭ ਲੈਣਾ ਚਾਹੀਦਾ ਹੈ।
ਗ੍ਰੇਨੇਡ ਨਾਲ ਹਮਲਾ- ਜੰਮੂ ਦੇ ਸ਼ੋਪੀਆਂ ਇਮਾਮ ਸਾਹਿਬ ‘ਚ ਸੁਰਖਿਆ ਫੋਰਸ ‘ਤੇ ਗ੍ਰੇਨੇਡ ਨਾਲ ਹਮਲਾ ਕੀਤਾ ਗਿਆ ਹੈ। ਹਮਲੇ ‘ਚ ਕਿਸੇ ਤਰ੍ਹਾਂ ਦਾ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ।

Comments are closed.

COMING SOON .....
Scroll To Top
11