Tuesday , 15 October 2019
Breaking News
You are here: Home » NATIONAL NEWS » ਕਸ਼ਮੀਰ ’ਚ ਜੋ ਬੰਦੂਕ ਚੁੱਕੇਗਾ, ਬਚੇਗਾ ਨਹੀਂ : ਭਾਰਤੀ ਫ਼ੌਜ

ਕਸ਼ਮੀਰ ’ਚ ਜੋ ਬੰਦੂਕ ਚੁੱਕੇਗਾ, ਬਚੇਗਾ ਨਹੀਂ : ਭਾਰਤੀ ਫ਼ੌਜ

ਕਿਹਾ, ਪੁਲਵਾਮਾ ਹਮਲੇ ’ਚ ਪਾਕਿ ਫ਼ੌਜ ਦਾ ਹੱਥ

ਸ੍ਰੀਨਗਰ, 19 ਫ਼ਰਵਰੀ (ਪੰਜਾਬ ਟਾਇਮਜ਼ ਬਿਊਰੋ)- ਪੁਲਵਾਮਾ ’ਚ ਸੀ. ਆਰ. ਪੀ. ਐਫ. ਦੇ ਕਾਫ਼ਲੇ ’ਤੇ ਹੋਏ ਅਤਵਾਦੀ ਹਮਲੇ ਅਤੇ ਬੀਤੇ ਦਿਨ ਇਥੇ ਹੋਈ ਮੁਠਭੇੜ ਨੂੰ ਲੈ ਕੇ ਅਜ ਭਾਰਤੀ ਫੌਜ, ਸੀ. ਆਰ. ਪੀ. ਐਫ. ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਸਾਂਝੀ ਪ੍ਰੈਸ ਕਾਨਫ਼ਰੰਸ ਕੀਤੀ। ਇਸ ਕਾਨਫ਼ਰੰਸ ’ਚ ਜੀ. ਓ. ਸੀ. ਚਿਨਾਰ ਕਾਰਪਸ ਦੇ ਲੈਫ਼ਟੀਨੈਂਟ ਜਨਰਲ ਕੰਵਲ ਜੀਤ ਸਿੰਘ (ਕੇ. ਜੇ. ਐਸ.) ਢਿਲੋਂ, ਸੀ. ਆਰ. ਪੀ. ਐਫ. ਦੇ ਆਈ. ਜੀ. ਜ਼ੁਲਫੀਕਾਰ ਹਸਨ ਅਤੇ ਸ੍ਰੀਨਗਰ ਦੇ ਆਈ. ਜੀ. ਐਸ. ਪੀ. ਪਾਨੀ ਹਾਜ਼ਰ ਸਨ। ਇਸ ਮੌਕੇ ਲੈਫ਼ਟੀਨੈਂਟ ਜਨਰਲ ਕੇ. ਜੇ. ਐਸ. ਢਿਲੋਂ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਕਾਫ਼ੀ ਸਮੇਂ ਤੋਂ ਜੈਸ਼-ਏ-ਮੁਹੰਮਦ ਦੇ ਅਤਵਾਦੀਆਂ ’ਤੇ ਨਜ਼ਰ ਰਖੀ ਹੋਈ ਸੀ। ਜੈਸ਼ ਦੇ ਅਤਵਾਦੀਆਂ ਨੇ ਹੀ ਪੁਲਵਾਮਾ ’ਚ ਅਤਵਾਦੀ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਸੁਰਖਿਆ ਬਲਾਂ ਨੇ ਪੁਲਵਾਮਾ ਹਮਲੇ ਦੇ 100 ਘੰਟਿਆਂ ਅੰਦਰ ਹੀ ਘਾਟੀ ’ਚ ਮੌਜੂਦ ਜੈਸ਼ ਦੀ ਲੀਡਰਸ਼ਿਪ ਨੂੰ ਖ਼ਤਮ ਕਰ ਦਿਤਾ ਹੈ। ਉਨ੍ਹਾਂ ਨੇ ਭਟਕੇ ਕਸ਼ਮੀਰੀ ਨੌਜਵਾਨਾਂ ਦੀਆਂ ਮਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਬਚੇ, ਜਿਹੜੇ ਅਤਵਾਦੀ ਸੰਗਠਨਾਂ ਨਾਲ ਜੁੜੇ ਹਨ, ਉਨ੍ਹਾਂ ਨੂੰ ਆਤਮ ਸਮਰਪਣ ਕਰਨ ਲਈ ਮਨਾਉਣ। ਫੌਜ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਕਸ਼ਮੀਰ ’ਚ ਜਿਹੜਾ ਵੀ ਬੰਦੂਕ ਚੁਕੇਗਾ, ਉਹ ਮਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਆਤਮ ਸਮਰਪਣ ਕਰਨ ਵਾਲਿਆਂ ਲਈ ਕਈ ਤਰ੍ਹਾਂ ਦੇ ਚੰਗੇ ਪ੍ਰੋਗਰਾਮ ਚਲਾ ਰਹੇ ਹਨ ਪਰ ਅਤਵਾਦੀ ਵਾਰਦਾਤਾਂ ’ਚ ਸ਼ਾਮਿਲ ਰਹਿਣ ਵਾਲਿਆਂ ਲਈ ਕੋਈ ਰਹਿਮ ਦਿਲੀ ਨਹੀਂ ਦਿਖਾਈ ਜਾਵੇਗੀ। ਇਸ ਦੇ ਨਾਲ ਹੀ ਫੌਜ ਨੇ ਇਹ ਵੀ ਕਿਹਾ ਕਿ ਪੁਲਵਾਮਾ ਹਮਲੇ ’ਚ ਪਾਕਿਸਤਾਨ ਦੀ ਫੌਜ ਦਾ ਹਥ ਸੀ ਅਤੇ ਜੈਸ਼ ਨੂੰ ਆਈ. ਐਸ. ਆਈ. ਕੰਟਰੋਲ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ’ਚ ਜਿਹੜਾ ਵੀ ਘੁਸਪੈਠ ਕਰੇਗਾ, ਉਹ ਮਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੈਸ਼-ਏ-ਮੁਹੰਮਦ ਪਾਕਿਸਤਾਨੀ ਫ਼ੌਜ ਦਾ ਬਚਾ ਹੈ ਤੇ ਕਾਮਰਾਨ ਹੀ ਪੁਲਵਾਮਾ ਹਮਲੇ ਦਾ ਸਰਗਨਾ ਸੀ। ਪੁਲਵਾਮਾ ਹਮਲੇ ਨੂੰ ਜੈਸ਼ ਨੇ ਪਾਕਿਸਤਾਨ ਦੇ ਕਹਿਣ ’ਤੇ ਕੀਤਾ ਤੇ ਆਈ.ਐਸ.ਆਈ. ਲਗਾਤਾਰ ਕਾਮਰਾਨ ਨੂੰ ਹੁਕਮ ਦੇ ਰਹੀ ਸੀ। ਕਸ਼ਮੀਰਆਂ ਨੂੰ ਤਸ਼ਦਦ ਦੇ ਸਵਾਲ ’ਤੇ ਫ਼ੌਜ ਅਧਿਕਾਰੀਆਂ ਨੇ ਕਿਹਾ ਕਿ ਇਹ ਇਕ ਸੋਚੀ ਸਮਝੀ ਸਾਜਿਸ਼ ਹੈ ਤੇ ਬਿਨਾਂ ਸਬੂਤ ਦੇ ਦੋਸ਼ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਅਸੀਂ ਅਤਵਾਦੀਆਂ ਖ਼ਿਲਾਫ਼ ਆਪਰੇਸ਼ਨ ਉਸ ਸਮੇਂ ਦੇ ਹਾਲਾਤ ਮੁਤਾਬਕ ਚਲਾਉਂਦੇ ਹਾਂ।

Comments are closed.

COMING SOON .....


Scroll To Top
11