Tuesday , 18 February 2020
Breaking News
You are here: Home » ENTERTAINMENT » ਕਸ਼ਮੀਰੀ ਮਿਮਿਕਰੀ ਕਲਾਕਾਰ ਅਨਵਰ ਕਸਾਨਾ ਨੇ ਕੀਤਾ ਆਰੀਅਨਜ਼ ਕਾਲਜ ਵਿੱਚ ਪ੍ਰਫਰਮ

ਕਸ਼ਮੀਰੀ ਮਿਮਿਕਰੀ ਕਲਾਕਾਰ ਅਨਵਰ ਕਸਾਨਾ ਨੇ ਕੀਤਾ ਆਰੀਅਨਜ਼ ਕਾਲਜ ਵਿੱਚ ਪ੍ਰਫਰਮ

ਮੋਹਾਲੀ 14 ਫਰਵਰੀ – ਜੰਮੂ ਕਸ਼ਮੀਰ ਦੇ ਮਸ਼ਹੂਰ ਮਿਮਿਕਰੀ ਕਲਾਕਾਰ ਅਨਵਰ ਕਸਾਨਾ ਨੇ ਅੱਜ ਆਰੀਅਨਜ਼ ਗਰੁੱਪ ਆਫ ਕਾਲਜਿਜ਼, ਰਾਜਪੁਰਾ, ਨਜ਼ਦੀਕ ਚੰਡੀਗੜ ਵਿੱਚ ਪ੍ਰਫਾਰਮ ਕੀਤਾ। ਉਹਨਾਂ ਨੇ ਆਪਣੀ ਮਿਮਿਕਰੀ ਨਾਲ ਉੱਥੇ ਬੈਠੇ ਸਾਰੇ ਲੋਕਾਂ ਨੂੰ ਅਮਰੀਸ਼ ਪੁਰੀ, ਨਰਿੰਦਰ ਮੋਦੀ, ਅਰਵਿੰਦ ਕੇਜਰੀਵਾਲ, ਅਮਿਤਾਭ ਬੱਚਨ ਜਿਹੀ ਮਸ਼ਹੂਰ ਹਸਤਿਆਂ ਦੀ ਮਿਮਿਕਰੀ ਕਰਦੇ ਹੋਏ ਉਹਨਾਂ ਦੀ ਮੌਜੂਦਗੀ ਦਾ ਅਹਿਸਾਸ ਕਰਵਾਇਆ।
ਹੱਸੀ ਦੇ ਠਹਾਕਿਆਂ ਤੋ ਇਲਾਵਾ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਅਨਵਰ ਕਸਾਨਾ ਨੇ ਇਹ ਵੀ ਕਿਹਾ ਕਿ ਮੈਂ ਆਰੀਅਨਜ਼ ਗਰੁੱਪ ਆਫ ਕਾਲਜਿਜ਼ ਦਾ ਤਹਿ ਦਿਲ ਤੋ ਸ਼ੁਕਰਗੁਜਾਰ ਹਾਂ ਜਿਹਨਾਂ ਨੇ ਮੈਨੂੰ ਬਿਲਕੁਲ ਵੀ ਅਹਿਸਾਸ ਨਹੀ ਹੋਣ ਦਿੱਤਾ ਕਿ ਮੈਂ ਜੰਮੂ ਕਸ਼ਮੀਰ ਤੋ ਦੂਰ ਹਾਂ। ਇਸ ਮੋਕੇ ਤੇ ਆਰੀਅਨਜ਼ ਗਰੁੱਪ ਆਫ ਕਾਲਜਿਜ਼ ਦੇ ਚੈਅਰਮੈਨ ਡਾ.ਅੰਸ਼ੂ ਕਟਾਰੀਆ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹਨਾਂ ਦੇ ਕਾਲਜ ਵਿੱਚ ਲਗਭਗ 2000 ਕਸ਼ਮੀਰੀ ਬੱਚੇ ਪੜਦੇ ਹਨ ਜਿਹਨਾਂ ਦੀ ਪਹਿਲੀ ਪਸੰਦ ਆਰੀਅਨਜ਼ ਕਾਲਜ ਹੀ ਰਿਹਾ ਹੈ ਉਹਨਾਂ ਦੀ ਸਪੈਸ਼ਲ ਮੰਗ ਤੇ ਹੀ ਅਸੀ ਅਨਵਰ ਕਸਾਨਾ ਨੂੰ ਕਸ਼ਮੀਰ ਤੋ ਬੁਲਾਇਆ ਹੈ।
ਪਿਛਲੇ ਕਾਫੀ ਸਾਲਾਂ ਤੋ ਜੰਮੂ ਕਸ਼ਮੀਰ ਦੇ ਵਿਦਿਆਰਥੀਆਂ ਨੇ ਇੱਥੇ ਚਲਾਈ ਜਾ ਰਹੀਆਂ ਸਾਰੀਆਂ ਗਤੀਵਿਧੀਆਂ ਵਿੱਚ ਕਾਫੀ ਚੰਗਾਂ ਪ੍ਰਦਰਸ਼ਨ ਕੀਤਾ ਹੈ ਸਾਡੇ ਵਿਦਿਆਰਥੀ ਗਤੀਵਿਧੀਆਂ ਦੇ ਨਾਲ-ਨਾਲ ਪੜਾਈ ਵਿੱਚ ਵੀ ਕਾਫੀ ਅੱਗੇ ਰਹਿੰਦੇ ਹਨ ਅਤੇ ਹਰ ਸਾਲ ਕਾਫੀ ਵਿਦਿਆਰਥੀ ਯੂਨੀਵਰਸਿਟੀ ਦੀ ਪਰੀਖਿਆ ਵਿੱਚ ਕਾਫੀ ਚੰਗਾ ਪ੍ਰਦਰਸ਼ਨ ਕਰਦੇ ਹਨ। ਇਸ ਤੋ ਇਲਾਵਾ ਕਸ਼ਮੀਰੀ ਵਿਦਿਆਰਥੀਆਂ ਨੇ ”ਆਰੀਅਨਜ਼ ਐਂਡਰੋਂਇਡ ਐਪ”, ”ਆਰੀਅਨਜ਼ ਸੇਵ ਕਸ਼ਮੀਰ ਐਪ”,” ਆਰੀਅਨਜ਼ ਲਾਈਫ ਸੇਵਿੰਗ ਗਲੱਵ”, ”ਆਰੀਅਨਜ਼ ਸੇਫਟੀ ਹੈਲਮੇਟ”, ”ਰਮਧਾਨ ਐਪ”, ”ਈ-ਮੁੰਸ਼ੀ-ਐਡਵੋਕੇਟ ਡਾਇਰੀ ”, ” ਆਰੀਅਨਜ਼ ਸੋਲਰ ਬੋਟ”, ”ਆਰੀਅਨਜ਼ ਸ਼ਿਕਾਰਾ ਐਪ” ਆਦਿ ਜਿਹੀਆਂ ਵੱਖ-ਵੱਖ ਐਪਾਂ ਦੀ ਖੋਜ ਕੀਤੀ ਹੈ ਜਿਸ ਨਾਲ ਉਹ ਵੱਡੀ-ਵੱਡੀ ਕੰਪਨੀਆਂ ਦੇ ਨਾਲ ਕਰਾਰ ਕਰ ਕੇ ਲੱਖਾਂ ਰੁਪਏ ਦੇ ਪੈਕੇਜ਼ ਲੈ ਕੇ ਆਪਣੇ ਪੈਰਾਂ ਤੇ ਖੜੇ ਹਨ।

Comments are closed.

COMING SOON .....


Scroll To Top
11