Saturday , 20 April 2019
Breaking News
You are here: Home » Carrier » ਕਵੀ ਦਰਬਾਰ ਮੌਕੇ ਬਲਦੇਵ ਰਾਜ ਕੋਮਲ ਨਾਲ ਰੂਬਰੂ ਸਮਾਗਮ

ਕਵੀ ਦਰਬਾਰ ਮੌਕੇ ਬਲਦੇਵ ਰਾਜ ਕੋਮਲ ਨਾਲ ਰੂਬਰੂ ਸਮਾਗਮ

ਫਗਵਾੜਾ, 1 ਫਰਵਰੀ (ਪਰਵਿੰਦਰ ਜੀਤ ਸਿੰਘ)-ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ ਅਤੇ ਪਰਸਾਰ ਦੀ ਨਾਮਵਰ ਸਕੇਪ ਸੰਸਥਾ ਪੰਜਾਬ ਵਲੋਂ ਮਹੀਨਾਵਾਰ ਕਵੀ ਦਰਬਾਰ ਅਤੇ ਉਘੇ ਲੇਖਕ ਅਤੇ ਸੰਸਥਾ ਪ੍ਰਧਾਨ ਬਲਦੇਵ ਰਾਜ ਕੋਮਲ ਨਾਲ ਰੂਬਰੂ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਮਨੋਜ ਫਗਵਾੜਵੀ, ਬਲਦੇਵ ਰਾਜ ਕੋਮਲ , ਪ੍ਰੋ. ਓਮ ਪ੍ਰਕਾਸ਼ ਸੰਦਲ ਅਤੇ ਸੁਨੀਤਾ ਮੈਦਾਨ ਸੁਸ਼ੋਭਿਤ ਸਨ। ਸਮਾਗਮ ਦਾ ਆਗਾਜ਼ ਪੰਜਾਬੀ ਗਾਇਕ ਸਾਬਰ ਕੋਟੀ ਨੂੰ ਯਾਦ ਕਰਦਿਆਂ ਦੋ ਮਿੰਟ ਦਾ ਮੌਨ ਧਾਰਨ ਕਰਕੇ ਕੀਤਾ ਗਿਆ। ਕਵੀ ਦਰਬਾਰ ਵਿਚ ਨਵਨੀਤ ਓਬਰਾਏ ਸੇਵਕ, ਹਰਚਰਨ ਭਾਰਤੀ, ਉਰਮਲ ਜੀਤ ਸਿੰਘ, ਸੋਢੀ ਸਤੋਵਾਲੀ, ਸੀਤਲ ਰਾਮ ਬੰਗਾ, ਸੁਨੀਤਾ ਮੈਦਾਨ, ਜਸਵਿੰਦਰ ਹਮਦਰਦ, ਸੋਹਨ ਸਿੰਘ ਭਿੰਡਰ, ਮਨੋਜ ਫਗਵਾੜਵੀ, ਅਮਰੀਕ ਸਿੰਘ ਮਦਹੋਸ਼, ਸੁਨੀਤਾ ਮੈਦਾਨ ਆਦਿ ਨੇ ਦੇਸ਼ ਪ੍ਰੇਮ, ਧਾਰਮੀਕ ਅਤੇ ਸਮਾਜਿਕ ਸਰੋਕਾਰਾਂ ਨੂੰ ਪੇਸ਼ ਕਰਦਿਆਂ ਕਵਿਤਾਵਾਂ, ਗ਼ਜ਼ਲਾਂ ਅਤੇ ਸ਼ੇਅਰ ਸੁਣਾ ਕੇ ਰੰਗ ਬਣਿਆ। ਅਮਨਦੀਪ ਕੋਟਰਾਨੀ ਅਤੇ ਮਨਦੀਪ ਸਿੰਘ ਨੇ ਸਮਾਜ ‘ਚ ਫੈਲੇ ਅੰਧ-ਵਿਸ਼ਵਾਸ ਅਤੇ ਬਦਲਦੇ ਵਾਤਾਵਰਨ ਪ੍ਰਤੀ ਆਪਣੀ ਚਿੰਤਾ ਜਾਹਿਰ ਕੀਤੀ। ਇਸ ਮੌਕੇ ਸੁਖਦੇਵ ਗੰਡਵਾ, ਕੁਨਾਲ ਸ਼ਰਮਾ, ਰਾਜੀਵ, ਜਸਵੀਰ ਕੌਰ ਪਰਮਾਰ, ਅਸ਼ੋਕ ਸ਼ਰਮਾ, ਸੁਦੇਸ਼, ਰਣਜੀਤ ਸਿੰਘ ਆਦਿ ਹਾਜਿਰ ਸਨ।

Comments are closed.

COMING SOON .....


Scroll To Top
11