Monday , 23 September 2019
Breaking News
You are here: Home » HEALTH » ਕਲਾਨੌਰ ਵਾਸੀ ਵੱਲੋਂ ਸਲਫਾਸ ਖਾ ਕੇ ਜੀਵਨ ਲੀਲਾ ਸਮਾਪਤ

ਕਲਾਨੌਰ ਵਾਸੀ ਵੱਲੋਂ ਸਲਫਾਸ ਖਾ ਕੇ ਜੀਵਨ ਲੀਲਾ ਸਮਾਪਤ

ਕਲਾਨੌਰ, 21 ਅਗਸਤ (ਦੀਪਕ ਕੋਹਲੀ, ਰਾਜਨ ਸ਼ਰਮਾ)- ਕਲਾਨੌਰ ਦੇ ਢੱਕੀ ਮੁਹੱਲਾ ਵਾਸੀ ਦੇ ਇੱਕ ਵਿਅਕਤੀ ਵੱਲੋਂ ਕਣਕ ਵਿੱਚ ਰੱਖਣ ਵਾਲੀ ਦਵਾਈ ਖਾ ਕੇ ਆਤਮ ਹੱਤਿਆ ਕਰਨ ਦੀ ਖ਼ਬਰ ਹੈ ਪ੍ਰਾਪਤ ਜਾਣਕਾਰੀ ਮੁਤਾਬਕ ਗੁਰਬਚਨ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਕਲਾਨੌਰ ਵੱਲੋਂ ਕਣਕ ਵਿਚ ਰੱਖਣ ਵਾਲੀ ਦਵਾਈ ਖਾ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ ਗਈ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਦੇ ਪੁੱਤਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਗੁਰਬਚਨ ਸਿੰਘ ਕਲਾਨੌਰ ਸਥਿਤ ਪਰਜਾਪਤ ਭਵਨ ਦੇ ਸਾਹਮਣੇ ਮੀਟ ਦੀ ਦੁਕਾਨ ਕਰੀਬ 10 ਸਾਲ ਤੋਂ ਕਰਦੇ ਆ ਰਹੇ ਸਨ ਪਰ ਢਾਈ ਮਹੀਨੇ ਪਹਿਲਾਂ ਸਾਬਕਾ ਸਰਪੰਚ ਕੁਲਵੰਤ ਪਾਲ ਅਤੇ ਸੁਰਜੀਤ ਪਾਲ ਦੋਵੇਂ ਪੁੱਤਰ ਸਾਧੂ ਰਾਮ ਵਾਸੀ ਕਲਾਨੌਰ ਨੇ ਰਾਤ ਨੂੰ ਦੁਕਾਨ ਦੇ ਤਾਲੇ ਤੋੜ ਕੇ ਅਤੇ ਸਾਮਾਨ ਬਾਹਰ ਸੁੱਟ ਕੇ ਦੁਕਾਨ ਤੇ ਕਬਜ਼ਾ ਕਰ ਲਿਆ ਇਸ ਤੋਂ ਬਾਅਦ ਕੁਲਵੰਤ ਪਾਲ ਅਤੇ ਮੇਰੇ ਪਿਤਾ ਗੁਰਬਚਨ ਸਿੰਘ ਵਿਚਾਲੇ ਕੇਸ ਵੀ ਚੱਲ ਰਿਹਾ ਸੀ ਲੰਘੀ 19 ਤਰੀਕ ਨੂੰ
ਅਦਾਲਤ ਵਿੱਚ ਪੇਸ਼ੀ ਸੀ ਪਰ ਮੇਰੇ ਪਿਤਾ ਜੀ ਤਰੀਕ ਤੋਂ ਵਾਪਸ ਆਉਣ ਤੋਂ ਬਾਅਦ ਗੁੰਮਸੁਮ ਸੀ ਅਤੇ ਕਿਸੇ ਨੂੰ ਵੀ ਕੁਝ ਦੱਸਣ ਲਈ ਤਿਆਰ ਨਹੀਂ ਸਨ ਬੀਤੇ ਕੱਲ੍ਹ ਸਵੇਰੇ ਘਰੋਂ ਰੋਟੀ ਖਾ ਕੇ ਬੱਸ ਸਟੈਂਡ ਵੱਲ ਨੂੰ ਗਏ ਅਤੇ ਦੁਪਹਿਰ ਨੂੰ ਜਦੋਂ ਘਰ ਆਏ ਤਾਂ ਉਨ੍ਹਾਂ ਨੇ ਕਣਕ ਚ ਰੱਖਣ ਵਾਲੀਆਂ ਜ਼ਹਿਰੀਲੀਆਂ ਗੋਲੀਆਂ ਖਾ ਲਈਆਂ ਅਤੇ ਉਨਾਂ ਦੀ ਹਾਲਤ ਖਸਤਾ ਹੋਣ ਕਰਕੇ ਉਨ੍ਹਾਂ ਨੂੰ ਗੁਰਦਾਸਪੁਰ ਓਬਰਾਏ ਹੋਸਪੀਟਲ ਲੈ ਕੇ ਗਏ ਜਿੱਥੇ ਜਾ ਕੇ ਉਨ੍ਹਾਂ ਦੀ ਮੌਤ ਹੋ ਗਈ ਮ੍ਰਿਤਕ ਦੇ ਪੁੱਤਰ ਨੇ ਦੋਸ਼ ਲਾਉਂਦਿਆਂ ਕਿਹਾ ਕਿ ਮੇਰੇ ਪਿਤਾ ਜੀ ਨੇ ਸਾਡੀ ਦੁਕਾਨ ਖੁੱਸਣ ਤੇ ਉਕਤ ਦੋਸ਼ੀਆਂ ਤੋਂ ਦੁੱਖੀ ਹੋ ਕੇ ਦਵਾਈ ਖਾਦੀ ਹੈ।
ਮ੍ਰਿਤਕ ਦੇਹ ਨੂੰ ਸੜਕ ਤੇ ਰੱਖ ਕੇ ਕੀਤਾ ਚੱਕਾ ਜਾਮ ਅਤੇ ਡਿਪਟੀ ਕਮਿਸ਼ਨਰ ਦਾ ਕੀਤਾ ਕਰਾਓ- ਅੱਜ ਗੁਰਦਾਸਪੁਰ ਤੋਂ ਮ੍ਰਿਤਕ ਗੁਰਬਚਨ ਸਿੰਘ ਦੀ ਮ੍ਰਿਤਕ ਦੇਹ ਆਉਣ ਤੇ ਪਰਿਵਾਰਕ ਮੈਂਬਰਾਂ ਵੱਲੋਂ ਕਲਾਨੌਰ ਰਾਸ਼ਟਰੀ ਮਾਰਗ 354 ਤੇ ਲਾਸ਼ ਨੂੰ ਰੱਖ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਅਤੇ ਪੁਲਸ ਪ੍ਰਸ਼ਾਸਨ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਾ ਵੀ ਘਿਰਾਓ ਕਰਕੇ ਆਪਣਾ ਰੋਸ ਜ਼ਾਹਿਰ ਕੀਤਾ ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮ੍ਰਿਤਕ ਗੁਰਬਚਨ ਸਿੰਘ ਦੇ ਪੁੱਤਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਢਾਈ ਮਹੀਨੇ ਪਹਿਲਾਂ ਗ੍ਰਾਮ ਪੰਚਾਇਤ ਕਲਾਨੌਰ ਜੈਲਦਾਰਾਂ ਦੇ ਸਾਬਕਾ ਸਰਪੰਚ ਕੁਲਵੰਤ ਪਾਲ ਵੱਲੋਂ ਰਾਤ ਦੇ ਸਮੇਂ ਸਾਡੀ ਦੁਕਾਨ ਦੇ ਤਾਲੇ ਤੋੜ ਕੇ ਕਬਜ਼ਾ ਕਰ ਲਿਆ ਸੀ ਅਤੇ ਸਾਰਾ ਸਾਮਾਨ ਵੀ ਕਿਤੇ ਗਾਇਬ ਕਰ ਜਿਸ ਨੂੰ ਲੈ ਕੇ ਮੇਰੇ ਪਿਤਾ ਜੀ ਬਹੁਤ ਦੁਖੀ ਰਹਿੰਦੇ ਸਨ ਅਤੇ ਇਸ ਸਬੰਧੀ ਇਨਸਾਫ਼ ਲੈਣ ਲਈ ਅਸੀਂ ਪੁਲਿਸ ਥਾਣਾ ਕਲਾਨੌਰ ਵਿਖੇ ਅਤੇ ਐਸਐਸਪੀ ਨੂੰ ਵੀ ਬੇਨਤੀਆਂ ਕੀਤੀਆਂ ਪਰ ਕੋਈ ਇਨਸਾਫ਼ ਨਹੀਂ ਮਿਲਿਆ ਅਤੇ ਉਨ੍ਹਾਂ ਨੇ ਕਿਹਾ ਕਿ ਜੇਕਰ ਪੁਲਿਸ ਵੱਲੋਂ ਸਾਨੂੰ ਇਨਸਾਫ ਮਿਲ ਜਾਂਦਾ ਤਾਂ ਅੱਜ ਸਾਡੇ ਪਿਤਾ ਜਿਊਂਦੇ ਹੁੰਦੇ। ਡੀਐੱਸਪੀ ਪ੍ਰਵੇਸ਼ ਚੋਪੜਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਸੁਰਿੰਦਰ ਸਿੰਘ ਦੇ ਬਿਆਨਾਂ ਤੇ ਕੁਲਵੰਤਪਾਲ ਅਤੇ ਸੁਰਜੀਤ ਪਾਲ ਪੁੱਤਰ ਸਾਧੂ ਰਾਮ ਦੇ ਖਿਲਾਫ ਧਾਰਾ 306 , 380, 34 ਆਈ ਪੀ ਸੀ ਤਹਿਤ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਇਸ ਸਬੰਧੀ ਜਦੋਂ ਕੁਲਵੰਤ ਪਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਆਤਮ ਹੱਤਿਆ ਕਰਨ ਵਾਲੇ ਗੁਰਬਚਨ ਸਿੰਘ ਦੇ ਪਰਿਵਾਰ ਵੱਲੋਂ ਜੋ ਮੇਰੇ ਤੇ ਦੋਸ਼ ਲਗਾਏ ਜਾ ਰਹੇ ਹਨ ਝੂਠੇ ਤੇ ਬੇ ਬੁਨਿਆਦ ਹਨ ਜਦਕਿ ਦੋ ਦਿਨ ਪਹਿਲਾਂ ਹੀ ਅਦਾਲਤ ਵਿਚ ਮਾਣਯੋਗ ਜੱਜ ਦੇ ਸਾਹਮਣੇ ਸਾਡਾ ਰਾਜ਼ੀਨਾਮਾ ਹੋ ਚੁੱਕਾ ਹੈ।

Comments are closed.

COMING SOON .....


Scroll To Top
11