Sunday , 21 April 2019
Breaking News
You are here: Home » BUSINESS NEWS » ਕਰਜ਼ੇ ਦੇ ਪ੍ਰੇਸ਼ਾਨ ਮਜ਼ਦੂਰ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਕਰਜ਼ੇ ਦੇ ਪ੍ਰੇਸ਼ਾਨ ਮਜ਼ਦੂਰ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਰਾਮਪੁਰਾ ਫੂਲ 15 ਅਪ੍ਰੈਲ (ਮਨਪ੍ਰੀਤ ਸਿੰਘ ਗਿੱਲ਼)- ਲੰਘੀ ਰਾਤ ਪਿੰਡ ਝੰਡੂਕੇ ਦੇ ਇਕ ਦਿਹਾੜੀਦਾਰ ਮਜਦੂਰ ਵਲੋਂ ਕਰਜੇ ਦੇ ਬੋਝ ਅਤੇ ਆਰਥਿਕ ਤੰਗੀ ਕਾਰਨ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਫਾਹਾ ਲੈ ਕੇ ਖੁਦਕਸ਼ੀ ਕਰ ਲਈ ਗਈ। ਜਾਣਕਾਰੀ ਦਿੰਦਿਆਂ ਪਿੰਡ ਝੰਡੂਕੇ ਦੇ ਜਸਵਿੰਦਰ ਸਿੰਘ ਲੀਲਾ ਅਤੇ ਬਿੱਟੂ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਜਦੂਰ ਜਗਜੀਤ ਸਿੰਘ (45) ?ਤੇ ਸਟੇਟ ਬੈਂਕ ਦਾ 1,50,000 ਰੁ:, ਇਕ ਫਾਈਨਾਂਸਰ ਦਾ 50,000 ਰੁ: ਸਮੇਤ ਕੁੱਲ 3 ਲੱਖ ਦੇ ਕਰੀਬ ਕਰਜਾ ਸੀ। ਮ੍ਰਿਤਕ ਦੇ ਪ੍ਰੀਵਾਰ ’ਚ ਪਤਨੀ ਸਮੇਤ 2 ਲੜਕੇ ਅਤੇ 1 ਜਵਾਨ ਲੜਕੀ ਹਨ। ਕਰਜੇ ਅਤੇ ਪ੍ਰੀਵਾਰ ਪਾਲਣ ਦੇ ਬੋਝ ਕਾਰਨ ਉਹ ਮਾਨਸਿਕ ਪ੍ਰੇਸ਼ਾਨ ਰਹਿੰਦਾ ਸੀ। ਬੀਤੀ ਦੇਰ ਰਾਤ ਉਹ ਚੁੱਪਚਾਪ ਘਰੋਂ ਚਲਾ ਗਿਆ ਅਤੇ ਝੰਡੂਕੇ-ਭੁੱਚੋ ਮੰਡੀ ਵਾਲੀ ਸੜਕ ਨੇੜੇ ਇਕ ਖੇਤ ’ਚ ਲੱਗੀ ਡੇਕ ਦੀ ਟਾਹਣੀ ’ਚ ਕੱਪੜਾ ਪਾਕੇ ਫਾਹਾ ਲੈ ਲਿਆ। ਸਵੇਰੇ ਸੜਕ ਤੇ ਸੈਰ ਕਰਨ ਜਾਂਦੇ ਲੋਕਾਂ ਦੇ ਉਸ ਦੀ ਲਾਸ਼ ਦੇਖ ਕੇ ਪੁਲਸ ਨੂੰ ਸੂਚਿਤ ਕੀਤਾ। ਪਿੰਡਵਾਸੀਆਂ ਅਤੇ ਭਾਕਿਯੂ ਉਗਰਾਹਾਂ ਦੇ ਜਿਲਾ ਆਗੂ ਮੋਠੂ ਸਿੰਘ ਕੋਟੜਾ ਤੇ ਸੁਖਦੇਵ ਜਵੰਧਾ ਬਲਾਕ ਪ੍ਰਧਾਨ ਨੇ ਪੰਜਾਬ ਸਰਕਾਰ ਤੋਂ ਮਜਦੂਰ ਦੇ ਪ੍ਰੀਵਾਰ ਲਈ 10 ਲੱਖ ਰੁ: ਮੁਆਵਜ਼ਾ ਅਤੇ 1 ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ। ਥਾਣਾ ਬਾਲਿਆਂਵਾਲੀ ਦੇ ਮੁਨਸ਼ੀ ਕਰਨੈਲ ਸਿੰਘ ਨੇ ਦੱਸਿਆ ਕਿ ਧਾਰਾ 174 ਦੇ ਅਧੀਨ ਕਾਰਵਾਈ ਕੀਤੀ ਗਈ ਹੈ ਤੇ ਪੋਸਟਾਰਟਮ ਕਰਵਾ ਕੇ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ।

Comments are closed.

COMING SOON .....


Scroll To Top
11