Thursday , 27 June 2019
Breaking News
You are here: Home » NATIONAL NEWS » ਕਰੁਣਾਨਿਧੀ ਨੂੰ ਆਖ਼ਰੀ ਵਿਦਾਈ

ਕਰੁਣਾਨਿਧੀ ਨੂੰ ਆਖ਼ਰੀ ਵਿਦਾਈ

ਸਰਕਾਰੀ ਸਨਮਾਨ ਨਾਲ ਹੋਇਆ ਅੰਤਿਮ ਸੰਸਕਾਰ

ਚੇਨਈ, 8 ਅਗਸਤ- ਡੀ. ਐਮ. ਕੇ. ਦੇ ਮਰਹੂਮ ਪ੍ਰਧਾਨ ਐਮ. ਕਰੁਣਾਨਿਧੀ ਨੂੰ ਅੱਜ ਅੰਤਿਮ ਵਿਦਾਈ ਦਿੱਤੀ ਗਈ। ਉਨ੍ਹਾਂ ਨੂੰ ਚੇਨਈ ਦੇ ਮਰੀਨਾ ਬੀਚ ’ਤੇ ਦਫਨ ਕੀਤਾ ਗਿਆ। ਇਸ ਤੋਂ ਪਹਿਲਾਂ ਆਪਣੇ ਚਹੇਤੇ ਨੇਤਾ ਦੇ ਦਰਸ਼ਨਾਂ ਲਈ ਆਏ ਲੱਖਾਂ ਸਮਰਥਕਾਂ ਦੇ ਲਈ ਕਰੁਣਾਨਿਧੀ ਦਾ ਪਾਰਥਿਕ ਸ਼ਰੀਰ ਚੇਨਈ ਦੇ ਰਾਜਾ ਜੀ ਹਾਲ ਵਿੱਚ ਰੱਖਿਆ ਗਿਆ ਸੀ। ਅੰਤਿਮ ਯਾਤਰਾ ‘ਚ ਵਡੀ ਗਿਣਤੀ ‘ਚ ਉਨ੍ਹਾਂ ਦੇ ਸਮਰਥਕ ਪਹੁੰਚੇ ਸਨ।ਸ਼ਰਧਾਂਜਲੀ ਦੇਣ ਲਈ ਚੇਨਈ ਦੀਆਂ ਸੜਕਾਂ ‘ਤੇ ਸਮਰਥਕਾਂ ਦਾ ਸੈਲਾਬ ਇਕਠਾ ਹੋਇਆ। ਪ੍ਰਧਾਨ ਮੰਤਰੀ ਮੋਦੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸੋਨੀਆ ਗਾਂਧੀ, ਡਾ. ਮਨਮੋਹਨ ਸਿੰਘ, ਫਿਲਮ ਸਟਾਰ ਰਜਨੀਕਾਂਤ ਸਮੇਤ ਕਈ ਹਸਤੀਆਂ ਨੇ ਚੇਨਈ ਪਹੁੰਚ ਕੇ ‘ਕਲਾਈਨਾਰ’ ਦੇ ਉਪਨਾਮ ਨਾਲ ਚਰਚਿਤ ਡੀ.ਐੈਮ.ਕੇ. ਨੇਤਾ ਦੇ ਅੰਤਿਮ ਦਰਸ਼ਨ ਕੀਤੇ।ਪੰਜ ਵਾਰ ਮੁਖ ਮੰਤਰੀ ਰਹਿ ਚੁਕੇ 94 ਸਾਲਾ ਕਰੁਣਾਨਿਧੀ ਦਾ ਕਲ੍ਹ ਦੇਹਾਂਤ ਹੋ ਗਿਆ ਸੀ।ਡੀ. ਐਮ. ਕੇ. ਦੇ ਪ੍ਰਧਾਨ ਕਰੁਣਾਨਿਧੀ ਦੇ ਅੰਤਿਮ ਸਸਕਾਰ ਮਾਮਲੇ ’ਤੇ ਮਦਰਾਸ ਹਾਈਕੋਰਟ ਵਿੱਚ ਇੱਕ ਅਪੀਲ ’ਤੇ ਸਵੇਰੇ 8 ਵਜੇ ਸੁਣਵਾਈ ਹੋਈ। ਪੂਰੀ ਬਹਿਸ ਤੋਂ ਬਾਅਦ ਮਦਰਾਸ ਹਾਈਕੋਰਟ ਨੇ ਉਨ੍ਹਾਂ ਨੂੰ ਮਰੀਨਾ ਬੀਚ ’ਤੇ ਦਫ਼ਨਾਉਣ ਦੀ ਮਨਜ਼ੂਰੀ ਦੇ ਦਿਤੀ ਹੈ।ਕੇਂਦਰੀ ਗ੍ਰਹਿ ਮੰਤਰਾਲੇ ਨੇ ਰਾਤ ਨੂੰ ਐਲਾਨ ਕੀਤਾ ਸੀ ਕਿ ਡੀ.ਐਮ.ਕੇ. ਦੇ ਮੁਖੀ ਐਮ. ਕਰੁਣਾਨਿਧੀ ਦੇ ਦੇਹਾਂਤ ਦੇ ਸ਼ੋਕ ‘ਚ ਕਲ ਦਿਲੀ, ਸੂਬਿਆਂ ਦੀਆਂ ਰਾਜਧਾਨੀਆਂ ਅਤੇ ਪੂਰੇ ਤਾਮਿਲਨਾਡੂ ‘ਚ ਰਾਸ਼ਟਰੀ ਝੰਡਾ (ਤਿਰੰਗਾ) ਅਧਾ ਝੁਕਿਆ ਰਹੇਗਾ।ਕੇਂਦਰ ਸਰਕਾਰ ਵੱਲੋਂ ਦੋ ਦਿਨਾਂ ਦੇ ਸ਼ੋਕ ਦਾ ਵੀ ਐਲਾਨ ਕੀਤਾ ਗਿਆ ਸੀ। ਕੇਂਦਰ ਨੇ ਫੈਸਲਾ ਕੀਤਾ ਸੀ ਕਿ ਚੇਨਈ ‘ਚ ਕਰੁਣਾਨਿਧੀ ਦਾ ਅੰਤਿਮ ਸੰਸਕਾਰ ਪੂਰੇ ਸਰਕਾਰੀ ਸਨਮਾਨ ਨਾਲ ਕੀਤਾ ਜਾਵੇਗਾ।ਇਸ ਦੌਰਾਨ ਕੋਈ ਵੀ ਸਰਕਾਰੀ ਕੰਮਕਾਜ ਨਹੀਂ ਹੋਵੇਗਾ।ਚੇਨਈ ਦੇ ਰਾਜਾਜੀ ਹਾਲ, ਜਿਥੇ ਕਿ ਐਮ. ਕਰੁਣਾਨਿਧੀ ਦੀ ਮ੍ਰਿਤਕ ਦੇਹ ਨੂੰ ਰਖਿਆ ਗਿਆ ਸੀ, ਦੇ ਬਾਹਰ ਬੇਹੱਦ ਭਾਰੀ ਇਕੱਠ ਹੋਣ ਕਾਰਨ ਲੋਕਾਂ ਵਿਚਾਲੇ ਭਗਦੜ ਮਚ ਗਈ ਜਿਸ ਵਿੱਚ 2 ਵਿਅਕਤੀਆਂ ਨੂੰ ਜਾਣ ਗਵਾਉਣੀ ਪਈ ਅਤੇ 33 ਲੋਕਾਂ ਦੇ ਮਾਮੂਲੀ ਸੱਟਾਂ ਲੱਗੀਆਂ। ਮ੍ਰਿਤਕਾਂ ‘ਚ ਇਕ ਔਰਤ ਅਤੇ ਮਰਦ ਸ਼ਾਮਲ ਹਨ।

Comments are closed.

COMING SOON .....


Scroll To Top
11