Saturday , 18 August 2018
Breaking News
You are here: Home » NATIONAL NEWS » ਕਰਾਨਟਕਾ ’ਚ ਕਿਸੇ ਨੂੰ ਬਹੁਮਤ ਨਹੀਂ ਭਾਜਪਾ ਵੱਡੀ ਪਾਰਟੀ ਵਜੋਂ ਉਭਰੀ ਸਰਕਾਰ ਬਣਾਉਣ ਲਈ ਜ਼ੋਰ ਅਜ਼ਮਾਈ

ਕਰਾਨਟਕਾ ’ਚ ਕਿਸੇ ਨੂੰ ਬਹੁਮਤ ਨਹੀਂ ਭਾਜਪਾ ਵੱਡੀ ਪਾਰਟੀ ਵਜੋਂ ਉਭਰੀ ਸਰਕਾਰ ਬਣਾਉਣ ਲਈ ਜ਼ੋਰ ਅਜ਼ਮਾਈ

ਬੈਂਗਲੁਰੂ, 15 ਮਈ- ਕਰਨਾਟਕਾ ਵਿਧਾਨ ਸਭਾ ਦੀਆਂ ਚੋਣਾਂ ’ਚ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ। ਉਂਝ ਭਾਰਤੀ ਜਨਤਾ ਪਾਰਟੀ 104 ਸੀਟਾਂ ਜਿੱਤ ਕੇ ਇਕੱਲੀ ਵੱਡੀ ਪਾਰਟੀ ਬਣ ਗਈ ਹੈ। ਹੁਕਮਰਾਨ ਕਾਂਗਰਸ ਨੂੰ 78 ਸੀਟਾਂ ਮਿਲੀਆਂ ਹਨ। ਇਸੇ ਤਰ੍ਹਾਂ ਜਨਤਾ ਦਲ ਐਸ ਨੂੰ 37 ਸੀਟਾਂ ਮਿਲੀਆਂ ਹਨ। ਤਿੰਨ ਆਜ਼ਾਦ ਜਿੱਤੇ ਹਨ। ਰਾਜ ਵਿਧਾਨ ਸਭਾ ਦੀਆਂ ਕੁੱਲ 224 ਸੀਟਾਂ ਹਨ ਜਿਨ੍ਹਾਂ ’ਚੋਂ 222 ਸੀਟਾਂ ਉਪਰ ਚੋਣ ਕਰਵਾਈ ਗਈ ਸੀ। ਬਹੁਮਤ ਲਈ 12 ਸੀਟਾਂ ਦੀ ਜ਼ਰੂਰਤ ਹੈ। ਕਾਂਗਰਸ ਨੇ ਜੇਡੀਐਸ ਨੂੰ ਸਮਰਥਨ ਦੇ ਦਿੱਤਾ ਹੈ, ਪ੍ਰੰਤੂ ਹਾਲੇ ਤੱਕ ਰਾਜਪਾਲ ਵੱਲੋਂ ਉਨ੍ਹਾਂ ਨੂੰ ਸਰਕਾਰ ਬਣਾਉਣ ਦਾ ਸੱਦਾ ਨਹੀਂ ਮਿਲਿਆ। ਦੂਜੇ ਪਾਸੇ ਭਾਜਪਾ ਨੇ ਵੀ ਸਰਕਾਰ ਬਣਾਉਣ ਦਾ ਦਾਅਵਾ ਰਾਜਪਾਲ ਅੱਗੇ ਪੇਸ਼ ਕੀਤਾ ਹੈ। ਭਾਜਪਾ ਨੇ ਬਹੁਮਤ ਸਾਬਿਤ ਕਰਨ ਲਈ 7 ਦਿਨ ਮੰਗੇ ਹਨ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਚੋਣਾਂ ਵਿੱਚ ਭਾਜਪਾ ਨੂੰ ਬੇਸ਼ੱਕ ਸੀਟਾਂ ਵਧ ਮਿਲੀਆਂ ਹਨ ਪ੍ਰੰਤੂ ਉਸ ਨੂੰ 36 ਫੀਸਦੀ ਵੋਟਾਂ ਮਿਲੀਆਂ ਹਨ ਜਦੋਂ ਕਿ ਦੂਜੇ ਨੰਬਰ ’ਤੇ ਆਈ ਕਾਂਗਰਸ ਨੂੰ 38 ਫੀਸਦੀ ਵੋਟਾਂ ਮਿਲੀਆਂ ਹਨ ਜੋ ਕਿ ਭਾਜਪਾ ਨਾਲੋਂ ਦੋ ਫੀਸਦੀ ਵਧ ਹਨ, ਪ੍ਰੰਤੂ ਕਾਂਗਰਸ ਨੂੰ ਸਿਰਫ 78 ਸੀਟਾਂ ਹੀ ਮਿਲੀਆਂ। ਚੋਣਾਂ ’ਚ ਆਪਣਾ ਝੰਡਾ ਲਹਿਰਾਉਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਦੇਸ਼ ਦੇ ਕੁਲ 21 ਰਾਜਾਂ ‘ਚ ਸਰਕਾਰ ਜਾਂ ਸਰਕਾਰ ‘ਚ ਭਾਗੀਦਾਰੀ ਹੋ ਜਾਵੇਗੀ।

Comments are closed.

COMING SOON .....
Scroll To Top
11