Thursday , 15 November 2018
Breaking News
You are here: Home » NATIONAL NEWS » ਕਰਨਾਟਕਾ ’ਚ ਸੰਕਟ ਡੂੰਘਾ-ਭਾਜਪਾ ’ਤੇ ਵਿਧਾਇਕਾਂ ਦੀ ਖਰੀਦੋ-ਫਰੋਖ਼ਤ ਦਾ ਦੋਸ਼

ਕਰਨਾਟਕਾ ’ਚ ਸੰਕਟ ਡੂੰਘਾ-ਭਾਜਪਾ ’ਤੇ ਵਿਧਾਇਕਾਂ ਦੀ ਖਰੀਦੋ-ਫਰੋਖ਼ਤ ਦਾ ਦੋਸ਼

ਸੁਪਰੀਮ ਕੋਰਟ ਤੱਕ ਜਾਏਗੀ ਕਰਨਾਟਕ ਦੀ ਜੰਗ

ਨਵੀਂ ਦਿੱਲੀ, 16 ਮਈ- ਕਰਨਾਟਕ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਮਿਲਣ ਕਾਰਨ ਸਰਕਾਰ ਬਣਾਉਣ ਦੇ ਮੁੱਦੇ ਉਪਰ ਤਿੱਖੀ ਸਿਆਸੀ ਜ਼ੋਰ ਅਜਮਾਈ ਹੋ ਰਹੀ ਹੈ। ਇੱਕ ਪਾਸੇ ਭਾਰਤੀ ਜਨਤਾ ਪਾਰਟੀ ਵੱਲੋਂ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਗਿਆ ਹੈ, ਦੂਜੇ ਪਾਸੇ ਜਨਤਾ ਦਲ ਸਰਕੂਲਰ ਅਤੇ ਕਾਂਗਰਸ ਦੇ ਗੱਠਜੋੜ ਵੱਲੋਂ 117 ਵਿਧਾਇਕਾਂ ਦੀ ਸੂਚੀ ਸੂਬੇ ਦੇ ਰਾਜਪਾਲ ਸ੍ਰੀ ਬੈਜੂਭਾਈ ਬਾਲਾ ਨੂੰ ਰਾਜ ਭਵਨ ਵਿਖੇ ਸੌਂਪੀ ਗਈ ਹੈ। ਗੱਠਜੋੜ ਸ੍ਰੀ ਐਚਡੀ ਰਾਮਾ ਸਵਾਮੀ ਦੀ ਅਗਵਾਈ ਹੇਠ ਸਰਕਾਰ ਬਣਾਉਣ ਲਈ ਆਪਣਾ ਦਾਅਵਾ ਪੇਸ਼ ਕਰ ਚੁੱਕਾ ਹੈ। ਦੂਸਰੇ ਪਾਸੇ ਕਰਨਾਟਕਾ ਵਿੱਚ ਭਾਜਪਾ ਵੱਲੋਂ ਵੀ ਰਾਜਪਾਲ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਗਿਆ ਹੈ। ਭਾਜਪਾ ਦਾ ਕਹਿਣਾ ਹੈ ਕਿ ਉਸ ਨੂੰ ਜੇਡੀਐਸ ਅਤੇ ਕਾਂਗਰਸ ਦੇ ਕੁਝ ਵਿਧਾਇਕਾਂ ਦੀ ਹਮਾਇਤ ਪ੍ਰਾਪਤ ਹੈ। ਹੁਣ ਪੂਰੀ ਖੇਡ ਸੂਬੇ ਦੇ ਗਵਰਨਰ ਦੇ ਹੱਥ ਹੈ। ਕੁਝ ਸੂਤਰਾਂ ਮੁਤਾਬਿਕ ਗਵਰਨਰ ਭਾਜਪਾ ਨੂੰ ਇੱਕਲੌਤੀ ਵੱਡੀ ਪਾਰਟੀ ਵਜੋਂ ਸਰਕਾਰ ਬਣਾਉਣ ਦਾ ਸੱਦਾ ਦੇ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਦ ਕਾਂਗਰਸ ਅਤੇ ਜੇਡੀਐਸ ਇਸ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇ ਸਕਦੀ ਹੈ। ਸੂਬੇ ਵਿੱਚ ਸਰਕਾਰ ਕਿਸੇ ਵੀ ਧਿਰ ਦੀ ਬਣੇ ਪ੍ਰੰਤੂ ਇੱਕ ਵੱਡਾ ਸਿਆਸੀ ਟਕਾਰਅ ਸਾਹਮਣੇ ਦਿਸ ਰਿਹਾ ਹੈ। 222 ਮੈਂਬਰੀ ਅਸੈਂਬਲੀ ਵਿੱਚ ਭਾਜਪਾ ਕੋਲ 104 ਵਿਧਾਇਕ ਹਨ। ਕਾਂਗਰਸ ਕੋਲ 78, ਜੇਡੀਐਸ ਕੋਲ 38 ਵਿਧਾਇਕ ਹਨ।

Comments are closed.

COMING SOON .....


Scroll To Top
11