Tuesday , 16 July 2019
Breaking News
You are here: Home » EDITORIALS » ਕਰਨਾਟਕਾ ’ਚ ਭਾਜਪਾ ਦੀ ਕਿਰਕਰੀ

ਕਰਨਾਟਕਾ ’ਚ ਭਾਜਪਾ ਦੀ ਕਿਰਕਰੀ

ਕਰਨਾਟਕਾ ਭਾਰਤੀ ਲੋਕਤੰਤਰ ਲਈ ਇਕ ਮਿਸਾਲ ਬਣ ਗਿਆ ਹੈ। ਕਰਨਾਟਕਾ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ। ਕੇਂਦਰ ਵਿੱਚ ਹੁਕਮਰਾਨ ਭਾਰਤੀ ਜਨਤਾ ਪਾਰਟੀ ਨੂੰ ਦੂਸਰੇ ਰਾਜਾਂ ਦੀ ਤਰ੍ਹਾਂ ਕਰਨਾਟਕ ਵਿੱਚ ਵੀ ਇਸ ਗੱਲ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ। ਸੂਬੇ ਦੇ ਰਾਜਪਾਲ ਨਾਲ ਮਿਲਕੇ ਸਭ ਤੋਂ ਵੱਡੀ ਪਾਰਟੀ ਵਜੋਂ ਸਰਕਾਰ ਬਣਾਉਣ ਦਾ ਯਤਨ ਕੀਤਾ। ਇਹ ਰਾਤੋ-ਰਾਤ ਭਾਜਪਾ ਆਗੂ ਯੇਦੀਯੁਰੱਪਾ ਨੂੰ ਮੁੱਖ ਮੰਤਰੀ ਵਜੋਂ ਸਹੂੰ ਚੁਕਾਈ ਗਈ। ਜੇਕਰ ਮਾਮਲੇ ਵਿੱਚ ਸੁਪਰੀਮ ਕੋਰਟ ਨਾ ਆਉਂਦੀ ਤਦ ਭਾਜਪਾ ਦੀ ਸਰਕਾਰ ਨੂੰ ਕੋਈ ਵੀ ਹਟਾ ਨਹੀਂ ਸੀ ਸਕਦਾ। 5-10 ਵਿਧਾਇਕਾਂ ਦੀ ਖਰੀਦੋ ਫਰੋਖਤ ਕਰਨਾ ਮੌਜੂਦਾ ਹਾਲਾਤਾਂ ਵਿੱਚ ਕੋਈ ਔਖਾ ਕਾਰਜ ਨਹੀਂ ਹੈ। ਕੁਝ ਹੋਰ ਰਾਜਾਂ ਵਿੱਚ ਵੀ ਭਾਜਪਾ ਪਹਿਲਾਂ ਜਿਹਾ ਕਰ ਚੁੱਕੀ ਹੈ। ਕਰਨਾਟਕਾ ਵਿੱਚ ਭਾਜਪਾ ਨੂੰ ਜੋ ਸਬਕ ਮਿਲਿਆ ਹੈ, ਉਹ ਬਹੁਤ ਹੀ ਮਹੱਤਵਪੂਰਨ ਹੈ। ਇਸ ਮਾਮਲੇ ਵਿੱਚ ਸੁਪਰੀਮ ਕੋਰਟ ਦੀ ਭੂਮਿਕਾ ਬੇਹਦ ਸ਼ਲਾਘਾਯੋਗ ਰਹੀ। ਸੁਪਰੀਮ ਕੋਰਟ ਦੇ ਦਖਲ ਅਤੇ ਅਦਾਲਤ ਵੱਲੋਂ ਦਿੱਤੇ ਗਏ ਆਦੇਸ਼ਾਂ ਕਾਰਨ ਹੀ ਭਾਜਪਾ ਦੀ ਘੱਟ ਗਿਣਤੀ ਸਰਕਾਰ ਨੂੰ ਅਸਤੀਫਾ ਦੇਣਾ ਪਿਆ। ਜੇਕਰ ਯੇਦੀਯੂਰੱਪਾ ਨੂੰ ਵਿਧਾਨ ਸਭਾ ਵਿੱਚ ਬਹੁਮਤ ਹਾਸਲ ਕਰਨ ਲਈ ਦੋ-ਚਾਰ ਦਿਨ ਹੋਰ ਮਿਲ ਜਾਂਦੇ ਤਾਂ ਲਾਜ਼ਮੀ ਤੌਰ ’ਤੇ ਉਹ ਬਹੁਮਤ ਲਈ ਲੋੜੀਂਦੇ ਵਿਧਾਇਕਾਂ ਦਾ ਪ੍ਰਬੰਧ ਕਰ ਲੈਂਦੇ। ਸੁਪਰੀਮ ਕੋਰਟ ਦੀ ਸਖਤੀ ਨੇ ਉਸ ਦੀਆਂ ਸਾਰੀਆਂ ਯੋਜਨਾਵਾਂ ਨੂੰ ਢੇਰੀ ਕਰ ਦਿੱਤਾ। ਭਾਜਪਾ ਨੇ ਕਰਨਾਟਕਾ ਵਿੱਚ ਘੱਟ ਗਿਣਤੀ ਸਰਕਾਰ ਬਣਾ ਕੇ ਵੱਡੀ ਗਲਤੀ ਕੀਤੀ ਹੈ। ਇਸ ਗਲਤੀ ਦੀ ਸਿਆਸੀ ਤੌਰ ’ਤੇ ਵੱਡੀ ਕੀਮਤ ਤਾਰਨੀ ਪਏਗੀ। ਦੁੱਖ ਇਸ ਗੱਲ ਦਾ ਵੀ ਹੈ ਕਿ ਭਾਜਪਾ ਨੇ ਇਸ ਗਲਤੀ ਲਈ ਸੂਬੇ ਦੇ ਮਾਣਯੋਗ ਰਾਜਪਾਲ ਨੂੰ ਵੀ ਆਪਣੀਆਂ ਰਾਜਸੀ ਲਾਲਸਾਵਾਂ ਲਈ ਵਰਤ ਲਿਆ। ਇਸ ਨਾਲ ਰਾਜਪਾਲ ਦੇ ਅਹੁਦੇ ਦਾ ਮਾਣ ਸਤਿਕਾਰ ਵੀ ਘਟਿਆ ਹੈ। ਕਰਨਾਟਕ ਵਿੱਚ ਆਖਰ ਲੋਕਤੰਤਰ ਅਤੇ ਲੋਕਾਂ ਦੀ ਜਿੱਤ ਹੋਈ ਹੈ। ਇਹ ਉਮੀਦ ਕਰਨੀ ਚਾਹੀਦੀ ਹੈ ਕਿ ਕਰਨਾਟਕ ਵਿੱਚ ਬਣਨ ਵਾਲੀ ਨਵੀਂ ਗਠਜੋੜ ਸਰਕਾਰ ਆਪਣੀ ਜ਼ਿੰਮੇਵਾਰੀ ਨੂੰ ਸਮਝੇਗੀ ਅਤੇ ਲੋਕਾਂ ਦੀਆਂ ਉਮੀਦਾਂ ਉਪਰ ਖਰੀ ਉਤਰੇਗੀ। ਭਾਜਪਾ ਨੂੰ ਕਰਨਾਟਕਾ ਲਈ ਪੂਰੇ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਚੰਗਾ ਹੋਵੇਗਾ ਜੇਕਰ ਕਰਨਾਟਕਾ ਦੇ ਰਾਜਪਾਲ ਅਹੁਦੇ ਦੇ ਮਾਣ ਨੂੰ ਬਣਾਈ ਰੱਖਣ ਲਈ ਆਪਣੀ ਸਵੈਇੱਛਾ ਨਾਲ ਅਸਤੀਫਾ ਦੇ ਦੇਣ। ਕਰਨਾਟਕ ਦੇ ਲੋਕਾਂ ਨੇ ਚੋਣਾਂ ਵਿੱਚ ਜੋ ਫਤਵਾ ਦਿੱਤਾ ਹੈ ਉਸ ਦਾ ਸਤਿਕਾਰ ਹੋਣਾ ਚਾਹੀਦਾ ਹੈ। ਕਾਂਗਰਸ ਨੂੰ ਬੇਸ਼ਕ ਭਾਜਪਾ ਦੇ ਮੁਕਾਬਲੇ ਘੱਟ ਸੀਟਾਂ ਮਿਲੀਆਂ ਹਨ। ਪ੍ਰੰਤੂ ਉਸ ਨੂੰ ਭਾਜਪਾ ਤੋਂ 2ਫੀਸਦੀ ਵੱਧ ਵੋਟਾਂ ਮਿਲੀਆਂ ਹਨ। ਕਾਂਗਰਸ ਅਤੇ ਜੇ.ਡੀ.ਐਸ. ਦੀਆਂ ਕੁੱਲ ਵੋਟਾਂ ਅਤੇ ਵਿਧਾਇਕਾਂ ਦੀ ਕੁੱਲ ਗਿਣਤੀ ਭਾਜਪਾ ਤੋਂ ਕਿਤੇ ਵੱਧ ਹੈ। ਕਰਨਾਟਕਾ ਦੇ ਦੁਖਾਂਤ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਸ਼੍ਰੀ ਅਮਿਤ ਸ਼ਾਹ ਦੀ ਭੂਮਿਕਾ ਬਹੁਤ ਨਕਾਰਾਤਮਕ ਰਹੀ ਹੈ। ਭਾਜਪਾ ਨੂੰ ਆਪਣੀ ਇਸ ਗਲਤੀ ਦਾ ਪਛਚਾਤਾਪ ਕਰਨਾ ਹੋਵੇਗਾ।
20 ਮਈ 2018 – ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11