Thursday , 27 June 2019
Breaking News
You are here: Home » NATIONAL NEWS » ਕਰਤਾਰਪੁਰ ਲਾਂਘੇ ਬਾਰੇ ਭਾਰਤ-ਪਾਕਿ ਅਧਿਕਾਰੀਆਂ ਦੀ ਅਹਿੰਮ ਮੀਟਿੰਗ

ਕਰਤਾਰਪੁਰ ਲਾਂਘੇ ਬਾਰੇ ਭਾਰਤ-ਪਾਕਿ ਅਧਿਕਾਰੀਆਂ ਦੀ ਅਹਿੰਮ ਮੀਟਿੰਗ

ਤਕਨੀਕੀ ਪਹਿਲੂਆਂ ਸਮੇਤ ਰਾਵੀ ਦਰਿਆ ’ਤੇ ਬਣਾਏ ਜਾਣ ਵਾਲੇ ਪੁਲ ਸਬੰਧੀ ਹੋਈ ਚਰਚਾ ਮੀਡੀਆ ਨੂੰ ਰੱਖਿਆ ਦੂਰ

ਡੇਰਾ ਬਾਬਾ ਨਾਨਕ, 16 ਅਪ੍ਰੈਲ- ਕਰਤਾਰਪੁਰ ਗਲਿਆਰੇ ਸਬੰਧੀ ਭਾਰਤ ਤੇ ਪਾਕਿਸਤਾਨ ਵਿਚਾਲੇ ਜ਼ੀਰੋ ਲਾਈਨ ’ਤੇ ਤਕਰੀਬਨ ਚਾਰ ਘੰਟਿਆਂ ਤਕ ਮੀਟਿੰਗ ਚਲੀ। ਇਸ ਦੌਰਾਨ ਦੋਵਾਂ ਮੁਲਕਾਂ ਦੇ ਤਕਨੀਕੀ ਵਿਭਾਗ ਦੇ ਅਧਿਕਾਰੀਆਂ ਵਿਚਾਲੇ ਗਲਬਾਤ ਹੋਈ। ਮੀਡੀਆ ਨੂੰ ਇਸ ਮੀਟਿੰਗ ਤੋਂ ਦੂਰ ਰਖਿਆ ਗਿਆ। ਇਥੋਂ ਤਕ ਕਿ ਮੀਟਿੰਗ ਤੋਂ ਬਾਅਦ ਵੀ ਕਿਸੇ ਅਧਿਕਾਰੀ ਨੇ ਮੀਡੀਆ ਨਾਲ ਗਲ ਨਹੀਂ ਕੀਤੀ। ਹਾਲਾਂਕਿ ਸੂਤਰਾਂ ਨੇ ਦਸਿਆ ਹੈ ਕਿ ਲਾਂਘਾ ਬਣਾਉਣ ਲਈ ਸੜਕਾਂ, ਸਰਕਾਰੀ ਦਫ਼ਤਰਾਂ, ਟਰਮੀਨਲ ਅਤੇ ਪਾਕਿਸਤਾਨ ਵਲ ਰਾਵੀ ਦਰਿਆ ’ਤੇ ਪੁਲ ਬਣਾਉਣ ਸਬੰਧੀ ਖ਼ਾਸ ਗਲਾਂ ਕੀਤੀਆਂ ਗਈਆਂ ਹਨ। ਮੀਟਿੰਗ ਤੋਂ ਪਹਿਲਾਂ ਸੂਤਰਾਂ ਨੇ ਕਿਹਾ ਸੀ ਕਿ ਕਰਤਾਰਪੁਰ ਯੋਜਨਾ ਦੇ ਤਹਿਤ ਪਾਕਿਸਤਾਨੀ ਸੀਮਾ ਖੇਤਰ ਵਿਚ ਰਾਵੀ ਦਰਿਆ ’ਤੇ ਇਕ ਪੁਲ ਵੀ ਬਣੇਗਾ। ਇਸ ਪੁਲ ਦੇ ਨਿਰਮਾਣ ਨਾਲ ਕਿਤੇ ਭਾਰਤ ਵਿਚ ਹੜ੍ਹ ਦਾ ਖ਼ਤਰਾ ਵਧ ਤਾਂ ਨਹੀਂ ਜਾਏਗਾ, ਇਹ ਦੋਵਾਂ ਦੇਸ਼ਾਂ ਲਈ ਚਿੰਤਾ ਦਾ ਵਿਸ਼ਾ ਹੈ। ਅਜ ਦੀ ਬੈਠਕ ਵਿਚ ਇਸ ਵਿਸ਼ੇ ਬਾਰੇ ਚਰਚਾ ਕੀਤੀ ਗਈ। ਸਰਕਾਰੀ ਸੂਤਰਾਂ ਮੁਤਾਬਕ ਇਸ ਬੈਠਕ ਦੇ ਏਜੰਡੇ ਵਿਚ ਮੁਖ ਤੌਰ ’ਤੇ ਕਰਤਾਰਪੁਰ ਲਾਂਘੇ ਦੀ ਯੋਜਨਾ ਦੇ ਜਲ ਵਿਗਿਆਨਿਕ ਪਹਿਲੂ ਤੇ ਨਿਰਮਾਣ ਕਾਰਜਾਂ ਦੇ ਤਕਨੀਕੀ ਪਹਿਲੂ ਹੋਣਗੇ। ਇਸ ਮੀਟਿੰਗ ਵਿੱਚ ਭਾਰਤ ਵੱਲੋ ਆਏ ਅਧਿਕਾਰੀਆਂ ਵਿੱਚ ਸ੍ਰੀ ਅਕਿਲ ਸਕਸੈਨਾਂ ਐਲ ਪੀ ਏ ਆਈ, ਸ੍ਰੀ ਜੇ ਐਸ ਸੰਧੂ ਚੀਫ ਇੰਨਜੀਨੀਅਰ, ਜਸਪਾਲ ਸਿੰਘ ਪ੍ਰਜੈਕਟ ਅਫਸਰ,ਸ੍ਰੀ ਐਸ ਕੇ ਸ਼ਰਮਾ ਸੀਨੀਅਰ ਅਧਿਕਾਰੀ ਡਰੇਨਿੰਗ ਵਿਭਾਗ ਪੰਜਾਬ, ਮਨਜੀਤ ਸਿੰਘ ਇੰਨਜੀਨੀਅਰ ਡਰੇਨਿੰਗ ਵਿਭਾਗ ਅੰ੍ਰਿਮਤਸਰ, ਜਗਜੀਤ ਸਿੰਘ ਸੀਨੀਂਅਰ ਐਕਸੀਅਨ ਸਮੇਤ ਕਸਟਰ ਤੇ ਇਮੀਗ੍ਰੇਸ਼ਨ ਵਿਭਾਗ ਦੇ ਵੱਖ ਵੱਖ ਅਧਿਕਾਰੀ ਹਾਜਰ ਸਨ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵਲੋਂ ਖ਼ਾਲਿਸਤਾਨੀ ਪਖੀ ਤਤਾਂ ਨੂੰ ਲਾਂਘੇ ਸਬੰਧੀ ਕਮੇਟੀ ਵਿਚ ਥਾਂ ਦਿਤੇ ਜਾਣ ’ਤੇ ਸਪਸ਼ਟੀਕਰਨ ਮੰਗਦਿਆਂ ਭਾਰਤ ਨੇ 2 ਅਪ੍ਰੈਲ ਨੂੰ ਨਿਰਧਾਰਿਤ ਗਲਬਾਤ ਟਾਲ ਦਿਤੀ ਸੀ, ਹਾਲਾਂਕਿ ਤਕਨੀਕੀ ਪਹਿਲੂਆਂ ’ਤੇ ਚਰਚਾ ਲਈ ਨਵੀਂ ਦਿਲੀ ਨੇ ਬਾਅਦ ਵਿਚ 16 ਅਪ੍ਰੈਲ ਦੀ ਤਾਰੀਖ਼ ਸੁਝਾਈ ਸੀ। ਇਸ ’ਤੇ ਪਾਕਿਸਤਾਨ ਨੇ ਰਜ਼ਾਮੰਦੀ ਜਤਾ ਦਿਤੀ ਸੀ।

 

Comments are closed.

COMING SOON .....


Scroll To Top
11