Tuesday , 18 June 2019
Breaking News
You are here: Home » PUNJAB NEWS » ਕਰਤਾਰਪੁਰ ਲਾਂਘਾ : ਭਾਰਤ ਨੇ ਯਾਤਰੀ ਟਰਮੀਨਲ ਲਈ ਐਕੁਆਇਰ ਕੀਤੀ ਜ਼ਮੀਨ

ਕਰਤਾਰਪੁਰ ਲਾਂਘਾ : ਭਾਰਤ ਨੇ ਯਾਤਰੀ ਟਰਮੀਨਲ ਲਈ ਐਕੁਆਇਰ ਕੀਤੀ ਜ਼ਮੀਨ

ਭਾਰਤ ਤੇ ਪਾਕਿਸਤਾਨ ਦੇ ਅਧਿਕਾਰੀ ਅੱਜ ਕਰਨਗੇ ਜ਼ੀਰੋ ਲਾਈਨ ’ਤੇ ਮੁਲਾਕਾਤ

ਗੁਰਦਾਸਪੁਰ, 18 ਮਾਰਚ- ਡੇਰਾ ਬਾਬਾ ਨਾਨਕ ਵਿਖੇ ਭਾਰਤ ਸਰਕਾਰ ਨੇ ਕਰਤਾਰਪੁਰ ਸਾਹਿਬ ਨੂੰ ਜਾਣ ਵਾਲਾ ਲਾਂਘਾ ਬਣਾਉਣ ਲਈ ਅਜ ਅਧਿਕਾਰਤ ਤੌਰ ‘ਤੇ ਸ਼ੁਰੂਆਤ ਕਰ ਦਿਤੀ ਹੈ। ਯਾਤਰੀ ਟਰਮੀਨਲ ਦੇ ਪਹਿਲੇ ਪੜਾਅ ਦੀ ਉਸਾਰੀ ਲਈ ਸਰਕਾਰ ਨੇ ਜ਼ਮੀਨ ਐਕੁਆਇਰ ਕਰਨੀ ਸ਼ੁਰੂ ਕਰ ਦਿਤੀ ਹੈ। ਪਹਿਲੇ ਪੜਾਅ ਵਿਚ 50 ਏਕੜ ਜ਼ਮੀਨ ਐਕੁਆਇਰ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਅਧਿਕਾਰੀ ਭਲਕੇ ਡੇਰਾ ਬਾਬਾ ਨਾਨਕ ਵਿਖੇ ਜ਼ੀਰੋ ਲਾਈਨ ‘ਤੇ ਮੀਟਿੰਗ ਕਰਨਗੇ ਅਤੇ ਗਲਿਆਰੇ ਦੀ ਉਸਾਰੀ ਸਬੰਧੀ ਤਕਨੀਕੀ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਣਗੀਆਂ। ਜ਼ਮੀਨ ਐਕੁਆਇਰ ਹੋਣ ਦੇ ਨਾਲ ਸਰਕਾਰ ਖੇਤਾਂ ਵਿਚੋਂ ਫਸਲਾਂ ਨੂੰ ਵਾਹ ਰਹੀ ਹੈ ਤਾਂ ਜੋ ਟਰਮੀਨਲ ਦੇ ਉਸਾਰੀ ਕਾਰਜ ਛੇਤੀ ਸ਼ੁਰੂ ਕੀਤੇ ਜਾ ਸਕਣ। ਟਰਮੀਨਲ ਬਣਾਉਣ ਲਈ ਐਕੁਆਇਰ ਕੀਤੀ ਜ਼ਮੀਨ ਦੇ ਮਾਲਕ ਕਿਸਾਨ ਲਖਾ ਸਿੰਘ ਨੇ ਕਿਹਾ ਕਿ ਸਭ ਤੋਂ ਵਧ ਉਸ ਦੀ ਤਕਰੀਬਨ 16 ਏਕੜ ਜ਼ਮੀਨ ਐਕੁਆਇਰ ਕੀਤੀ ਜਾ ਰਹੀ ਹੈ। ਕਿਸਾਨ ਨੇ ਕਰਤਾਰਪੁਰ ਸਾਹਿਬ ਗਲਿਆਰੇ ਲਈ ਜ਼ਮੀਨ ਛਡਣ ‘ਤੇ ਖ਼ੁਦ ਨੂੰ ਖ਼ੁਸ਼ਕਿਸਮਤ ਵੀ ਦਸਿਆ।ਇਸ ਮੌਕੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਅਤੇ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਮੌਜੂਦ ਸਨ।

Comments are closed.

COMING SOON .....


Scroll To Top
11