Monday , 16 July 2018
Breaking News
You are here: Home » BUSINESS NEWS » ਕਮੇਡੀ ਕਲਾਕਾਰ ਟੀਟੂ ਬਾਣੀਆ ਨੇ ਨਸ਼ਿਆਂ ਖਿਲਾਫ ਦਿੱਤਾ ਰੋਸ ਧਰਨਾ

ਕਮੇਡੀ ਕਲਾਕਾਰ ਟੀਟੂ ਬਾਣੀਆ ਨੇ ਨਸ਼ਿਆਂ ਖਿਲਾਫ ਦਿੱਤਾ ਰੋਸ ਧਰਨਾ

ਮੁਲਾਂਪੁਰ ਦਾਖਾ, 3 ਜੁਲਾਈ (ਸੰਜੀਵ)- ਹਾਸਰਸ ਕਮੇਡੀ ਕਲਾਕਾਰ ਟੀਟੂ ਬਾਣੀਆ ਨੇ ਆਪਣੇ ਦੋ ਹੋਰ ਸਾਥੀਆ ਦੇ ਨਾਲ ਅਜ ਨਸ਼ਿਆ ਖਿਲਾਫ ਸਥਾਨਕ ਸ਼ਹਿਰ ਦੇ ਮੇਨ ਚੌਂਕ ਵਿਚ ਰੋਸ ਧਰਨਾ ਦਿਤਾ। ਇਸ ਮੌਕੇ ਜੈ ਪ੍ਰਕਾਸ਼ ਉਰਫ ਟੀਟੂ ਬਾਣੀਏ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁਖ ਮੰਤਰੀ ਚਿਟੇ ਦੀ ਜੜ ਨੂੰ ਹਥ ਪਾਉਣ, ਪਤੇ ਤੋੜਨ ਨਾਲ ਕੁਝ ਨਹੀ ਹੋਣਾ।ਉਸ ਨੇ ਕਿਹਾ ਕਿ ਬਚੇ ਸਾਡੀ ਰੋਜੀ ਰੋਟੀ ਹਨ। ਜੇਕਰ ਇਹੋ ਜਿਹਾ ਚਿਟੇ ਦਾ ਵਰਤਾਰਾ ਨਾ ਰੋਕਿਆ ਗਿਆ ਤਾਂ ਪੰਜਾਬ ਦੀ ਜਵਾਨੀ ਖਤਮ ਹੋਣ ਦੇ ਨਾਲ ਸਾਡਾ ਧੰਦਾ ਵੀ ਚੌਪਟ ਹੋ ਜਾਵੇਗਾ। ਘਰਾਂ ਦੇ ਚਿਰਾਗ ਬੁਝਣ ਤੋਂ ਬਚਾਉਣ ਲਈ ਨਸ਼ੇ ਦੇ ਵਿਉਪਾਰੀਆਂ ਨੂੰ ਨਥ ਪਾਈ ਜਾਵੇ ਕਿਉ ਕਿ ਘਰਾਂ ਵਿਚ ਹੁੰਦੇ ਵਿਰਲਾਪ ਹੁਣ ਸਾਡੇ ਤੋਂ ਦੇਖੇ ਨਹੀ ਜਾਂਦੇ। ਇਸ ਮੌਕੇ ਉਹਨਾਂ ਨਾਲ ਜਾਨਕੀ ਪ੍ਰਸ਼ਾਦ, ਨਿਰਮਲ ਸਿੰਘ ਚੀਮਾ ਆਦਿ ਹਾਜ਼ਰ ਸਨ।

Comments are closed.

COMING SOON .....
Scroll To Top
11