Monday , 23 September 2019
Breaking News
You are here: Home » BUSINESS NEWS » ਕਬਾੜ ਦੇ ਸਟੋਰ ‘ਚ ਭਿਆਨਕ ਅੱਗ ਕਾਰਨ ਲੱਖਾਂ ਦਾ ਸਮਾਨ ਸੜ ਕੇ ਸੁਆਹ

ਕਬਾੜ ਦੇ ਸਟੋਰ ‘ਚ ਭਿਆਨਕ ਅੱਗ ਕਾਰਨ ਲੱਖਾਂ ਦਾ ਸਮਾਨ ਸੜ ਕੇ ਸੁਆਹ

ਕੁੱਪ ਕਲਾਂ/ਅਹਿਮਦਗੜ੍ਹ, 12 ਜੂਨ (ਅੰਮ੍ਰਿਤ ਪੰਧੇਰ)- ਕੁੱਪ ਕਲਾਂ ਤੋਂ ਸੋਹੀਆਂ ਰੋਡ ਤੇ ਸਥਿਤ ਇੱਕ ਕਬਾੜ ਦੇ ਸਟੋਰ ‘ਚ ਕਰੀਬ ਸਵੇਰੇ 9 ਵਜੇ ਅਚਾਨਕ ਅੱਗ ਲੱਗ ਗਈ ਜਿਸ ਵਿਚ ਪਿਆ ਵੱਡੀ ਮਾਤਰਾ ਵਿਚ ਕਬਾੜ ਦਾ ਸਮਾਨ ਕਾਫੀ ਹੱਦ ਤੱਕ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੀ ਜਾਣਕਾਰੀ ਮਿਲਦਿਆਂ ਹੀ ਸਦਰ ਥਾਣਾ ਮੁਖੀ ਅਹਿਮਦਗੜ ਨੇ ਘਟਨਾ ਦਾ ਜਾਇਜ਼ਾ ਲਿਆ ਤੇ ਅੱਗ ਬੁਝਾਉਣ ਲਈ ਕੁੱਪ ਕਲਾਂ ਤੋਂ ਲੈ ਕੇ ਸੰਗਰੂਰ ਤੱਕ ਦੀਆਂ ਪੰਜ ਛੇ ਫਾਇਰ ਬ੍ਰਿਗੇਡ ਗੱਡੀਆਂ ਨਾਲ ਅੱਗ ਤੇ ਕਾਬੂ ਪਾ ਲਿਆ ਗਿਆ।ਇਸ ਮੌਕੇ ਗੱਲਬਾਤ ਕਰਦਿਆਂ ਸਦਰ ਥਾਣਾ ਮੁਖੀ ਅਮਨਦੀਪ ਕੌਰ ਨੇ ਦੱਸਿਆ ਕਿ ਜਾਣਕਾਰੀ ਮਿਲਦਿਆਂ ਹੀ ਅਸੀਂ ਘਟਨਾ ਸਥਾਨ ਤੇ ਪਹੁੰਚ ਕੇ ਮੌਕੇ ਦਾ ਜਾਇਜਾ ਲਿਆ।ਅੱਗ ਕਾਰਨ ਕਿਸੇ ਵੀ ਵੱਡੀ ਦੁਰਘਟਨਾ ਤੋਂ ਬਚਾਅ ਲਈ ਰਾਹਤ ਕਾਰਜ ਬੜੀ ਤੇਜ਼ੀ ਨਾਲ ਕੀਤੇ ਗਏ,ਜਿਸ ਵਿਚ ਲੋਕਾਂ ਨੇ ਵੀ ਆਪਣਾ ਵੱਡਾ ਸਹਿਯੋਗ ਦਿੱਤਾ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਜੋ ਨੁਕਸਾਨ ਹੋਇਆ ਉਸ ਦਾ ਮੁੱਖ ਕਾਰਨ ਦੁਕਾਨ ਅੰਦਰ ਜਾਣ ਲਈ ਰਸਤੇ ਦਾ ਤੰਗ ਹੋਣਾ ਮੰਨਿਆ ਜਾ ਸਕਦਾ ਹੈ ਜਿਸ ਕਾਰਨ ਫਾਇਰ ਬ੍ਰਿਗੇਡ ਗੱਡੀਆਂ ਨੂੰ ਸੜਕ ਤੇ ਖੜਾ ਕੇ ਹੀ ਅੱਗ ਤੇ ਕਾਬੂ ਪਾਇਆ ਗਿਆ।ਇਸ ਸੰਬੰਧੀ ਜਦੋਂ ਦੁਕਾਨ ਮਾਲਕ ਗੁਲਾਮ ਰਸੂਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਦੁਕਾਨ ਵਿਚ ਲਗਭਗ 50 ਤੋਂ 60 ਪੁਰਾਣੀਆਂ ਫਰਿਜ਼ਾ, ਗੱਤਾ ਅਤੇ ਹੋਰ ਲੱਖਾਂ ਦਾ ਸਮਾਨ ਪਿਆ ਸੀ ਜੋ ਸੜ ਕੇ ਸੁਆਹ ਹੋ ਗਿਆ ਹੈ ਜਿਸ ਵਿੱਚ ਮੇਰਾ ਲੱਖਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਮਾਲਕ ਨੇ ਇਸ ਸਥਿਤੀ ਵਿਚ ਪ੍ਰਸਾਸ਼ਨ ਦੇ ਤਤਕਾਲ ਵੱਡੇ ਸਹਿਯੋਗ ਦਾ ਧੰਨਵਾਦ ਕੀਤਾ। ਅੱਗ ਲੱਗਣ ਦੇ ਸੁਰੂਆਤੀ ਸਮੇਂ ਤੋਂ ਹਰਨਾਮ ਐਂਡ ਸੰਨਜ ਕੰਪਨੀ ਦੇ ਮਾਲਕ ਅਜਮੇਰ ਸਿੰਘ ਮੰਗਾ ਨੇ ਆਪਣੇ ਲਗਭਗ ਇੱਕ ਸੌ ਦੇ ਕਰੀਬ ਕਰਮਚਾਰੀਆਂ ਨੂੰ ਅੱਗ ਬੁਝਾਉਣ ਦੇ ਰਾਹਤ ਕਾਰਜ ਵਿਚ ਲਗਾਇਆ ਜਿਨ੍ਹਾਂ ਨੇ ਪਾਣੀ ਅਤੇ ਰੇਤ ਨਾਲ ਕਾਫੀ ਹੱਦ ਤਕ ਅੱਗ ਤੇ ਕਾਬੂ ਪਾਇਆ ਜਿਸ ਦੀ ਸਥਾਨਕ ਲੋਕਾਂ ਨੇ ਸਲਾਘਾ ਕੀਤੀ। ਇਸ ਘਟਨਾ ਵਿਚ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬੱਚਤ ਰਹੀ।

Comments are closed.

COMING SOON .....


Scroll To Top
11