Saturday , 18 August 2018
Breaking News
You are here: Home » NATIONAL NEWS » ਓਮਾਨ ਨਾਲ ਸੰਬੰਧ ਹੋਣਗੇ ਮਜ਼ਬੂਤ : ਮੋਦੀ

ਓਮਾਨ ਨਾਲ ਸੰਬੰਧ ਹੋਣਗੇ ਮਜ਼ਬੂਤ : ਮੋਦੀ

ਨਵੀਂ ਦਿੱਲੀ, 12 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜ ਕਿਹਾ ਕਿ ਉਨ੍ਹਾਂ ਦੀ ਓਮਾਨ ਯਾਤਰਾ ਅਤੇ ਪੈਟਰੋਲੀਅਮ ਸਰੋਤਾਂ ਨਾਲ ਭਰਪੂਰ ਖਾੜੀ ਦੇਸ਼ਾਂ ਦੇ ਚੋਟੀ ਆਗੂਆਂ ਨਾਲ ਗਲਬਾਤ ਦੌਰਾਨ ਸਾਰੇ ਖੇਤਰਾਂ ‘ਚ ਦੋ-ਪਖੀ ਸੰਬੰਧਾਂ ‘ਚ ਮਹਤਵਪੂਰਨ ਮਜ਼ਬੂਤੀ ਹੋਵੇਗੀ। ਓਮਾਨ ਦੀ 2 ਰੋਜ਼ਾ ਯਾਤਰਾ ਪੂਰੀ ਕਰਨ ਤੋਂ ਪਹਿਲਾਂ ਮੋਦੀ ਨੇ ਟਵੀਟ ਕੀਤਾ ਕਿ ਓਮਾਨ ਦੀ ਯਾਤਰਾ ਉਨ੍ਹਾਂ ਯਾਤਰਾਵਾਂ ‘ਚੋਂ ਹੈ, ਜਿਸ ਨੂੰ ਮੈਂ ਲੰਬੇ ਸਮੇਂ ਤਕ ਯਾਦ ਰਖਾਂਗਾ। ਉਨ੍ਹਾਂ ਨੇ ਇਸ ਯਾਤਰਾ ਦੌਰਾਨ ਦੋਵੇਂ ਦੇਸ਼ਾਂ ਵਿਚਾਲੇ ਰਖਿਆ ਖੇਤਰ ‘ਚ ਸਹਿਯੋਗ ਵਧਾਉਣ ਸਮੇਤ 8 ਸਮਝੌਤਿਆਂ ‘ਤੇ ਦਸਤਖਤ ਕੀਤੇ। ਮੋਦੀ ਨੇ ਕਿਹਾ ਕਿ ਇਸ ਯਾਤਰਾ ਨਾਲ ਸਾਡੇ ਉਦਮੀ ਲੋਕਾਂ ਵਿਚਾਲੇ ਸਦੀਆਂ ਪੁਰਾਣੇ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ‘ਚ ਸਹਾਇਤਾ ਮਿਲੀ ਹੈ।

Comments are closed.

COMING SOON .....
Scroll To Top
11