Monday , 16 December 2019
Breaking News
You are here: Home » INTERNATIONAL NEWS » ਐਫ਼.ਏ.ਟੀ.ਐਫ਼. ਵੱਲੋਂ ਪਾਕਿ ਨੂੰ ਫ਼ਰਵਰੀ 2020 ਤੱਕ ਦਾ ਅਲਟੀਮੇਟਮ

ਐਫ਼.ਏ.ਟੀ.ਐਫ਼. ਵੱਲੋਂ ਪਾਕਿ ਨੂੰ ਫ਼ਰਵਰੀ 2020 ਤੱਕ ਦਾ ਅਲਟੀਮੇਟਮ

ਗ੍ਰੇਅ ਸੂਚੀ ਵਿੱਚ ਰਹੇਗਾ ਪਾਕਿਸਤਾਨ

ਇਸਲਾਮਾਬਾਦ, 18 ਅਕਤੂਬਰ- ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਨੇ ਪਾਕਿਸਤਾਨ ਨੂੰ ਆਖਰੀ ਚਿਤਾਵਨੀ ਦਿੱਤੀ ਹੈ। ਪਾਕਿਸਤਾਨ ਨੂੰ ਚਿਤਾਵਨੀ ਦਿੰਦਿਆਂ ਐਫ.ਏ.ਟੀ.ਐਫ. ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਫ਼ਰਵਰੀ 2020 ਤੱਕ ਪੂਰੀ ਤਰ੍ਹਾਂ ਨਾਲ ਅੱਤਵਾਦੀਆਂ ਦੇ ਖ਼ਿਲਾਫ਼ ਆਪਣੀ ਕਾਰਜ ਯੋਜਨਾ ਨੂੰ ਪੂਰਾ ਕਰਨਾ ਹੋਵੇਗਾ ਨਹੀਂ ਤਾਂ ਪਾਕਿਸਤਾਨ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਵਿੱਚ ਐਫ.ਏ.ਟੀ.ਐਫ. ਮੈਂਬਰਾਂ ਨੂੰ ਪਾਕਿਸਤਾਨ ਦੇ ਨਾਲ ਵਪਾਰਕ ਸਬੰਧਾਂ ‘ਤੇ ਵਿਸ਼ੇਸ਼ ਧਿਆਨ ਦੇਣ ਲਈ ਆਪਣੇ ਵਿੱਤੀ ਸੰਸਥਾਨਾਂ ਨੂੰ ਸਲਾਹ ਦੇਣ ਦੀ ਅਪੀਲ ਕੀਤੀ ਗਈ ਹੈ। ਐਫ.ਟੀ.ਏ.ਐਫ. ਨੇ ਕਿਹਾ, “ਫਰਵਰੀ 2020 ਤੱਕ ਉਹ ਪੂਰਾ ਐਕਸ਼ਨ ਪਲਾਨ ਤਿਆਰ ਕਰਕੇ ਉਸ ‘ਤੇ ਅੱਗੇ ਵਧੇ। ਜੇਕਰ ਤੈਅ ਸਮੇਂ ਤੱਕ ਪਾਕਿਸਤਾਨ ਨੇ ਅਜਿਹਾ ਕਰਨ ‘ਚ ਨਾਕਾਮਯਾਬੀ ਹਾਸਲ ਕੀਤੀ ਤਾਂ ਉਸ ਨੂੰ ਕਾਰਵਾਈ ਲਈ ਤਿਆਰ ਰਹਿਣਾ ਚਾਹੀਦਾ ਹੈ। ਐਫ.ਟੀ.ਏ.ਐਫ. ‘ਚ ਪੂਰੀ ਸਹਿਮਤੀ ਦੀ ਕਮੀ ਤੇ ਇਸ ਦੀ ਨੁਮਾਇੰਦਗੀ ਕਰ ਰਹੇ ਚੀਨ ਅਤੇ ਕੁਝ ਹੋਰ ਮੁਲਕਾਂ ਦੀ ਮਦਦ ਨਾਲ ਪਾਕਿਸਤਾਨ ਬਲੈਕ ਲਿਸਟ ਹੋਣ ਤੋਂ ਬਚ ਗਿਆ ਹੈ। ਗ੍ਰੇਅ ਲਿਸਟ ‘ਚ ਰਹਿੰਦੇ ਹੋਏ ਪਾਕਿਸਤਾਨ ਨੂੰ ਫਰਵਰੀ 2020 ‘ਚ ਇੱਕ ਵਾਰ ਫੇਰ ਐਫ.ਏ.ਟੀ.ਐਫ. ਦੀ ਬੈਠਕ ‘ਚ ਪ੍ਰੀਖਿਆ ਦੇਣੀ ਹੋਵੇਗੀ। ਪੈਰਿਸ ‘ਚ ਹੋਈ ਇਸ ਬੈਠਕ ਵਿੱਚ ਚੀਨ ਤੇ ਤੁਰਕੀ ਨੇ ਪਾਕਿਸਤਾਨ ਵੱਲੋਂ ਚੁੱਕੇ ਕਦਮਾਂ ਦੀ ਤਾਰੀਫ ਕੀਤੀ।

Comments are closed.

COMING SOON .....


Scroll To Top
11