Friday , 20 April 2018
Breaking News
You are here: Home » PUNJAB NEWS » ਐਸ.ਵਾਈ.ਐਲ. ਮੁੱਦਾ: ਇਨੈਲੋ ਨੇ ਹਰਿਆਣਾ ’ਚ ਰੋਕੀਆਂ ਪੰਜਾਬ ਦੀਆਂ ਗੱਡੀਆਂ

ਐਸ.ਵਾਈ.ਐਲ. ਮੁੱਦਾ: ਇਨੈਲੋ ਨੇ ਹਰਿਆਣਾ ’ਚ ਰੋਕੀਆਂ ਪੰਜਾਬ ਦੀਆਂ ਗੱਡੀਆਂ

ਬਦਲਵੇਂ ਰੂਟਾਂ ਦੇ ਬਾਵਜੂਦ ਲੋਕਾਂ ਦੀ ਹੋਈ ਭਾਰੀ ਖੱਜਲ-ਖੁਆਰੀ

image ਚੰਡੀਗੜ੍ਹ/ਅੰਬਾਲਾ, 10 ਜੁਲਾਈ- ਸਤਲੁਜ-ਯਮੁਨਾ ਲਿੰਕ ਨਹਿਰ ਉਸਾਰੀ ਦੇ ਮੁੱਦੇ ਉਪਰ ਜ਼ੋਰ ਦੇਣ ਲਈ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨੇ ਅਜ ਰੋਡ ਰੋਕੋ ਅੰਦਲੋਨ ਤਹਿਤ ਪੰਜਾਬ ਵਲੋਂ ਆਉਂਦੀਆਂ ਸੜਕਾਂ ਨੂੰ ਜਾਮ ਕਰ ਦਿਤਾ ਅਤੇ ਪੰਜਾਬ ਤੋਂ ਗੱਡੀਆਂ ਨੂੰ ਅੱਗੇ ਨਹੀਂ ਲੰਘਣ ਦਿੱਤਾ ਗਿਆ। ਇਨੈਲੋ ਵੱਲੋਂ ਸਤਲੁਜ-ਯਮੁਨਾ ਲਿੰਕ ਨਹਿਰ ਮਾਮਲੇ ‘ਤੇ ਇਹ ਰੋਸ ਪ੍ਰਦਰਸ਼ਨ ਕੀਤਾ ਹੈ। ਇਨੈਲੋ ਵਰਕਰਾਂ ਨੇ ਅੰਬਾਲਾ ਨੇੜੇ ਨੈਸ਼ਨਲ ਹਾਈਵੇਅ ਤੋਂ ਇਲਾਵਾ ਚਾਰ ਹੋਰ ਥਾਵਾਂ ’ਤੇ ਆਵਾਜਾਈ ਜਾਮ ਕਰ ਦਿੱਤੀ। ਇਸ ਕਰਕੇ ਪੰਜਾਬ ਤੋਂ ਜਾਣ ਵਾਲੀ ਆਵਾਜਾਈ ਕਾਫੀ ਪ੍ਰਭਾਵਿਤ ਹੋਈ। ਬੇਸ਼ੱਕ ਆਵਾਜਾਈ ਲਈ ਬਦਲਵੇਂ ਪ੍ਰਬੰਧ ਵੀ ਕੀਤੇ ਗਏ ਪਰ ਲੋਕਾਂ ਦੀ ਭਾਰੀ ਖਜਲ-ਖੁਆਰੀ ਹੋਈ। ਦੂਜੇ ਪਾਸੇ ਹਾਲਾਤ ਨੂੰ ਕਾਬੂ ਕਰਨ ਲਈ ਹਰਿਆਣਾ ਪੁਲਿਸ ਦੇ ਨਾਲ ਕੇਂਦਰੀ ਸੁਰਖਿਆ ਏਜੰਸੀਆਂ ਵੀ ਡਟੀਆਂ ਹੋਈਆਂ ਹਨ।ਪੰਜਾਬ ਵਿੱਚ ਵੀ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਸਨ। ਇਸ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਇਨੈਲੋ ਦੇ ਪ੍ਰੋਗਰਾਮ ਦੇ ਸ਼ਾਂਤਮਈ ਨੇਪਰੇ ਚੜ੍ਹਣ ’ਤੇ ਦੋਵੇਂ ਰਾਜਾਂ ਦੀਆਂ ਸਰਕਾਰਾਂ ਅਤੇ ਪੁਲਿਸ ਨੇ ਸੁਖ ਦਾ ਸਾਹ ਲਿਆ ਹੈ। ਇਸ ਦੌਰਾਨ ਹਰਿਆਣਾ ਦੀ ਤਰਫ ਤੋਂ ਸਰਕਾਰੀ ਬੱਸਾਂ ਪੰਜਾਬ ਵੱਲ ਨਹੀਂ ਆਈਆਂ। ਦਿੱਲੀ ਜਾਣ ਵਾਲੇ ਲੋਕਾਂ ਨੂੰ ਇਸ ਅੰਦੋਲਨ ਕਾਰਨ ਭਾਰੀ ਪਰੇਸ਼ਾਨੀ ਹੋਈ। ਅੰਦੋਲਨਕਾਰੀਆਂ ਨੇ ਕੋਈ ਵੀ ਬੱਸ ਜਾਂ ਕਾਰ ਅੱਗੇ ਨਹੀਂ ਜਾਣ ਦਿੱਤੀ।
ਕਾਬਲੇਗੌਰ ਹੈ ਕਿ ਹਰਿਆਣਾ ਵਿੱਚ ਛੇਤੀ ਹੀ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨ। ਇਨੈਲੋ ਇਨ੍ਹਾਂ ਚੋਣਾਂ ਵਿੱਚ ਸੱਤਾ ਦਾ ਪ੍ਰਮੁੱਖ ਦਾਅਵੇਦਾਰ ਹੈ। ਇਸੇ ਕਾਰਨ ਇੰਡੀਅਨ ਨੈਸ਼ਨਲ ਲੋਕ ਦਲ ਨੇ ਪੰਜਾਬ ਖਿਲਾਫ ਫਿਰ ਜੰਗ ਵਿਢ ਦਿਤੀ ਹੈ ਤਾਂ ਜੋ ਹਰਿਆਣਾ ਦੇ ਵੋਟਰਾਂ ਨੂੰ ਗੁੰਮਰਾਹ ਕੀਤਾ ਜਾ ਸਕੇ। ਇਨੈਲੋ ਨੇ ਕੇਂਦਰ ਤੇ ਸੂਬਾ ਸਰਕਾਰ ਤੋਂ ਨਹਿਰ ਦੀ ਉਸਾਰੀ ਸਬੰਧੀ ਤੁਰੰਤ ਐਲਾਨ ਕਰਨ ਦੀ ਮੰਗ ਕੀਤੀ ਹੈ।ਇਸ ਦੇ ਨਾਲ ਹੀ ਚਿਤਾਵਨੀ ਦਿੱਤੀ ਕਿ ਅਜਿਹਾ ਨਾ ਕਰਨ ’ਤੇ ਹਾਲਾਤ ਖਰਾਬ ਹੋ ਸਕਦੇ ਹਨ। ਇਨੈਲੋ ਨੇ ਮੁਖ ਮੰਤਰੀ ਮਨੋਹਰ ਲਾਲ ਖਟਰ ਤੇ ਉਨ੍ਹਾਂ ਦੀ ਕੈਬਨਿਟ ‘ਤੇ ਭੇਤਭਰੀ ਚੁਪ ਧਾਰਨ ਦਾ ਦੋਸ਼ ਲਾਇਆ।ਇਹ ਮਾਮਲਾ ਸੁਪਰੀਮ ਕੋਰਟ ਵਿਚ ਹੈ।ਇਨੈਲੋ ਵਲੋਂ ਵਾਹਨਾਂ ਨੂੰ ਹਰਿਆਣਾ ਵਿਚ ਦਾਖ਼ਲ ਹੋਣ ਤੋਂ ਰੋਕਣ ਕਰਕੇ ਪੰਜਾਬ ਸਰਕਾਰ ਨੇ ਵੀ ਅਤਿਹਾਤੀ ਕਦਮ ਚੁਕੇ ਹਨ। ਇਨ੍ਹਾਂ ਰੂਟਾਂ ‘ਤੇ ਆਉਣ ਵਾਲੇ ਸਾਰੇ ਵਾਹਨਾਂ ਨੂੰ ਸੂਬਾ ਸਰਕਾਰ ਵਲੋਂ ਪੰਜਾਬ ਦੇ ਅੰਤਲੇ ਹਿਸੇ ਤਕ ਲੈ ਕੇ ਜਾਣ ਦਾ ਫ਼ੈਸਲਾ ਕੀਤਾ ਗਿਆ ਹੈ। ਇਨ੍ਹਾਂ ਨੂੰ ਹਰਿਆਣਾ ਵਿਚ ਪ੍ਰਵੇਸ਼ ਕਰਵਾਉਣ ਦਾ ਮਾਮਲਾ ਹਰਿਆਣਾ ਸਰਕਾਰ ‘ਤੇ ਛਡਿਆ ਗਿਆ ਹੈ। ਅੰਦੋਲਨਕਾਰੀ ਤਿੰਨ ਜ਼ਿਲ੍ਹਿਆਂ ਦੇ ਐਸ.ਐਸ.ਪੀਜ਼. ਦੀ ਅਗਵਾਈ ਹੇਠ ਪਟਿਆਲਾ, ਸੰਗਰੂਰ ਤੇ ਮੁਹਾਲੀ ਦੇ ਹਰਿਆਣਾ ਨਾਲ ਲਗਦੇ ਖੇਤਰਾਂ ਵਿਚ ਵੱਡੀ ਗਿਣਤੀ ਵਿੱਚ ਪੁਲਿਸ ਜਵਾਨ ਤਾਇਨਾਤ ਕੀਤੇ ਗਏ ਸਨ।

Comments are closed.

COMING SOON .....
Scroll To Top
11