Tuesday , 16 July 2019
Breaking News
You are here: Home » PUNJAB NEWS » ਐਸ.ਆਈ.ਟੀ ਵੱਲੋਂ ਪ੍ਰਕਾਸ਼ ਸਿੰਘ ਬਾਦਲ ਤੋਂ 40 ਮਿੰਟ ਪੁੱਛਗਿੱਛ

ਐਸ.ਆਈ.ਟੀ ਵੱਲੋਂ ਪ੍ਰਕਾਸ਼ ਸਿੰਘ ਬਾਦਲ ਤੋਂ 40 ਮਿੰਟ ਪੁੱਛਗਿੱਛ

ਪੁੱਛਗਿੱਛ ਸਿਆਸਤ ਤੋਂ ਪ੍ਰੇਰਿਤ : ਸ. ਬਾਦਲ ਦਾ ਦੋਸ਼

ਚੰਡੀਗੜ੍ਹ, 16 ਨਵੰਬਰ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ, ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਗੋਲੀਕਾਂਡ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ) ਵੱਲੋਂ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿਖੇ ’ਚ ਪੰਜਾਬ ਦੇ ਸਾਬਕਾ ਮੁਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਤੋਂ ਤਕਰੀਬਨ 40 ਮਿੰਟ ਪੁਛਗਿਛ ਕੀਤੀ ਗਈ। ਪੁੱਛਗਿੱਛ ਦੌਰਾਨ ਸਿੱਟ ਵੱਲੋਂ ਇਨ੍ਹਾਂ ਘਟਨਾਵਾਂ ਸਬੰਧੀ ਕਈ ਸਵਾਲ ਸਾਬਕਾ ਮੁੱਖ ਮੰਤਰੀ ਨੂੰ ਕੀਤੇ ਗਏ। ਟੀਮ ਦੇ ਮੈਂਬਰਾਂ ਨੇ ਸ.ਬਾਦਲ ਵੱਲੋਂ ਦਿੱਤੇ ਗਏ ਜਵਾਬਾਂ ਨੂੰ ਲਿਖਤੀ ਰੂਪ ਵਿੱਚ ਦਸਤਾਵੇਜ਼ ਬਣਾਇਆ ਗਿਆ। ਇਸ ਸਮੇਂ ਸਿੱਟ ਦੇ ਮੁਖੀ ਏਡੀਜੀਪੀ ਸ੍ਰੀ ਪ੍ਰਮੋਧ ਕੁਮਾਰ, ਆਈ.ਜੀ. ਕੁੰਵਰ ਵਿਜੈਪ੍ਰਤਾਪ ਸਿੰਘ ਮੌਜੂਦ ਸਨ। ਭਾਵੇਂ ਪਹਿਲਾਂ ਅਕਾਲੀ ਦਲ ਨੇ ਕੁੰਵਰਵਿਜੈਪ੍ਰਤਾਪ ਸਿੰਘ ਨੂੰ ਸਿੱਟ ਤੋਂ ਹਟਾਉਣ ਦੀ ਮੰਗ ਕੀਤੀ ਸੀ ਪ੍ਰੰਤੂ ਬਾਅਦ ਵਿੱਚ ਜਦੋਂ ਉਹ ਸ. ਬਾਦਲ ਨੂੰ ਮਿਲਣ ਐਮ.ਐਲ.ਏ. ਹੋਸਟਲ ਪਹੁੰਚੇ ਤਾਂ ਸ. ਬਾਦਲ ਨੇ ਖੁਦ ਉਨ੍ਹਾਂ ਦਾ ਸਵਾਗਤ ਕੀਤਾ। ਬਾਅਦ ਵਿੱਚ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹ ਪੁਛਗਿਛ ਸਿਆਸਤ ਤੋਂ ਪ੍ਰੇਰਿਤ ਸੀ ਤੇ ਰਿਪੋਰਟ ਹੁਣ ਵੀ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਿਆਰ ਕਰਨਗੇ। ਉਨ੍ਹਾਂ ਕਿਹਾ ਕਿ ਉਨਾਂ ਨੂੰ ਬੁਲਾਇਆ ਤਾਂ ਗਵਾਹ ਦੇ ਤੌਰ ’ਤੇ ਗਿਆ ਸੀ, ਪਰੰਤੂ ਉਨ੍ਹਾਂ ਨੂੰ ਮੁਲਜ਼ਮ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਕਸ਼ੈ ਕੁਮਾਰ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਪਤਾ ਤੇ ਨਾ ਹੀ ਉਹ ਕਦੇ ਅਕਸ਼ੈ ਕੁਮਾਰ ਨੂੰ ਮਿਲੇ ਹਨ। ਉਧਰ ਐਸ.ਆਈ.ਟੀ ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਜੋ ਸਵਾਲ ਪੁਛੇ ਗਏ ਸਨ, ਉਸ ਦੇ ਜਵਾਬ ਉਨ੍ਹਾਂ ਨੇ ਦੇ ਦਿਤੇ ਹਨ, ਜਿਨ੍ਹਾਂ ਬਾਰੇ ਉਹ ਕੋਈ ਜਾਣਕਾਰੀ ਨਹੀਂ ਦੇ ਸਕਦੇ। ਇਸ ਤੋਂ ਪਹਿਲਾਂ ਵਿਸ਼ੇਸ਼ ਜਾਂਚ ਟੀਮ ਜਦੋਂ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁਛਗਿਛ ਲਈ ਪਹੁੰਚੀ ਸੀ ਤਾਂ ਉਹ ਉਨ੍ਹਾਂ ਤੋਂ ਪੁਛਗਿਛ ਕਰਨ ਵਿਚ ਸਫ਼ਲ ਨਾ ਨਹੀਂ। ਪ੍ਰਕਾਸ਼ ਸਿੰਘ ਬਾਦਲ ਨੂੰ ਸੰਮਨ ਕਰਨ ਵਾਲੇ ਐਸ.ਆਈ.ਟੀ. ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਅਜ ਉਨ੍ਹਾਂ ਦੇ ਸੈਕਟਰ ਚਾਰ ਸਥਿਤ ਗ੍ਰਹਿ ਵਿਖੇ ਪਹੁੰਚੇ ਸਨ, ਪਰ ਬਾਦਲ ਨੇ ਉਨ੍ਹਾਂ ਨੂੰ ਗਲਬਾਤ ਕਰਨ ਤੋਂ ਮਨ੍ਹਾ ਕਰ ਦਿਤਾ ਸੀ। ਬਾਦਲ ਨੇ ਐਸ.ਆਈ.ਟੀ. ਅਧਿਕਾਰੀ ਨੂੰ ਕਿਹਾ ਕਿ ਉਹ ਸਿਰਫ਼ ਐਸ.ਆਈ.ਟੀ. ਮੁਖੀ ਲਈ ਹੀ ਉਡੀਕ ਕਰ ਰਹੇ ਸਨ ਅਤੇ ਉਹ ਐਸ.ਆਈ.ਟੀ. ਦੇ ਸਵਾਲਾਂ ਦੇ ਜਵਾਬ ਸਿਰਫ਼ ਇਸ ਦੇ ਮੁਖੀ ਨੂੰ ਹੀ ਦੇਣਗੇ। ਆਈ.ਜੀ. ਕੁੰਵਰ ਵਿਜੇ ਪ੍ਰਤਾਪ ਨੇ ਬਾਦਲ ਨਾਲ ਐਸ.ਆਈ.ਟੀ. ਦੇ ਮੁਖੀ ਏ.ਡੀ.ਜੀ.ਪੀ. ਪ੍ਰਬੋਧ ਕੁਮਾਰ ਨਾਲ ਗਲਬਾਤ ਕਰਵਾਈ ਪਰ ਉਹ ਨਾ ਮੰਨੇ। ਇਸ ’ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਬਾਦਲ ਨੂੰ ਭਰੋਸਾ ਦਿਤਾ ਕਿ ਐਸ.ਆਈ.ਟੀ. ਮੁਖੀ ਜਲਦ ਹੀ ਪਹੁੰਚ ਜਾਣਗੇ ਅਤੇ ਬਾਅਦ ਪ੍ਰਕਾਸ਼ ਸਿੰਘ ਬਾਦਲ ਆਪਣੀ ਰਿਹਾਇਸ਼ ਵਿਚ ਵਾਪਸ ਚਲੇ ਗਏ।ਸਨ। ਪੁੱਛਗਿੱਛ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਮੀਡੀਆ ਸਨਮੁੱਖ ਆਏ ਤੇ ਖ਼ੁਦ ਅਤੇ ਤਤਕਾਲੀ ਪੁਲਿਸ ਮੁਖੀ ਨੂੰ ਬੇਕਸੂਰ ਦਸਦਿਆਂ ਐਸ.ਆਈ.ਟੀ. ਦੀ ਕਾਰਜਸ਼ੈਲੀ ’ਤੇ ਸਵਾਲ ਚੁਕੇ। ਬਾਦਲ ਨੇ ਕਿਹਾ ਕਿ 14 ਅਕਤੂਬਰ, 2015 ਨੂੰ ਕੋਟਕਪੂਰਾ ਤੇ ਬਹਿਬਲ ਕਲਾਂ ’ਚ ਪੁਲਿਸ ਨੂੰ ਗੋਲ਼ੀ ਚਲਾਉਣ ਲਈ ਨਾ ਉਨ੍ਹਾਂ ਅਤੇ ਨਾ ਹੀ ਤਤਕਾਲੀ ਪੁਲਿਸ ਮੁਖੀ ਸੁਮੇਧ ਸੈਣੀ ਨੇ ਹੁਕਮ ਦਿਤੇ ਸੀ। ਬਾਦਲ ਨੇ ਐਸ.ਆਈ.ਟੀ. ਉਪਰ ਸਵਾਲ ਚੁਕਦਿਆਂ ਕਿਹਾ ਕਿ ਜਦੋਂ ਹਰਿਮੰਦਰ ਸਾਹਿਬ ’ਤੇ ਹਮਲਾ ਹੋਇਆ ਤੇ ਅਕਾਲ ਤਖ਼ਤ ਢਹਿ-ਢੇਰੀ ਕੀਤਾ ਗਿਆ ਤਾਂ ਕੀ ਉਸ ਮਸਲੇ ’ਤੇ ਇੰਦਰਾ ਗਾਂਧੀ ਨੂੰ ਸੰਮਨ ਕੀਤੇ ਗਏ ਸਨ? ਬਾਦਲ ਨੇ ਦਾਅਵਾ ਕੀਤਾ ਕਿ ਇਹ ਜਾਂਚ ਰਿਪੋਰਟ ਮੁਖ ਮੰਤਰੀ ਵਲੋਂ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਐਸ.ਆਈ.ਟੀ. ਵਲੋਂ ਜੋ ਵੀ ਸਵਾਲ ਪੁਛੇ ਗਏ ਸੀ, ਉਨ੍ਹਾਂ ਦਾ ਸਿਧਾ ਤੇ ਸਪਸ਼ਟ ਜਵਾਬ ਦੇ ਦਿਤਾ ਹੈ। ਬਾਦਲ ਨੇ ਕਿਹਾ ਕਿ ਐਸ.ਆਈ.ਟੀ. ਕੈਪਟਨ ਅਮਰਿੰਦਰ ਦੀਆਂ ਹਦਾਇਤਾਂ ਹੇਠ ਹੀ ਕੰਮ ਕਰ ਰਹੀ ਹੈ।
ਉਨ੍ਹਾਂ ਪ੍ਰੈਸ ਕਾਨਫ਼ਰੰਸ ਦੌਰਾਨ ਕਿਹਾ ਕਿ ਕਾਂਗਰਸ ਵਾਰ-ਵਾਰ ਕਹਿੰਦੀ ਹੈ ਕਿ ਬਾਦਲਾਂ ਨੂੰ ਫੜ ਕੇ ਅੰਦਰ ਦੇਣਾ ਹੈ, ਮੈਨੂੰ ਅੰਦਰ ਦੇਣਾ ਤਾਂ ਦੇ ਦਿਓ ਕੋਈ ਫ਼ਰਕ ਨਹੀਂ ਪੈਂਦਾ। ਐਸ.ਆਈ.ਟੀ. ਵਲੋਂ ਪੰਜਾਬ ’ਚ ਹੋਈਆਂ ਬੇਅਦਬੀਆਂ ਬਾਰੇ ਵੀ ਸਵਾਲ ਪੁਛਿਆ ਗਿਆ ਜਿਸ ਦੇ ਜਵਾਬ ਵਿਚ ਬਾਦਲ ਨੇ ਕਿਹਾ ਕਿ ਸਾਡੀ ਸਰਕਾਰ ਵੱਲੋਂ ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਪਹਿਲਾਂ ਦੇ ਮੁਕਾਬਲੇ ਵਧ ਸਜ਼ਾ ਦੇਣ ਸਬੰਧੀ ਕਾਨੂੰਨ ਪਾਸ ਕੀਤਾ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਤਿੰਨ ਘਰ ਹਨ ਤੇ ਉਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਤੇ ਅਸੀਂ ਬੇਅਦਬੀ ਕਿਵੇਂ ਕਰਵਾ ਸਕਦੇ ਹਾਂ।

Comments are closed.

COMING SOON .....


Scroll To Top
11