Sunday , 5 April 2020
Breaking News
You are here: Home » ENTERTAINMENT » ਐਲਪੀਯੂ ਦੇ ਵਿਦਿਆਰਥੀਆਂ ਨੇ ਦਾਦਾ ਸਾਹਿਬ ਫਾਲਕੇ ਫ਼ਿਲਮ ਫ਼ੈਸਟੀਵਲ ਐਵਾਰਡ ਜਿੱਤਿਆ

ਐਲਪੀਯੂ ਦੇ ਵਿਦਿਆਰਥੀਆਂ ਨੇ ਦਾਦਾ ਸਾਹਿਬ ਫਾਲਕੇ ਫ਼ਿਲਮ ਫ਼ੈਸਟੀਵਲ ਐਵਾਰਡ ਜਿੱਤਿਆ

ਜਲੰਧਰ, 14 ਮਈ- ਸਿਨੇਮਾ ’ਚ ਸਰਵੋਚਤਾ ਦਾ ਗੁਣਗਾਣ ਕਰਦਿਆਂ ਭਾਰਤ ਦੇ ਸੱਭ ਤਂ ਜਿਆਦਾ ਪ੍ਰਸਿੱਧੀ ਪ੍ਰਾਪਤ ਸਾਲਾਨਾ 9ਵੇਂ ਦਾਦਾ ਸਾਹਿਬ ਫਾਲਕੇ ਫਿਲਮ ਫੈਸਟੀਵਲ 2019 ’ਚ ਲਵਲੀ ਪ੍ਰੋਫੈਸ਼ਨਲ ਯੂਨਿਵਰਸਿਟੀ ਦੇ ਵਿਦਿਆਰਥੀਆਂ ਦੀ ਮਨੋਰੰਜਨ ਤੇ ਪ੍ਰੇਰਣਾਵਾਂ ਨਾਲ ਭਰੀ ਸਿਨੇਮਾ ਦੇ ਪ੍ਰਤੀ ਪੇਸ਼ ਕੀਤੀ ਗਈ ਰਚਨਾ ‘ਲੀਡਰ’ ਨੂੰ ਫੋਟੋਗ੍ਰਾਫੀ ਲਈ ਸਰਵੋਤਮ ਐਲਾਨਿਆ ਗਿਆ। ਐਲਪੀਯੂ ਦੇ ਵਿਦਿਆਰਥੀਆਂ ਦੀ ਇਸ ਲਘੂ ਫਿਲਮ ਨੂੰ ਪੂਰੇ ਭਾਰਤ ’ਚ ਅਤੇ 50 ਹੋਰ ਦੇਸ਼ਾਂ ਤਂੋ ਪ੍ਰਤਿਯੋਗਿਤਾ ’ਚ ਹਿੱਸਾ ਲੈਣ ਵਾਲੀਆਂ ਰਚਨਾਵਾਂ ਤਂੋ ਸਰਵੋਤਮ ਆਂਕਿਆ ਗਿਆ। ਇਹ ਪੰਜਵੀਂ ਵਾਰ ਹੈ ਜਦਂੋ ਐਲਪੀਯੂ ਦੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਦਾਦਾ ਸਾਹਿਬ ਫਾਲਕੇ ਜਿਹੇ ਵਿਸ਼ਾਲ ਮੰਚ ’ਤੇ ਸਨਮਾਨਿਤ ਕੀਤਾ ਗਿਆ ਹੈ, ਇਸ ਤਂੋ ਪਹਿਲਾਂ ਸਾਲ 2014, 2016 ਅਤੇ 2017 ’ਚ ਵੀ ਐਲਪੀਯੂ ਦੇ ਵਿਦਿਆਰਥੀ ਸਨਮਾਨਿਤ ਹੋ ਚੁੱਕੇ ਹਨ।ਫੈਸਟੀਵਲ ਦੇ ਚੀਫ ਐਡਵਾਈਜ਼ਰ ਡਾੱ ਡੀ ਸੀ ਸਿੰਘ ਤੇ ਫੈਸਟੀਵਲ ਡਾਇਰੈਕਟਰ ਸ਼੍ਰੀ ਰਾਮਭੁਲ ਸਿੰਘ ਨੇ ਐਲਪੀਯੂ ਦੇ ਵਿਦਿਆਰਥੀਆਂ ਨੂੰ ਯਾਦਗਾਰੀ ਚਿਨ੍ਹਾਂ ਤੇ ਸਰਟੀਫਿਕੇਟਸ ਨਾਲ ਸਨਮਾਨਿਤ ਕੀਤਾ। ਜੇਤੂ ਵਿਦਿਆਰਥੀ ਅਲੱਗ-ਅਲੱਗ ਵਿਭਾਗਾਂ ਤਂੋ ਹਨ ਜਿਨ੍ਹਾਂ ’ਚ ਜਰਨਲਿਜ਼ਮ ਐਂਡ ਫਿਲਮ ਪ੍ਰਾੱਡਕਸ਼ਨ, ਮੈਕੇਨਿਕਲ ਇੰਜੀਨਿਅਰਿੰਗ, ਬਾੱਯੋਟੈਕਨੋਲਾੱਜੀ, ਈਸੀਈ, ਫਾਈਨ ਆਰਟਸ ਤੇ ਹੋਰ ਸ਼ਾਮਿਲ ਹਨ। ਇਹ ਸਾਰੇ ਵਿਦਿਆਰਥੀ ਭਾਰਤ ਦੇ ਵਿਭਿੰਨ ਰਾਜਾਂ ਜਿਵੇਂਕਿ ਆਂਧਰਾ ਪ੍ਰਦੇਸ਼, ਆਸਾਮ, ਛੱਤੀਸਗੜ੍ਹ, ਵੈਸਟ ਬੰਗਾਲ, ਉੜੀਸਾ, ਕੇਰਲ ਆਦਿ ਤਂੋ ਸੰਬੰਧਿਤ ਹਨ। ਮੈਕੇਨਿਕਲ ਇੰਜੀਨਿਅਰਿੰਗ ਦੇ ਵਿਦਿਆਰਥੀ ਅਸਿੰਤੀ ਜਗਦੀਸ਼ ਜੋਕਿ ਵਿਸ਼ਾਖਾਪਟਨਮ ਦਾ ਰਹਿਣ ਵਾਲਾ ਹੈ ਅਤੇ ਆਪਣੀ ਲਘੂ ਫਿਲਮ ‘ਲੀਡਰ’ ਦਾ ਡਾਇਰਕੈਟਰ ਅਤੇ ਫੋਟੋਗ੍ਰਾਫਰ ਵੀ ਹੈ, ਉਸਨੇ ਆਪਣੀ ਟੀਮ ਸਹਿਤ ਇਸ ਪੁਰਸਕਾਰ ਨੂੰ ਜਿੱਤਿਆ ਹੈ ਅਤੇ ਵੇਖਣ ਵਾਲਿਆਂ ਨੂੰ ਪ੍ਰੇਰਿਤ ਕੀਤਾ ਹੈ ਕਿ ‘‘ਸਾਨੂੰ ਇਹ ਸੋਚਣ ਦਾ ਅਧਿਕਾਰ ਨਹੀਂ ਕਿ ਅਜ਼ਾਦੀ ਬਿਨਾਂ ਸੰਘਰਸ਼ ਦੇ ਪ੍ਰਾਪਤ ਕੀਤੀ ਜਾ ਸਕਦੀ ਹੈ।’’ ਇਸ ਫਿਲਮ ਦੇ ਪ੍ਰੋਡਿਊਸਰ ਸਾਹਿਲ ਮਾਵਲੇ ਹਨ ਜਿਸਨੇ ਵਿਦਿਆਰਥੀਆਂ ਦੇ ਪ੍ਰਾੱਡਕਸ਼ਨ ਹਾਊਸ ‘ਹੋਲੀਡੇਜ਼ ਕੈਸਲ’ ਦੇ ਤਹਿਤ ਕੰਮ ਕੀਤਾ ਹੈ; ਰਹੀਸ, ਧੀਰਜ ਅਤੇ ਵਿਨੋਦ ਨੇ ਐਕਟਿੰਗ ਕੀਤੀ; ਚੇਤੰਨਯ ਅਤੇ ਧੀਰਜ ਨੇ ਅਡਿਟਿੰਗ ਤੇ ਵਿਜ਼ੁਅਲ ਇਫੈਕਟਸ ਲਈ ਕੰਮ ਕੀਤਾ ਅਤੇ ਇਸ ਫਿਲਮ ਦੀ ਕਹਾਣੀ ਸਾਈ ਕ੍ਰਿਸ਼ਨਾ ਦੁਆਰਾ ਲਿਖੀ ਗਈ। ਐਲਪੀਯੂ ਦੇ ਚਾਂਸਲਰ ਸ਼੍ਰੀ ਅਸ਼ੋਕ ਮਿੱਤਲ ਨੇ ਜੇਤੂ ਵਿਦਿਆਰਥੀਆਂ ਦੀ ਟੀਮ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਇਸੇ ਤਰ੍ਹਾਂ ਰਚਨਾਤਮਕ ਕੰਮਾਂ ਵੱਲ ਮੇਹਨਤ ਕਰਦੇ ਰਹਿਣ ਅਤੇ ਸੁਨਹਿਰਾ ਭਵਿੱਖ ਬਣਾਉਣ। ਸ਼੍ਰੀ ਮਿੱਤਲ ਨੇ ਇਹ ਵੀ ਸੂਚਿਤ ਕੀਤਾ ਕਿ ਇਸ ਪਹਿਲਾਂ ਵੀ ਐਲਪੀਯੂ ਦੇ ਵਿਦਿਆਰਥੀਆਂ ਨੂੰ ਦਾਦਾ ਸਾਹਿਭ ਫਾਲਕੇ ਫੈਸਟੀਵਲ ਦੇ ਕਈ ਅਡੀਸ਼ਨਾਂ ਦੌਰਾਨ ਉਨ੍ਹਾਂ ਦੀ ਰਚਨਾਤਮਕਤਾ ਲਈ ਪੁਰਸਕਾਰ ਦਿੱਤੇ ਜਾ ਚੁੱਕੇ ਹਨ। ਜੇਤੂ ਵਿਦਿਆਰਥੀਆਂ ਵਿੱਚਂੋ ਇਕ ਅਸਿੰਤੀ ਜਗਦੀਸ਼ ਨੇ ਆਪਣੀ ਜੇਤੂ ਭਾਵਨਾਵਾਂ ਨੂੰ ਪ੍ਰਦਰਸ਼ਿਤ ਕਰਦਿਆਂ ਕਿਹਾ-‘ਮੈਂ ਬੇਹੱਦ ਖੁਸ਼ ਹਾਂ ਕਿ ਮੇਰੀ ਯੂਨਿਵਰਸਿਟੀ ਨੇ ਮੈਨੂੰ ਅਤੇ ਹੋਰ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਅਸੀਂ ਸਾਰੇ ਇਸ ਕੁਆਲਿਟੀ ਫੈਸਟੀਵਲ ’ਚ ਜ਼ਰੂਰ ਭਾਗ ਲਈਏ। ਇਹ ਵਾਸਤਵ ’ਚ ਹੀ ਇੱਕ ਮਾਣ ਵਾਲੀ ਗੱਲ ਹੈ ਕਿ ਅਸੀਂ ਇਸ ਵਿੱਚ ਭਾਗ ਲਿਆ ਅਤੇ ਸਾਨੂੰ ਸਾਡੀ ਰਚਨਾਵਾਂ ਲਈ ਈਨਾਮ ਵੀ ਮਿਲੇ। ਵਾਸਤਵ ’ਚ ਅਸੀਂ ਸਾਰੇ ਇਹੋ ਜਿਹੇ ਵੱਡਮੁੱਲੇ ਪੁਰਸਕਾਰ ਪ੍ਰਾਪਤ ਕਰਕੇ ਖੁਸ਼ੀਆਂ ਨਾਲ ਭਰ ਗਏ ਹਾਂ। ਇਸ ’ਚ ਕੋਈ ਸ਼ੱਕ ਨਹੀਂ ਕਿ ਸਾਡੀ ਟੀਮ ਦੇ ਮੈਂਬਰ ਦੇਸ਼ ਦੇ ਵੱਖਰੇ-ਵੱਖਰੇ ਹਿੱਸਿਆਂ ਨਾਲ ਸੰਬੰਧਿਤ ਹਨ ਪਰੰਤੂ ਸਾਡੀ ਰਚਨਾਵਾਂ ਅਤੇ ਸੋਚ ’ਚ ਕਿਤੇ ਵੀ ਕੋਈ ਫਰਕ ਨਹੀਂ ਸੀ। ਅਸੀਂ ਸਾਰਿਆਂ ਨੇ ਇੱਕਜੁਟ ਹੋ ਕੇ ਮੇਹਨਤ ਕੀਤੀ ਅਤੇ ਆਪਣੀ ਯੂਨਿਵਰਸਿਟੀ ਦੀ ਭਿੰਨਤਾ ਦੀ ਸੰਸਕ੍ਰਿਤੀ ਦੇ ਤਹਿਤ ਸਾਰਿਆਂ ਨੂੰ ਚੰਗੇ ਪਰਿਣਾਮ ਦਿਖਾ ਦਿੱਤੇ ਹਨ।’ ਜਿਕਰਯੋਗ ਹੈ ਕਿ ਇਹ ਫੈਸਟੀਵਲ ਭਾਰਤੀ ਫਿਲਮ ਇੰਡਸਟਰੀ ’ਚ ਬੇਹੱਦ ਮਹੱਤਵਪੂਰਨ ਹੈ ਅਤੇ ਹਰ ਸਾਲ ਭਾਰਤੀ ਸਿਨੇਮਾ ਦੇ ਪਿਤਾ ਦਾਦਾ ਸਾਹਿਬ ਫਾਲਕੇ ਦੇ ਜਨਮ ਦਿਵਸ ਨੂੰ ਮਨਾਉਣ ਲਈ ਹਰ 30 ਅਪ੍ਰੈਲ ਨੂੰ ਇਸਦਾ ਆਯੋਜਨ ਕੀਤਾ ਜਾਂਦਾ ਹੈ, ਜਿੱਥੇ ਸਾਰੇ ਭਾਰਤ ਅਤੇ ਕਈ ਹੋਰ ਦੇਸ਼ਾਂ ਦੇ ਫਿਲਮ ਨਿਰਮਾਤਾ ਭਾਗ ਲੈਂਦੇ ਹਨ ਅਤੇ ਆਪਣੀ ਰਚਨਾਵਾਂ ਦੀ ਪੇਸ਼ਕਾਰੀ ਕਰਦੇ ਹਨ।

Comments are closed.

COMING SOON .....


Scroll To Top
11