Friday , 20 April 2018
Breaking News
You are here: Home » PUNJAB NEWS » ਐਮਜੀਐਨ ਪਬਲਿਕ ਸਕੂਲ ਆਦਰਸ਼ ਨਗਰ ਦੁਆਰਾ ਗਣਿਤ ਦੀ ਦੋ ਦਿਨਾਂ ਵਰਕਸ਼ਾਪ ਦਾ ਆਯੋਜਨ

ਐਮਜੀਐਨ ਪਬਲਿਕ ਸਕੂਲ ਆਦਰਸ਼ ਨਗਰ ਦੁਆਰਾ ਗਣਿਤ ਦੀ ਦੋ ਦਿਨਾਂ ਵਰਕਸ਼ਾਪ ਦਾ ਆਯੋਜਨ

image ਜਲੰਧਰ, 14 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਐਮਜੀਐਨ ਪਬਲਿਕ ਸਕੂਲ ਆਦਰਸ਼ ਨਗਰ ਵਿੱਚ ਦਸਵੀਂ ਦੇ ਵਿਦਿਆਰਥੀਆਂ ਦੇ ਲਈ ਸਮਰਥਾ ਨਿਰਮਾਣ ਪ੍ਰੋਗਰਾਮ (ਕਪੈਸਟੀ ਬਿਲਡਿੰਗ ਪ੍ਰੋਗਰਾਮ) ਸਬੰਧੀ ਦੋ ਦਿਨਾਂ (14 ਤੇ 15 ਜੁਲਾਈ) ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦਾ ਸ਼ੁੱਭ ਆਰੰਭ ਸ਼ਬਦ ਗਾਇਨ ਨਾਲ ਹੋਇਆ। ਪ੍ਰਿੰਸੀਪਲ ਸ੍ਰੀਮਤੀ ਗੁਨਮੀਤ ਕੌਰ ਅਤੇ ਵਾਈਸ ਪ੍ਰਿੰਸੀਪਲ ਸ. ਕੇ.ਐਸ. ਰੰਧਾਵਾ ਨੇ ਆਏ ਹੋਏ ਰਿਸੋਰਸ ਪਰਸਨਸ ਸ੍ਰੀਮਤੀ ਪਰਮਜੀਤ ਕੌਰ (ਪ੍ਰਿੰਸੀਪਲ ਕੇ.ਵੀ. ਫਤਹਿਗੜ੍ਹ ਸਾਹਿਬ) ਅਤੇ ਸ੍ਰੀ ਵਿਸ਼ਾਲ ਕਟਾਰੀਆ (ਡੀਪੀਐਸ) ਦਾ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ। ਇਸ ਵਰਕਸ਼ਾਪ ਵਿੱਚ ਉਤਰੀ ਭਾਰਤ ਦੇ ਵੱਖ-ਵੱਖ ਸਕੂਲਾਂ ਤੋਂ 40 ਤੋਂ ਉਪਰ ਅਧਿਆਪਕਾਂ ਨੇ ਸ਼ਿਰਕਤ ਕੀਤੀ। ਵਰਕਸ਼ਾਪ ਦੇ ਪਹਿਲੇ ਦਿਨ ਬੁਲਾਰਿਆਂ ਵੱਲੋਂ ਗਣਿਤ ਵਿਸ਼ੇ ਸਬੰਧੀ ਆਉਣ ਵਾਲੀਆਂ ਵੱਖ-ਵੱਖ ਚੁਣੌਤੀਆਂ ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਹੋਰ ਅਧਿਆਪਕਾਂ ਨੇ ਵੀ ਇਸ ਵਿੱਚ ਆਪਣੀ ਪੂਰੀ ਭਾਗੀਦਾਰੀ ਨਿਭਾਈ।

Comments are closed.

COMING SOON .....
Scroll To Top
11