Thursday , 27 June 2019
Breaking News
You are here: Home » NATIONAL NEWS » ਐਨ.ਡੀ.ਏ. ਦੇ ਹਰੀਵੰਸ਼ ਨਾਰਾਇਣ ਬਣੇ ਰਾਜ ਸਭਾ ਦੇ ਉਪ ਸਭਾਪਤੀ

ਐਨ.ਡੀ.ਏ. ਦੇ ਹਰੀਵੰਸ਼ ਨਾਰਾਇਣ ਬਣੇ ਰਾਜ ਸਭਾ ਦੇ ਉਪ ਸਭਾਪਤੀ

ਨਵੀਂ ਦਿਲੀ, 9 ਅਗਸਤ- ਐਨ.ਡੀ.ਏ. ਦੇ ਉਮੀਦਵਾਰ ਹਰੀਵੰਸ਼ ਨਾਰਾਇਣ ਸਿੰਘ ਰਾਜ ਸਭਾ ਦੇ ਉਪ ਸਭਾਪਤੀ ਬਣ ਗਏ ਹਨ। ਉਨ੍ਹਾਂ ਨੂੰ ਸਦਨ ‘ਚੋਂ ਕੁਲ 125 ਵੋਟਾਂ ਹਾਸਿਲ ਹੋਈਆਂ। ਰਾਜਸਭਾ ਦੇ ਉਪ ਚੇਅਰਮੈਨ ਦੀਆਂ ਚੋਣਾਂ ਲਈ ਐੈਨ.ਡੀ.ਏ. ਵਲੋਂ ਜਨਤਾ ਦਲ ਜ਼ੂਨੈਟਿਡ ਦੇ ਸੰਸਦ ਹਰੀਵੰਸ਼ ਨਾਰਾਇਣ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਸੀ। ਕਾਂਗਸਸ ਨੇ ਬੀ.ਕੇ. ਹਰਿਪ੍ਰਸਾਦ ਨੂੰ ਆਪਣਾ ਉਮੀਦਵਾਰ ਬਣਾਇਆ ਸੀ । ਰਾਜਸਭਾ ‘ਚ ਇਹ ਲੜਾਈ ਐੈਨ.ਡੀ.ਏ. ਬਨਾਮ ਕਾਂਗਰਸ ਦੀ ਸੀ। ਜਿਥੇ ਕੁਲ 244 ਵੋਟਾਂ ਚੋਂ ਹਰਿਵੰਸ਼ ਨਾਰਾਇਣ ਸਿੰਘ ਨੇ 125 ਵੋਟਾਂ ਨਾਲ ਜਿਤ ਹਾਸਲ ਕੀਤੀ ਓਥੇ ਕਾਂਗਰਸ ਦੇ ਬੀ.ਕੇ. ਹਰਿਪ੍ਰਸਾਦ ਦੇ ਹਿਸੇ 105 ਵੋਟਾਂ ਆਈਆਂ। ਵੋਟਿੰਗ ਤੋਂ ਪਹਿਲਾਂ ਹੀ ਹਰੀਵੰਸ਼ ਦੀ ਜਿਤ ਤੈਅ ਮੰਨੀ ਜਾ ਰਹੀ ਸੀ। ਬੀਜੂ ਜਨਤਾ ਦਲ ਨੇ ਉਹਨਾਂ ਦਾ ਸਮਰਥਨ ਕਰਨ ਦੇ ਸੰਕੇਤ ਦੇ ਕੇ ਵਿਰੋਧੀ ਧਿਰ ਦੀਆਂ ਉਮੀਦਾਂ ਨੂੰ ਝਟਕਾ ਦਿਤਾ। ਇਸ ਨਾਲ ਹੀ ਭਾਜਪਾ ਤੋਂ ਨਾਰਾਜ਼ ਸ਼ਿਵਸੈਨਾ ਨੇ ਹਰਿਵੰਸ਼ ਦੇ ਸਮਰਥਨ ‘ਚ ਪ੍ਰਸਤਾਵ ਦੇ ਕੇ ਐੈਨ.ਡੀ.ਏ. ਨੂੰ ਸਿਆਸੀ ਰਾਹਤ ਦਿਤੀ। ਰਾਜ ਸਭਾ ਦੀ ਇਹ ਪਦਵੀ 1 ਜੁਲਾਈ 2018 ਨੂੰ ਪਲਥ ਜੋਸੇਫ਼ ਕੁਰੀਅਨ ਵਲੋਂ ਆਪਣਾ ਕਾਰਜਕਾਲ ਪੂਰਾ ਕਰਕੇ ਸੇਵਾ ਮੁਕਤ ਹੋਣ ਬਾਅਦ ਖਾਲੀ ਹੋ ਗਈ ਸੀ। ਜ਼ਿਕਰਯੋਗ ਹੈ ਕਿ ਬਿਹਾਰ ਨਾਲ ਸੰਬੰਧਿਤ 62 ਸਾਲਾ ਹਰੀਵੰਸ਼ ਨਾਰਾਇਣ ਅਪਰੈਲ 2014 ਵਿਚ ਪਹਿਲੀ ਵਾਰ ਰਾਜ ਸਭਾ ਲਈ ਚੁਣੇ ਗਏ ਸਨ। ਸ਼੍ਰੀ ਹਰਿਵਨਸ਼ ਅਰਥ ਸ਼ਾਸਤਰ ਵਿਚ ਪੋਸਟ-ਗ੍ਰੈਜੂਏਟ ਹਨ ਅਤੇ ਪਤਰਕਾਰੀ ਵਿਚ ਇਕ ਡਿਪਲੋਮਾ ਵੀ ਰਖਦੇ ਹਨ। ਰਾਜਨੀਤੀ ਦੀ ਦੁਨੀਆਂ ਵਿਚ ਦਾਖਲ ਹੋਣ ਤੋਂ ਪਹਿਲਾਂ, ਸ਼੍ਰੀ ਹਰੀਵੰਸ਼ ਕਈ ਸਾਲਾਂ ਤਕ ਪਤਰਕਾਰ ਰਹੇ। ਬੈਂਕ ਦੀ ਸਰਕਾਰੀ ਨੌਕਰੀ ਛਡ ਕੇ ਉਹਨਾਂ ਨੇ ਇਕ ਪਤਰਕਾਰ ਦੇ ਰੂਪ ਵਿਚ ਕੰਮ ਕਰਨਾ ਚੁਣਿਆ ਅਤੇ ਬਾਅਦ ਵਿਚ ਹਿੰਦੀ ਦੇ ਰੋਜ਼ਾਨਾ ਅਖਬਾਰ ਪ੍ਰਭਾਤ ਖ਼ਬਰ ਦੇ ਮੁਖ ਸੰਪਾਦਕ ਬਣੇ। ਇਸ ਤੋਂ ਇਲਾਵਾ ਉਹਨਾਂ ਨੇ ਹੋਰ ਪ੍ਰਕਾਸ਼ਨਾਵਾਂ ਜਿਵੇਂ ਕਿ ਰਵੀਵਰ, ਧਰਮਯੁਗੁ ਆਦਿ ਵਿਚ ਵੀ ਕੰਮ ਕੀਤਾ। ਸ੍ਰੀ ਹਰੀਵੰਸ਼ ਨਿਤੀਸ਼ ਕੁਮਾਰ ਦੀ ਅਗਵਾਈ ਵਾਲੇ ਜੇ.ਡੀ. (ਯੂ) ਤੋਂ ਪਹਿਲੀ ਵਾਰ ਸੰਸਦ ਮੈਂਬਰ ਬਣੇ ਹਨ ਅਤੇ ਥੋੜੇ ਸਮੇਂ ਲਈ ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਦੇ ਸਲਾਹਕਾਰ ਦੇ ਤੌਰ ‘ਤੇ ਕੰਮ ਵੀ ਕਰਦੇ ਰਹੇ ਸਨ, ਲੇਕਿਨ ਸਰਕਾਰ ਟੁਟਣ ਬਾਅਦ ਪਤਰਕਾਰੀ ‘ਚ ਵਾਪਸ ਪਰਤ ਗਏ ਸਨ। ਮੌਜੂਦਾ ਰਾਜ ਸਭਾ ਵਿਚ ਉਨ੍ਹਾਂ ਦੀ 89 ਫੀਸਦੀ ਹਾਜ਼ਰੀ ਹੈ ਅਤੇ ਉਹ ਉਚ ਪਧਰੀ ਆਰਥਿਕ ਅਪਰਾਧੀਆਂ ਦੇ ਬਿਲ, ਮੋਟਰ ਵਹੀਕਲਜ਼ (ਸੋਧ) ਐਕਟ ਅਤੇ ਦੇਸ਼ ਵਿਚ ਬੈਂਕਿੰਗ ਸੈਕਟਰ ਦੇ ਸੰਕਟ ਬਾਰੇ ਆਵਾਜ਼ ਬੁਲੰਦ ਕਰਦੇ ਰਹੇ ਹਨ।

Comments are closed.

COMING SOON .....


Scroll To Top
11