Monday , 17 June 2019
Breaking News
You are here: Home » NATIONAL NEWS » ਐਚ.ਐਸ. ਫੂਲਕਾ ਵੱਲੋਂ ਪੰਜਾਬ ’ਚ ਅੰਦੋਲਨ ਸ਼ੁਰੂ ਕਰਨ ਦਾ ਐਲਾਨ

ਐਚ.ਐਸ. ਫੂਲਕਾ ਵੱਲੋਂ ਪੰਜਾਬ ’ਚ ਅੰਦੋਲਨ ਸ਼ੁਰੂ ਕਰਨ ਦਾ ਐਲਾਨ

ਨਵੀਂ ਦਿਲੀ, 4 ਜਨਵਰੀ- ‘ਆਪ’ ਦੇ ਸਾਬਕਾ ਸੀਨੀਅਰ ਲੀਡਰ ਐਚ.ਐਸ. ਫੂਲਕਾ ਨੇ ਬੀਤੇ ਦਿਨੀਂ ਪਾਰਟੀ ਅਹੁਦੇ ਤੋਂ ਅਸਤੀਫਾ ਦਿਤਾ ਸੀ, ਜਿਸਦਾ ਕਾਰਨ ਅਜ ਉਨ੍ਹਾਂ ਨੇ ਦਿਲੀ ’ਚ ਪ੍ਰੈਸ ਕਾਨਫਰੰਸ ਕਰਦਿਆਂ ਦਸਿਆ। ਫੂਲਕਾ ਨੇ ਦਸਿਆ ਕਿ ਉਨ੍ਹਾਂ ਨੇ ਅਸਤੀਫਾ ਇਸ ਲਈ ਦਿਤਾ ਸੀ ਕਿਉਂਕਿ ਉਹ ਅੰਨਾ ਹਜ਼ਾਰੇ ਜਿਹਾ ਅੰਦੋਲਨ ਦੁਬਾਰਾ ਤੋਂ ਖੜ੍ਹਾ ਕਰਨਾ ਚਾਹੁੰਦੇ ਹਨ, ਉਨ੍ਹਾਂ ਕਿਹਾ ਕਿ ਉਹ ਪੰਜਾਬ ’ਚ ਜਾ ਕੇ ਨਸ਼ੇ ਖ਼ਿਲਾਫ਼ ਸੰਗਠਨ ਬਣਾਉਣਗੇ ਤੇ ਦੂਸਰਾ ਸੰਗਠਨ ਸ਼੍ਰੋਮਣੀ ਕਮੇਟੀ ਖਿਲਾਫ ਬਣਾਉਣਗੇ ਤਾਂ ਜੋ ਸਿਆਸੀ ਪਾਰਟੀਆਂ ਦੇ ਕਬਜ਼ੇ ’ਚੋਂ ਉਸਨੂੰ ਛੁਡਵਾਇਆ ਜਾ ਸਕੇ। ਫੂਲਕਾ ਨੇ ਇਹ ਵੀ ਕਿਹਾ ਕਿ ਉਹ ਖੁਦ ਸ਼੍ਰੌਮਣੀ ਕਮੇਟੀ ਦੀਆਂ ਚੋਣਾਂ ਨਹੀਂ ਲੜਨਗੇ। ਫੂਲਕਾ ਨੇ ਕਿਹਾ ਕਿ ਉਹਨਾਂ ਕੋਲ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਸਜਣ ਕੁਮਾਰ ਨੂੰ ਜੇਲ੍ਹ ਭੇਜਣ ਤੋਂ ਬਾਅਦ ਉਹ ਪੰਜਾਬ ’ਚ ਜਿਥੋਂ ਮਰਜੀ ਚੋਣ ਲੜ ਲੈਣ। ਪਰ ਫੂਲਕਾ ਨੇ ਕਿਹਾ ਕਿ ਉਹ ਲੋਕ ਸਭਾ ਚੋਣਾਂ ਨਹੀਂ ਲੜਨਗੇ। ਉਨ੍ਹਾਂ ਕਿਹਾ ਕਿ ਉਹ ਸਾਰੇ ਸਮਾਜ ਸੇਵੀਆਂ ਨੂੰ ਇਕਠਾ ਕਰਕੇ ਨਵਾਂ ਸੰਗਠਨ ਖੜ੍ਹਾ ਕਰਨਗੇ ਤੇ ਅਗਲੇ 6 ਮਹੀਨਿਆਂ ’ਚ ਉਹ ਪੰਜਾਬ ਨੂੰ ਨਵਾਂ ਸੰਗਠਨ ਦੇਣਗੇ। ਫੂਲਕਾ ਨੇ ਕਿਹਾ ਕਿ ਪਿਛਲੇ 1 ਸਾਲ ਤੋਂ ਐਕਟਿਵ ਪਾਲਿਟਿਕਸ ਤੋਂ ਕਿਨਾਰਾ ਕੀਤਾ ਹੋਇਆ ਹੈ। ਫੂਲਕਾ ਨੇ ਕਿਹਾ ਕਿ ਜੋ ਫੈਸਲਾ 2012 ’ਚ ਅੰਨਾ ਹਜ਼ਾਰੇ ਮੂਵਮੈਂਟ ਨੂੰ ਕੇਜਰੀਵਾਲ ਵਲੋਂ ਸਿਆਸੀ ਪਾਰਟੀ ’ਚ ਬਦਲੀ ਕੀਤਾ ਗਿਆ, ਉਹ ਫੈਸਲਾ ਸਹੀ ਨਹੀਂ ਸੀ। ਉਨ੍ਹਾਂ ਕਿਹਾ ਕਿ ਉਸ ਲਹਿਰ ਨੂੰ ਉਸੇ ਤਰ੍ਹਾਂ ਹੀ ਚਲਦੇ ਰਹਿਣਾ ਚਾਹੀਦਾ ਸੀ। ਫੂਲਕਾ ਨੇ ਕਿਹਾ ਕਿ ਅਜ ਫਿਰ ਤੋਂ ਇਕ ਅਜਿਹਾ ਸੰਗਠਨ ਖੜ੍ਹਾ ਕਰਨ ਦੀ ਜ਼ਰੂਰਤ ਹੈ ਜੋ ਸਚ ਨੂੰ ਸਚ ਕਹੇ। ਫੂਲਕਾ ਨੇ ਕਿਹਾ ਉਹਨਾਂ ਦਾ ਅਸਤੀਫਾ ਦੇਣ ਦਾ ਕਾਰਨ ਇਹੀ ਹੈ ਕਿ ਅੰਨਾ ਹਜ਼ਾਰੇ ਜਿਹੀ ਲਹਿਰ ਖੜ੍ਹੀ ਕਰਨਾ ਚਾਹੁੰਦੇ ਹਨ। ਫੂਲਕਾ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਮਾਜਸੇਵਾ ’ਚ ਆਪਣਾ ਵਧ ਤੋਂ ਵਧ ਯੋਗਦਾਨ ਪਾਉਣ।

Comments are closed.

COMING SOON .....


Scroll To Top
11