Monday , 20 January 2020
Breaking News
You are here: Home » BUSINESS NEWS » ਏਟੀਐੱਮ ਲੁਟੇਰਿਆਂ ਦਾ ਖੁਰਾ ਖੋਜ ਨੱਪਦੀ ਪੁਲਿਸ ਜਲਦ ਹੀ ਪੁੱਜੇਗੀ ਨਤੀਜੇ ‘ਤੇ : ਥਾਣਾ ਮੁਖੀ ਰਮਨਦੀਪ ਸਿੰਘ

ਏਟੀਐੱਮ ਲੁਟੇਰਿਆਂ ਦਾ ਖੁਰਾ ਖੋਜ ਨੱਪਦੀ ਪੁਲਿਸ ਜਲਦ ਹੀ ਪੁੱਜੇਗੀ ਨਤੀਜੇ ‘ਤੇ : ਥਾਣਾ ਮੁਖੀ ਰਮਨਦੀਪ ਸਿੰਘ

ਸ਼ੇਰਪੁਰ, 15 ਦਸੰਬਰ (ਹਰਜੀਤ ਕਾਤਿਲ)- ਥਾਣਾ ਸ਼ੇਰਪੁਰ ਅਧੀਨ ਪੈਂਦੇ ਪਿੰਡ ਫਤਿਹਗੜ੍ਹ ਪੰਜਗਰਾਈਆਂ ਦੀ ਸਟੇਟ ਬੈਂਕ ਆਫ਼ ਇੰਡੀਆ ਦਾ ਏ ਟੀ ਐੱਮ ਤੋੜ ਬੀਤੇ ਕੱਲ੍ਹ ਲੱਖਾਂ ਰੁਪਏ ਲੁੱਟਣ ਵਾਲੇ ਲੁਟੇਰੇ ਭਾਵੇਂ ਹਾਲੇ ਪੁਲੀਸ ਦੀ ਗ੍ਰਿਫ਼ਤ ‘ ਚੋਂ ਬਾਹਰ ਹਨ ਪਰ ਪੁਲੀਸ ਦਾ ਦਾਅਵਾ ਹੈ ਕਿ ਲੁਟੇਰੇ ਜਲਦ ਹੀ ਪੁਲਿਸ ਦੇ ਸ਼ਿਕੰਜੇ ਚ ਹੋਣਗੇ। ਜ਼ਿਕਰਯੋਗ ਹੈ ਕਿ ਲੁਟੇਰਿਆਂ ਨੇ 13 -14 ਦਸੰਬਰ ਦੀ ਦਰਮਿਆਨੀ ਰਾਤ ਪਿੰਡ ਫਤਿਹਗੜ੍ਹ ਪੰਜਗਰਾਈਆਂ ਦੀ ਭੀੜ ਭੜੱਕੇ ਵਾਲੀ ਸੜਕ ਤੇ ਸਥਿਤ ਸਟੇਟ ਬੈਂਕ ਆਫ ਇੰਡੀਆ ਦੇ ਏਟੀਐੱਮ ਨੂੰ ਗੈਸ ਕਟਰ ਨਾਲ ਕੱਟ ਕੇ 28 .15 ਲੱਖ ਰੁਪਏ ਲੁੱਟ ਲਏ ਸਨ, ਘਟਨਾ ਸਥਲ ਤੇ ਪਹੁੰਚੇ ਐੱਸਪੀ (ਡੀ) ਹਰਿੰਦਰ ਸਿੰਘ, ਡੀਐੱਸਪੀ ਰਛਪਾਲ ਸਿੰਘ ਢੀਂਡਸਾ ਅਤੇ ਰਮਨਦੀਪ ਸਿੰਘ ਥਾਣਾ ਮੁਖੀ ਸ਼ੇਰਪੁਰ ਵੱਲੋਂ ਮੌਕੇ ਤੇ ਪੁੱਜ ਕੀਤੀ ਘੋਖ ਪੜਤਾਲ ਮਗਰੋਂ ਬਣਾਈ ਗਈ ਰਣਨੀਤੀ , ਫਿੰਗਰ ਪ੍ਰਿੰਟਸ ਮਾਹਿਰਾਂ ਵੱਲੋਂ ਘਟਨਾ ਸਥਾਨ ਤੋਂ ਇਕੱਠੇ ਕੀਤੇ ਸਬੂਤਾਂ ਅਤੇ ਸੀਸੀਟੀਵੀ ਫੋਟੋਜ਼ ਖੰਗਾਲਣ ਤੋਂ ਬਾਅਦ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਲੁਟੇਰਿਆਂ ਨੇ ਘਟਨਾ ਨੂੰ ਅੱਧੀ ਰਾਤ ਦੇ ਕਰੀਬ ਅੰਜਾਮ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਰਮਨਦੀਪ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਲਈ ਅੱਧੀ ਦਰਜ਼ਨ ਦੇ ਕਰੀਬ ਟੀਮਾਂ ਕੰਮ ਕਰ ਰਹੀਆਂ ਹਨ ਅਤੇ ਜਲਦ ਹੀ ਲੁਟੇਰਿਆਂ ਦਾ ਖੁਰਾ ਖੋਜ਼ ਨੱਪਦੀ ਪੁਲਿਸ ਨਤੀਜੇ ਤੇ ਪਹੁੰਚੇਗੀ।

Comments are closed.

COMING SOON .....


Scroll To Top
11