Monday , 22 October 2018
Breaking News
You are here: Home » NATIONAL NEWS » ਏਕਤਾ ਦੀ ਖਾਤਰ ਕਰਵਾਉਂਦੇ ਸੀ ਜਾਤੀ ਅਧਾਰਿਤ ਸੰਮੇਲਨ : ਮਾਇਆਵਤੀ

ਏਕਤਾ ਦੀ ਖਾਤਰ ਕਰਵਾਉਂਦੇ ਸੀ ਜਾਤੀ ਅਧਾਰਿਤ ਸੰਮੇਲਨ : ਮਾਇਆਵਤੀ

ਲਖਨਊ, 14 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਬੀ. ਐਸ. ਪੀ ਪ੍ਰਧਾਨ ਮਾਇਆਵਤੀ ਨੇ ਪਾਰਟੀ ਦੇ ਜਾਤੀ ਅਧਾਰਿਤ ਸੰਮੇਲਨਾਂ ਦਾ ਬਚਾਅ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਬੀ. ਐੇਸ. ਪੀ ਦੇਸ਼ ‘ਚ ਏਕਤਾ ਸਥਾਪਤ ਕਰਨ ਲਈ ਅਜਿਹੇ ਸੰਮੇਲਨ ਕਰਵਾਉਂਦੀ ਸੀ। ਹੁਣ ਹਾਈਕੋਰਟ ਦੀ ਰੋਕ ਤੋਂ ਬਾਅਦ ਪਾਰਟੀ ਸਰਵਸਮਾਜ ਦੇ ਨਾਂ ‘ਤੇ ਸਮੇਲਨ ਤੇ ਰੈਲੀਆਂ ਕਰੇਗੀ। ਲਖਨਊ ‘ਚ ਸੰਪਾਦਕਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਨੂੰ ਸਮਝਣਾ ਹੋਵੇਗਾ ਕਿ ਸਾਡਾ ਸਮਾਜਿਕ ਤਾਣਾ-ਬਾਣਾ ਜਾਤੀ ਦੇ ਆਧਾਰ ‘ਤੇ ਹੀ ਬਣਿਆ ਹੈ। ਇਤਿਹਾਸ ‘ਚ ਕਈ ਜਾਤੀਆਂ ਦੇ ਨਾਲ ਬੇਇਨਸਾਫ਼ੀ ਹੋਈ ਹੈ। ਅਸੀਂ ਸਮਾਨਤਾ ਵਾਲਾ ਸਮਾਜ ਬਨਾਉਂਣਾ ਚਾਹੁੰਦੇ ਹਾਂ, ਇਸ ਲਈ ਸਾਡੀ ਕੋਸ਼ਿਸ਼ ਲੋਕਾਂ ਨੂੰ ਵੰਡਣ ਦੀ ਨਹੀਂ, ਸਗੋਂ ਏਕਤਾ ਸਥਾਪਤ ਕਰਨ ਦੀ ਹੈ। ਉਨ੍ਹਾਂ ਨੇ ਕਿਹਾ ਕਿ ਤੇਲੰਗਾਨਾ ਦੇ ਮੁੱਦੇ ‘ਤੇ ਉਨ੍ਹਾਂ ਦੀ ਪਾਰਟੀ ਯੂ. ਪੀ. ਏ ਦੇ ਨਾਲ ਹੈ।

Comments are closed.

COMING SOON .....


Scroll To Top
11