Wednesday , 3 June 2020
Breaking News
You are here: Home » BUSINESS NEWS » ਏਅਰ ਇੰਡੀਆ ਦਾ ਸਰਵਰ 5 ਘੰਟੇ ਬੰਦ ਹੋਣ ਮਗਰੋਂ ਬਹਾਲ

ਏਅਰ ਇੰਡੀਆ ਦਾ ਸਰਵਰ 5 ਘੰਟੇ ਬੰਦ ਹੋਣ ਮਗਰੋਂ ਬਹਾਲ

ਸੰਸਾਰ ਭਰ ’ਚ ਹਜ਼ਾਰਾਂ ਮੁਸਾਫ਼ਿਰ ਹੋਏ ਖ਼ੱਜਲ- ਖੁਆਰ

ਨਵੀਂ ਦਿਲੀ, 27 ਅਪ੍ਰੈਲ – ਏਅਰ ਇੰਡੀਆ ਦਾ ਸਰਵਰ ਲਗਭਗ 5 ਘੰਟਿਆਂ ਤਕ ਡਾਊਨ ਰਹਿਣ ਮਗਰੋਂ ਬਹਾਲ ਹੋਇਆ। ਜਿਸ ਕਾਰਨ ਵਿਸ਼ਵ ਭਰ ਦੇ ਹਵਾਈ ਅਡਿਆਂ ’ਤੇ ਮੁਸਾਫ਼ਿਰਾਂ ਦੀ ਭੀੜ ਜਮ੍ਹਾਂ ਹੋ ਗਈ ਅਤੇ ਉਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਮੁਤਾਬਕ ਸਰਵਰ ਤੋਂ ਚੈਕ ਇਨ ਨਹੀਂ ਹੋ ਪਾ ਰਿਹਾ ਸੀ। ਏਅਰ ਇੰਡੀਆ ਦੇ ਸੀ.ਐਮ.ਡੀ. ਅਸ਼ਵਨੀ ਲੋਹਾਨੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਅਜ ਸਵੇਰ ਸਾਢੇ 3 ਵਜੇ ਤੋਂ ਪੌਣੇ 9 ਵਜੇ ਤਕ ਸਰਵਰ ਡਾਊਨ ਰਿਹਾ ਜਿਸ ਨੂੰ ਹੁਣ ਬਹਾਲ ਕਰ ਲਿਆ ਗਿਆ। ਦਸ ਦੇਈਏ ਕਿ ਏਅਰ ਇੰਡੀਆ ਦਾ ਸਰਵਰ ਡਾਊਨ ਹੋਣ ਕਾਰਨ ਕਈ ਕੌਮੀ ਅਤੇ ਆਲਮੀ ਹਵਾਈ ਯਾਤਰਾਵਾਂ ਪ੍ਰਭਾਵਿਤ ਰਹੀਆਂ। ਇਸ ਕਾਰਨ ਦੁਨੀਆ ਭਰ ’ਚ ਹਜ਼ਾਰਾਂ ਯਾਤਰੀ ਹਵਾਈ ਅਡਿਆਂ ’ਤੇ ਫਸੇ ਰਹੇ। ਦਸਿਆ ਗਿਆ ਸੀ ਕਿ ਏਅਰ ਇੰਡੀਆ ਦਾ ਐਸ.ਆਈ.ਟੀ.ਏ. ਸਰਵਰ ਡਾਊਨ ਹੋ ਗਿਆ ਹੈ। ਏਅਰ ਇੰਡੀਆ ਦਾ ਸਰਵਰ ਡਾਊਨ ਹੋਣ ਕਾਰਨ ਸਾਰੀਆਂ ਕੌਮੀ ਅਤੇ ਆਲਮੀ ਉਡਾਨਾਂ ’ਚ ਦੇਰੀ ਹੋਈ ਹੈ। ਸਰਵਰ ਡਾਊਨ ਹੋਣ ਕਾਰਨ ਦਿਲੀ ਏਅਰਪੋਰਟ ’ਤੇ ਹੀ ਯਾਤਰੀ ਫਸੇ ਹੋਏ ਸਨ। ਦਸ ਦੇਈਏ ਕਿ ਉਡਾਨਾਂ ’ਚ ਦੇਰੀ ਹੋਣ ਕਾਰਨ ਪ੍ਰੇਸ਼ਾਨ ਯਾਤਰੀ ਸੋਸ਼ਲ ਮੀਡੀਆ ਦੁਆਰਾ ਸ਼ਿਕਾਇਤ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਐਸ.ਆਈ. ਟੀ.ਏ. ਇਕ ਮਲਟੀਨੈਸ਼ਨਲ ਇੰਫਾਰਮੈਸ਼ਨ ਤਕਨੀਕੀ ਕੰਪਨੀ ਹੈ, ਜੋ ਏਅਰ ਟਰਾਂਸਪੋਰਟ ਇੰਡਸਟਰੀ ਨੂੰ ਆਈ.ਟੀ. ਅਤੇ ਟੇਲੀਕਮਯੂਨਿਕੇਸ਼ਨ ਸੇਵਾ ਦਿੰਦੀ ਹੈ। ਇਸੇ ਤਰ੍ਹਾਂ ਦੀ ਇਕ ਘਟਨਾ ਪਿਛਲੇ ਸਾਲ 23 ਜੂਨ ਨੂੰ ਹੋਈ ਸੀ, ਜਦੋਂ ਏਅਰਲਾਈਨ ਨੇ ਚੈਕ-ਇੰਨ ਸਾਫਟਵੇਅਰ ’ਚ ਇਕ ਤਕਨੀਕੀ ਗੜਬੜ ਨੇ ਪੂਰੇ ਭਾਰਤ ’ਚ 25 ਉਡਾਣਾਂ ’ਚ ਦੇਰੀ ਕਰ ਦਿਤੀ ਸੀ।

Comments are closed.

COMING SOON .....


Scroll To Top
11