ਕਾਮੇਡੀ ਦੀ ਦੁਨੀਆ ਵਿੱਚ ਉਭਰ ਰਹੇ ਸਿਤਾਰੇ ਕੁਲਵਿੰਦਰ ਸਿੰਘ ਉਰਫ ਕਿੰਦੀ ਪੁੱਤਰ ਪਾਖਰ ਸਿੰਘ ਪਿੰਡ ਜਗਤਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਵਰਿੰਦਰਜੀਤ ਸਿਘ ਸੰਧੂ ਉਰਫ ਬਿੰਦੀ ਪੁੱਤਰ ਗੁਰਵਿੰਦਰ ਸਿੰਘ ਸੰਧੂ ਰਾਏਪੁਰ ਸਗਨੇਵਾਲ ਜਲੰਧਰ ਦੀ ਜੋੜੀ ਜਦੋਂ ਸਟੇਜਾਂ ’ਤੇ ਆਪਣੀ ਕਾਮੇਡੀ ਦੇ ਜੌਹਰ ਦਿਖਾਉਂਦੇ ਹਨ ਤਾਂ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾ ਦਿੰਦੇ ਹਨ। ਇਹ ਜੋੜੀ ਦੱਸਦੀ ਹੈ ਕਿ ਕਾਮੇਡੀ ਕਰਨ ਦਾ ਸਾਡਾ ਮੁੱਖ ਨਿਸ਼ਾਨਾ ਹੈ ਕਿ ਹਰੇਕ ਦੇ ਦਿਲ ਵਿੱਚ ਵਸਣਾ ਅਤੇ ਉਨਾਂ ਨੂੰ ਖੁਸ਼ ਰੱਖਣਾ ਹੈ। ਅਸੀਂ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਸਾਨੂੰ ਸੁਨਣ ਵਾਲੇ ਸਰੋਤੇ ਖੁਸ਼ ਰਹਿਣ ਕਿਉਂਕਿ ਅਜੋਕੇ ਸਮੇਂ ਵਿੱਚ ਇਨਸਾਨ ਦਾ ਖੁਸ਼ ਰਹਿਣਾ ਅਤਿ ਜ਼ਰੂਰੀ ਹੈ। ਸਾਡੀ ਕੋਸ਼ਿਸ਼ ਉਪਰਾਲਾ, ਮਿਹਨਤ ਹੈ ਕਿ ਅਸੀਂ ਕਾਮੇਡੀ ਕਰਨ ਦੇ ਖੇਤਰ ਵਿੱਚ ਵਧੀਆ ਕਾਮੇਡੀਅਨ ਬਣੀਏ। ਆਪਣਾ ਅਤੇ ਆਪਣੇ ਦੇਸ਼ ਦਾ ਨਾਮ ਉਚਾ ਕਰ ਸਕੀਏ।