Monday , 19 August 2019
Breaking News
You are here: Home » PUNJAB NEWS » ਉਪ ਜ਼ਿਲ੍ਹਾ ਸਿੱਖਿਆ ਅਫਸਰ ਰੇਖਾ ਮਹਾਜਨ ਚੰਗੀਆਂ ਸੇਵਾਵਾਂ ਲਈ ਅੰਤਰਰਾਸ਼ਟਰੀ ਮਾਨਵ ਅਧਿਕਾਰ ਸੰਸਥਾ ਵੱਲੋਂ ਸਨਮਾਨਿਤ

ਉਪ ਜ਼ਿਲ੍ਹਾ ਸਿੱਖਿਆ ਅਫਸਰ ਰੇਖਾ ਮਹਾਜਨ ਚੰਗੀਆਂ ਸੇਵਾਵਾਂ ਲਈ ਅੰਤਰਰਾਸ਼ਟਰੀ ਮਾਨਵ ਅਧਿਕਾਰ ਸੰਸਥਾ ਵੱਲੋਂ ਸਨਮਾਨਿਤ

ਅੰਮ੍ਰਿਤਸਰ, 20 ਅਪ੍ਰੈਲ (ਦਵਾਰਕਾ ਨਾਥ ਰਾਣਾ)- ਅੰਤਰਰਾਸ਼ਟਰੀ ਮਾਨਵ ਅਧਿਕਾਰ ਸ਼ੰਸਥਾ ਐਫੀਲਿਏਟਿਡ ਯੂਨਾਈਟਡ ਨੇਸ਼ਨ ਆਰਗਨਾਈਜੇਸ਼ਨ (ਯੂ.ਐਨ.ਉ) ਵਲੋਂ ਉਪ ਜਿਲ੍ਹਾ ਸਿੱਖਿਆ ਅਫਸਰ ਰੇਖਾ ਮਹਾਜਨ ਨੂੰ ਸਿੱਖਿਆ ਦੇ ਖੇਤਰ ਵਿੱਚ ਚੰਗੀਆਂ ਸੇਵਾਵਾਂ ਲਈ ਅਤੇ ਸਕੂਲਾਂ ਦੀ ਦਿੱਖ ਨੂੰ ਸੁਧਾਰਨ ਤੇ ਗੁਣਾਤਮਕ ਸਿੱਖਿਆ ਦੇ ਪਧੱਰ ਤੇ ਕੀਤੇ ਜਾ ਰਹੇ ਨਿਰੰਤਰ ਸੁਧਾਰਾਂ ਲਈ ਯੂਨਾਈਟਡ ਹੋਟਲ ਪਠਾਨਕੋਟ ਕਿੱਖੇ ਦਿੱਤਾ ਗਿਆ।ਇਹ ਅਵਾਰਡ ਰੇਖਾ ਮਹਾਜਨ ਨੂੰ ਸ੍ਰ: ਹਰਿੰਦਰ ਸਿੰਘ ਜਨਰਲ ਸੈਕਟਰੀ (ਆਈ ਐਚ ਆਰ ਉ) ਅਤੇ ਅਮਨਦੀਪ ਸਿੰਘ ਮਿਤੱਲ ਡਾਰੈਕਟਰ ਨਾਰਥ ਜੋਨ ਇੰਡੀਆ ਵਲੋਂ ਵਿਸ਼ੇਸ ਰੂਪ ਵਿੱਚ ਸਨਮਾਨਿਤ ਕੀਤਾ ਗਿਆ।ਉਪ ਜਿਲ੍ਹਾ ਸਿੱਖਿਆ ਅਫਸਰ ਰੇਖਾ ਮਹਾਜਨ ਵਲੋਂ ਅੰਤਰਰਾਸ਼ਟਰੀ ਮਾਨਵ ਅਧਿਕਾਰ ਸ਼ੰਸਥਾ ਵਲੋਂ ਦਿੱਤੇ ਗਏ ਇਸ ਸਨਮਾਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ।ਅਤੇ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਸਿੱਖਿਆ ਦੇ ਮਿਆਰ ਨੂੰ ਹੋਰ ਵੀ ਉਚੇ ਚੁਕਿਆ ਜਾਏਗਾ।ਉਨ੍ਹਾਂ ਨੇ ਇਸ ਮੋਕੇ ਤੇ ਸਿੱਖਿਆ ਸੈਕਟਰੀ ਸ੍ਰੀ ਕ੍ਰਿਸ਼ਨ ਕੁਮਾਰ ਅਤੇ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਸਬਰਵਾਲ ਵਲੋਂ ਦਿੱਤੀ ਜਾ ਰਹੀ ਪ੍ਰੇਰਣਾਂ,ਮਾਰਗ ਦਰਸ਼ਨ, ਅਤੇ ਦਿਸ਼ਾ ਨਿਰਦੇਸ਼ਾ ਦੀ ਸਹਾਰਣਾਂ ਕੀਤੀ।ਇਸ ਮੋਕੇ ਤੇ ਸਾਬਕਾ ਐਮ.ਐਲ.ਏ ਅਸ਼ੋਕ ਸ਼ਰਮਾ,ਵਿੱਜੇ ਪਾਸੀ, ਰਾਜੇਸ਼ ਰਾਣੀ ਪ੍ਰਧਾਨ ਵੂਮੈਂਨ ਸੈਲ,ਸਤੀਸ਼ ਮਹਿੰਦਰੂ ਪ੍ਰਧਾਨ ਵਪਾਰ ਮੰਡਲ,ਵਿਨੇ ਜੋਸ਼ੀ,ਰਾਮਾ ਸਿਆਮਾ,ਸੁਨੀਤਾ ਲੈਕਚਰਾਰ,ਸ਼ੰਚਿਤ ਮਹਾਜਨ ਆਦਿ ਵਿਸ਼ੇਸ ਰੂਪ ਵਿੱਚ ਹਾਜਿਰ ਸਨ।

Comments are closed.

COMING SOON .....


Scroll To Top
11