Monday , 17 June 2019
Breaking News
You are here: Home » BUSINESS NEWS » ਉਦਯੋਗਪਤੀਆਂ ਤੇ ਇੰਡਰਸਟਰੀ ਨੂੰ ਅਕਾਲੀ ਭਾਜਪਾ ਸਰਕਾਰ ਜਿਹੀਆਂ ਰਿਆਇਤਾ ਹੋਰ ਕੋਈ ਸਰਕਾਰ ਨਹੀਂ ਦੇ ਸਕੀ : ਪ੍ਰਕਾਸ਼ ਬਾਦਲ

ਉਦਯੋਗਪਤੀਆਂ ਤੇ ਇੰਡਰਸਟਰੀ ਨੂੰ ਅਕਾਲੀ ਭਾਜਪਾ ਸਰਕਾਰ ਜਿਹੀਆਂ ਰਿਆਇਤਾ ਹੋਰ ਕੋਈ ਸਰਕਾਰ ਨਹੀਂ ਦੇ ਸਕੀ : ਪ੍ਰਕਾਸ਼ ਬਾਦਲ

ਮੰਡੀ ਗੌਬਿੰਦਗੜ, 11 ਜਨਵਰੀ (ਮਨੋਜ ਭੱਲਾ)-  ਪੰਜਾਬ ਅੰਦਰ ਕਾਨੂੰਨ ਨਾ ਦੀ ਕੋਈ ਚੀਜ ਨਹੀਂ, ਕਾਗਰਸ ਸਰਕਾਰ ਸੂਬੇ ਦੇ ਅਮਨ ਕਾਨੂੰਨ ਨੂੰ ਕਾਬੂ ਵਿਚ ਰਖਣ ਲਈਬੂਰੀ ਤਰਾਂ ਫੇਲ੍ਹ ਹੋ ਚੁਕੀ ਤੇ ਹਰ ਰੋਜ ਲੁਟਾ ਖੋਹਾ, ਗੋਲੀ ਕਾਡ, ਤੇ ਬਦਲੂ ਲਊ ਭਾਵਨਾ ਤਹਿਤ ਝੂਠੇ ਪਰਚੇ ਦਰਜ ਹੋ ਰਹੇ ਹਨ।ਇਸ ਗਲ ਦਾ ਪ੍ਰਗਟਾਵਾ ਪੰਜਾਬ ਦੇ ਦਰਵੇਸ਼ ਸਿਆਸਤਦਾਨ ਤੇ ਸਾਬਕਾ ਮੁਖ ਮੰਤਰੀ ਪੰਜਾਬ ਸ ਪ੍ਰਕਾਸ਼ ਸਿੰਘ ਬਾਦਲ ਵਲੋਂ ਅਜ ਮੰਡੀਗੌਬਿੰਦਗੜ ਦੇ ਨਿਜੀ ਦੌਰੇ ਸਮੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕੀਤਾ। ਸ ਬਾਦਲ ਵਲੋਂ ਹਲਕੇ ਦੇ ਮੁਖ
ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨਾਲ ਇਸ ਮੌਕੇ ਤੇ ਜਿਥੇ ਮੰਡੀਗੌਬਿੰਦਗੜ ਦੀ ਇੰਡਸਟਰੀ ਬਾਰੇ ਵਿਸਥਾਰ ਵਿਚ ਚਰਚਾ ਕੀਤੀ ਉਥੇ ਉਹਨਾਂ ਮੰਡੀਗੌਬਿੰਦਗੜ ਦੀ ਰਾਜਨੀਤੀ ਤੇ ਵੀ ਰਾਜੂ ਖੰਨਾ ਨਾਲ ਗੰਭੀਰਤਾ ਨਾਲ ਗਲ ਕੀਤੀ। ਸ ਬਾਦਲ ਵਲੋਂ ਕਿਹਾ ਗਿਆ ਕਿ ਕਾਗਰਸ ਸਰਕਾਰ ਨੇ ਮੰਡੀਗੌਬਿੰਦਗੜ ਦੇ ਉਦਯੋਗਪਤੀਆਂ ਨਾਲ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਝੂਠਾ ਵਾਅਦਾ ਕਰਕੇ ਵੋਟਾਂ ਤਾ ਲੈ ਲਈਆ,ਪਰ ਬਿਜਲੀ ਅਜ ਵੀ 10 ਰੁਪਏ ਪ੍ਰਤੀ ਯੂਨਿਟ ਹੀ ਮਿਲ ਰਹੀ ਹੈ। ਜਦੋ ਕਿ ਅਕਾਲੀ ਭਾਜਪਾ ਸਰਕਾਰ ਵਲੋਂ ਜਿਥੇ ਇੰਡਸਟਰੀ ਨੂੰ ਅਗੇ ਵਧਾਉਣ ਲਈ ਸਸਤੀ ਬਿਜਲੀ ਦਿਤੀ ਜਾਦੀ ਰਹੀ ਹੈ,ਉਥੇ ਵੈਟ ਰਿਫੰਡ ਦੀ ਜੋ ਉਦਯੋਗਪਤੀਆਂ ਦੀ ਵਡੀ ਮੰਗ ਸੀ,ਉਹ ਵੀ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਸਿਫਾਰਸ਼ ਤੇ ਕਰੋੜਾਂ ਰੁਪਏ ਰਿਫੰਡ ਦੇ ਕੇ ਪੂਰੀ ਕੀਤੀ।ਉਹਨਾਂ ਮੰਡੀ ਗੌਬਿੰਦਗੜ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੇ ਸਮੇਂ ਵਿਚ ਕਾਗਰਸ ਦੇ ਝੂਠੇ ਲਾਰਿਆਂ ਵਿਚ ਨਾ ਫਸਣ,ਤੇ ਲੋਕ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਤਾ ਜੋ ਆਉਣ ਵਾਲੇ ਸਮੇਂ ਵਿਚ ਇੰਡਸਟਰੀ ਨੂੰ ਵਡੀਆਂ ਰਾਹਤਾ ਪ੍ਰਦਾਨ ਕੀਤੀਆਂ ਜਾ ਸਕਣ। ਸ ਬਾਦਲ ਨੇ ਅਗੇ ਕਿਹਾ ਕਾਗਰਸ ਸਰਕਾਰ ਨੇ ਲੋੜਵੰਦਾ ਨੂੰ ਸਹੂਲਤਾਂ ਤਾ ਕੀ ਦੇਣੀਆਂ ਸਨ ਸਗੋ ਅਕਾਲੀ ਭਾਜਪਾ ਸਮੇ ਦਿਤੀਆਂ ਜਾ ਰਹੀਆਂ ਸਹੂਲਤਾਂ ਵੀ ਲੋਕਾਂ ਤੋ ਖੋਹ ਲਈਆ ਹਨ ਜਿਸ ਕਾਰਨ ਸੂਬੇ ਦੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਮੁੜ ਯਾਦ ਕਰਨ ਲਗ ਪਏ ਹਨ। ਕੈਪਟਨ ਸਰਕਾਰ ਵਲੋਂ ਅਜ ਕਲ ਜੋ ਵੀ ਫੈਸਲੇ ਲਏ ਜਾ ਰਹੇ ਹਨ ਉਹ ਲੋਕ ਵਿਰੋਧੀ ਫੈਸਲੇ ਹਨ। ਉਹਨਾਂ ਅਗੇ ਕਿਹਾ ਕਿ ਜਿਥੇ ਘਰ ਘਰ ਨੌਕਰੀ ਦੀ ਗਲ ਕਰਕੇ ਸੂਬੇ ਦੇ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਗਿਆ ਉਥੇ ਪੰਜਾਬ ਦੇ ਬਜੁਰਗ 2500 ਰੁਪਏ ਮਹੀਨਾ ਪੈਨਸਨ ਉਡੀਕ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਨੂੰ ਤਰਕੀ ਤੇ ਖੁਸਹਾਲੀ ਵਲੋਂ ਲਿਜਾਣ ਲਈ ਆਓ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਈਏ,ਤੇ ਸਿਖਾਂ ਦੀ ਦੁਸਮਣ ਜਮਾਤ ਕਾਗਰਸ ਨੂੰ ਜਲਦ ਚਲਦਾ ਕਰੀਏ।ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹਿੰਦੂ ਸਿੰਘ ਏਕਤਾ ਦਾ ਮਦਈ ਰਿਹਾ ,ਤੇ ਹਮੇਸ਼ਾ ਪੰਜਾਬ ਦੇ ਹਿਤਾ ਤੇ ਪਹਿਰਾ ਦਿੰਦੇ ਹੋਏ ਪੰਜਾਬ ਦੀ ਤਰਕੀ ਅਮਨਸਾਤੀ ਤੇ ਖੁਸਹਾਲੀ ਲਈ ਦ੍ਰਿੜ ਰਿਹਾ।ਇਸ ਮੌਕੇ ਤੇ ਉਹਨਾ ਨਾਲ ਸੀਨੀਅਰ ਆਗੂ ਕਰਮਜੀਤ ਸਿੰਘ ਭਗੜਾਣਾ, ਡਾ ਰੁਘਬੀਰ ਸੁਕਲਾ, ਜਥੇਦਾਰ ਜਰਨੈਲ ਸਿੰਘ ਮਾਜਰੀ,ਦੇਵੀਦਿਆਲ ਪ੍ਰਾਸਰ, ਲਖੀ ਔਜਲਾ, ਧਰਮਪਾਲ ਭੜੀ ਪੀ ਏ ਰਾਜੂ ਖੰਨਾ ਵਿਸੇਸ ਤੌਰ ਤੇ ਹਾਜਰ ਸਨ।

Comments are closed.

COMING SOON .....


Scroll To Top
11