Saturday , 7 December 2019
Breaking News
You are here: Home » BUSINESS NEWS » ਇੱਕ ਬੁਲਟ ਮੋਟਰਸਾਇਕਲ ਸਮੇਤ ਚੋਰੀ ਦੇ ਦੋ ਮੋਟਰਸਾਇਕਲਾਂ ਸਮੇਤ 1 ਕਾਬੂ

ਇੱਕ ਬੁਲਟ ਮੋਟਰਸਾਇਕਲ ਸਮੇਤ ਚੋਰੀ ਦੇ ਦੋ ਮੋਟਰਸਾਇਕਲਾਂ ਸਮੇਤ 1 ਕਾਬੂ

ਮੋਰਿੰਡਾ, 19 ਨਵੰਬਰ (ਹਰਜਿੰਦਰ ਸਿੰਘ ਛਿੱਬਰ)- ਸਿਟੀ ਪੁਲਿਸ ਮੋਰਿੰਡਾ ਨੇ ਚੋਰੀ ਦੇ ਦੋ ਮੋਟਰਸਾਈਕਲਾਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤੇ ਜਾਣ ਸਬੰਧੀ ਜਾਣਕਾਰੀ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਟੀ ਪੁਲਿਸ ਥਾਣਾ ਮੋਰਿੰਡਾ ਦੇ ਮੁਖੀ ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਆਈ.ਪੀ.ਐਸ. ਸਵੱਪਨ ਸ਼ਰਮਾਂ ਜਿਲ੍ਹਾ ਪੁਲਿਸ ਮੁਖੀ ਰੂਪਨਗਰ ਦੇ ਹੁਕਮਾਂ ਅਨੁਸਾਰ ਸੁਖਜੀਤ ਸਿੰਘ ਵਿਰਕ ਡੀ.ਐਸ.ਪੀ. ਸ਼੍ਰੀ ਚਮਕੌਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਲਾਕੇ ਵਿੱਚ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਦੇ ਮੰਤਵ ਨਾਲ ਸਪੈਸ਼ਲ ਮੁਹਿੰਮ ਚਲਾਈ ਗਈ ਹੈ। ਜਿਸ ਤਹਿਤ ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਬੈਂਸ ਨੇ ਦੌਰਾਨੇ ਨਾਕਾਬੰਦੀ ਰਾਜਦੀਪ ਸਿੰਘ ਉਰਫ਼ ਰਾਜੂ ਪੁੱਤਰ ਬਰਜਿੰਦਰ ਸਿੰਘ ਵਾਸੀ ਪਿੰਡ ਜੜਖੇਲਾ ਖੇੜੀ ਥਾਣਾ ਬਸੀ ਪਠਾਣਾ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਜੌਲੀ ਮਾਰਕਿਟ ਮੋਰਿੰਡਾ ਵਿੱਚੋਂ 8 ਅਕਤੂਬਰ ਨੂੰ ਦੁਸ਼ਹਿਰੇ ਵਾਲੇ ਦਿਨ ਚੋਰੀ ਹੋਏ ਬੁਲਟ ਮੋਟਰਸਾਈਕਲ ਨੰਬਰ ਪੀ.ਬੀ.12 ਐਕਸ 1016 ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਚੋਰੀ ਹੋਏ ਬੁਲਟ ਸਬੰਧੀ ਸਿਟੀ ਥਾਣਾ ਮੋਰਿੰਡਾ ਵਿਖੇ ਮੁਕੱਦਮਾ ਨੰਬਰ 107 ਮਿਤੀ 10 ਅਕਤੂਬਰ 2019 ਕੀਤਾ ਹੋਇਆ ਸੀ। ਉਕਤ ਫੜ੍ਹੇ ਗਏ ਵਿਅਕਤੀ ਵੱਲੋਂ ਚੋਰੀ ਦੇ ਬੁਲਟ ਨੂੰ ਪੀ.ਬੀ.07 ਬੀ.ਐਚ 7168 ਜਾਅਲੀ ਨੰਬਰ ਲਗਾਇਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਉਕਤ ਵਿਅਕਤੀ ਰਾਜਦੀਪ ਸਿੰਘ ਉਰਫ਼ ਰਾਜੂ ਨੇ ਦੌਰਾਨੇ ਤਫ਼ਤੀਸ ਮੰਨਿਆਂ ਕਿ ਉਸਨੇ ਇੱਕ ਹੋਰ ਸਪਲੈਂਡਰ ਮੋਟਰਸਾਈਕਲ ਨੰਬਰ ਪੀ.ਬੀ. 48 ਸੀ. 2726 ਚੋਰੀ ਕੀਤਾ ਸੀ ਜਿਸਨੂੰ ਪੁਲਿਸ ਵੱਲੋਂ ਉਸਦੀ ਨਿਸ਼ਾਨਦੇਹੀ ‘ਤੇ ਬਰਾਮਦ ਕਰ ਲਿਆ ਗਿਆ। ਥਾਣਾ ਮੁੱਖੀ ਨੇ ਦੱਸਿਆ ਕਿ ਫੜ੍ਹੇ ਗਏ ਕਥਿਤ ਦੋਸ਼ੀ ਨੂੰ ਰੂਪਨਗਰ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੋਂ ਉਸਨੂੰ ਜੁਡੀਸ਼ੀਅਲ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਇਸ ਮੌਕੇ ਏ.ਐਸ.ਆਈ ਵਿਸ਼ਾਲ ਕੁਮਾਰ ਅਤੇ ਸਿਪਾਹੀ ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ।

Comments are closed.

COMING SOON .....


Scroll To Top
11