Monday , 20 January 2020
Breaking News
You are here: Home » Carrier » ਇੰਸਪੈਕਟਰ ਮਨੋਜ ਕੁਮਾਰ ਨੇ ਰਾਮਾਂ ਮੰਡੀ ਦੇ ਨਵੇਂ ਥਾਣਾ ਮੁੱਖੀ ਵਜੋਂ ਅਹੁਦਾ ਸੰਭਾਲਿਆ

ਇੰਸਪੈਕਟਰ ਮਨੋਜ ਕੁਮਾਰ ਨੇ ਰਾਮਾਂ ਮੰਡੀ ਦੇ ਨਵੇਂ ਥਾਣਾ ਮੁੱਖੀ ਵਜੋਂ ਅਹੁਦਾ ਸੰਭਾਲਿਆ

ਰਾਮਾਂ ਮੰਡੀ, 21 ਮਈ (ਰਜਿੰਦਰ ਕਾਂਸਲ)- ਸਥਾਨਕ ਰਾਮਾਂ ਮੰਡੀ ਪੁਲਿਸ ਥਾਣੇ ਦਾ ਆਹੁਦਾ ਨਵ ਨਿਯੁਕਤ ਐਸ.ਐਚ.ਓ. ਮਨੋਜ ਕੁਮਾਰ ਵੱਲੋ ਸੰਭਾਲਿਆ ਗਿਆ ਆਉਦਾ ਸੰਭਾਲਣ ਮੌਕੇ ਨਵੇ ਐਸ ਐਚ ੳ ਮਨੋਜ ਕੁਮਾਰ ਨੇ ਕਿਹਾ ਕਿ ਉਹ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਕਰਨ ਲਈ ਇਸ ਇਲਾਕੇ ਦੇ ਲੋਕਾਂ ਅਤੇ ਸੰਸਥਾਵਾਂ ਦਾ ਸਹਿਯੋਗ ਲੈਣਗੇ ਉਹਨਾਂ ਕਿਹਾ ਕਿ ਇਲਾਕੇ ਵਿੱਚ ਟਰੈਫਿਕ ਸਮੱਸਿਆ , ਨਸੇ ਦੇ ਕਾਰੋਬਾਰੀਆ, ਚੋਰੀ ਦੀਆਂ ਵਾਰਦਾਤਾਂ ,ਗੁੰਡਾ ਅਨਸਰਾਂ ਆਦਿ ਨੂੰ ਠੱਲ ਪਾਉਣ ਲਈ ਇਲਾਕੇ ਦੇ ਲੋਕਾਂ ਦਾ ਸਹਿਯੋਗ ਲੈਣਗੇ ਤਾਂ ਜੋ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਿਆ ਜਾ ਸਕੇ ਉਹਨਾਂ ਕਿਹਾ ਕਿ ਇਲਾਕੇ ਵਿੱਚ ਗੁੰਡਾਗਰਦੀ, ਚੋਰੀ ਦੀਆ ਘਟਨਾਵਾਂ ਕਰਨ ਵਾਲੇ, ਨਸ਼ੇ ਦੇ ਸੌਦਾਗਰਾਂ, ਵਹੀਕਲ ਚੌਰਾਂ, ਆਦਿ ਨੂੰ ਕਿਸੇ ਵੀ ਕੀਮਤ ਤੇ ਨਹੀ ਬਖਸਿਆ ਜਾਵੇਗਾਂ ਇਸ ਮੌਕੇ ਰਾਮੇਸ ਰਾਮਾਂ ਪੰਜਾਬ ਸੂਬਾ ਸਕੱਤਰ ਕਾਂਗਰਸ ਆਈ, ਅਸੋਕ ਬੰਗੀ ਵਾਇਸ ਪ੍ਰਧਾਨ ਹਿੰਦੂ ਸੀਨੀਅਰ ਸਕੂਲ, ਮਹੇਸ ਬਿੰਦਲ, ਐਡਵੋਕੇਟ ਸੰਜੀਵ ਗੁਪਤਾ, ਸੁਖਜੀਤ ਸਿੰਘ ਬੰਟੀ ਸਾਬਕਾ ਸਰਪੰਚ ਬੰਗੀ ,ਸਰੂਪ ਸਿੰਘ ਸਿੱਧੂ ਜਿਲਾ ਜਨਰਲ ਸਕੱਤਰ ਭਾਕਿਯੂ ,ਜਸਪਾਲ ਸਿੰਘ ਪਾਲਾ ਬੰਗੀ , ਸਰਬਜੀਤ ਸਿੰਘ ਕੌਸਲਰ ਰਾਮਾਂ, ਪੁਨੀਤ ਮਹੇਸਵਰੀ ਕੌਸਲਰ ਰਾਮਾਂ,ਵਿਕਾਸ ਗੋਇਲ, ਕਰਿਸਨ ਕੁਮਾਰ ਕਾਲਾ,ਜੈਕੀ ਮਿੱਤਲ ਕੌਸਲਰ ਰਾਮਾਂ,ਅਮਰਜੀਤ ਸੁਖਲੱਧੀ,ਵੀਰ ਚੰਦ ਕੌਸਲਰ ਰਾਮਾਂ ਆਦਿ ਨੇ ਨਵੇ ਐਸ ਐਚ ੳ ਮਨੋਜ ਕੁਮਾਰ ਨੂੰ ਆਹੁਦਾ ਸੰਭਾਲਣ ਤੇ ਵਧਾਈ ਦਿੱਤੀ।

Comments are closed.

COMING SOON .....


Scroll To Top
11