Tuesday , 20 August 2019
Breaking News
You are here: Home » PUNJAB NEWS » ਇੰਦਰਬੀਰ ਸਿੰਘ ਬੁਲਾਰੀਆ ਉਂਗਲ ’ਤੇ ਲਹੂ ਲਗਾ ਕੇ ਸ਼ਹੀਦ ਬਨਣਾ ਚਾਹੁੰਦਾ ਹੈ : ਗੁਰਪ੍ਰਤਾਪ ਸਿੰਘ ਟਿਕਾ, ਤਲਬੀਰ ਸਿੰਘ ਗਿੱਲ

ਇੰਦਰਬੀਰ ਸਿੰਘ ਬੁਲਾਰੀਆ ਉਂਗਲ ’ਤੇ ਲਹੂ ਲਗਾ ਕੇ ਸ਼ਹੀਦ ਬਨਣਾ ਚਾਹੁੰਦਾ ਹੈ : ਗੁਰਪ੍ਰਤਾਪ ਸਿੰਘ ਟਿਕਾ, ਤਲਬੀਰ ਸਿੰਘ ਗਿੱਲ

ਅੰਮ੍ਰਿਤਸਰ, 29 ਅਗਸਤ (ਦਵਾਰਕਾ ਨਾਥ ਰਾਣਾ)- ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿਕਾ ਅਤੇ ਯੁਥ ਵਿੰਗ ਦੇ ਸਕਤਰ ਜਨਰਲ ਤਲਬੀਰ ਸਿੰਘ ਗਿੱਲ ਨੇ ਕਾਂਗਰਸੀ ’ਤੇ ਦੋਸ਼ ਲਾਇਆ ਕਿ ਕਾਂਗਰਸ ਇਕ ਵਾਰ ਫਿਰ ਪੰਜਾਬ ਨੂੰ ਉਸ ਕਾਲੇ ਦੌਰ ਵਿੱਚ ਲਿਜਾਣਾ ਚਾਹੁੰਦੇ ਹਨ ਅਤੇ ਪੰਜਾਬ ਦੇ ਭਾਈਚਾਰਕ ਮਹੌਲ ਨੂੰ ਖਤਮ ਕਰਨਾ ਚਾਹੁੰਦੇ ਹਨ ਅਤੇ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਹਨ।ਜੋ ਕਿ ਅਕਾਲੀ ਦਲ ਕਦੇ ਬਰਦਾਸ਼ਤ ਨਹੀ ਕਰੇਗਾ ਅਤੇ ਪੰਜਾਬ, ਪੰਜਾਬੀਅਤ ਦੀ ਰਾਖੀ ਲਈ ਸਦਾ ਹੀ ਤੱਤਪਰ ਰਹੇਗਾ। ਪ੍ਰ ਕਾਨਫਰੰਸ ਨੂ ਸੰਬੁਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕਾਂਗਰਸੀ ਮੰਤਰੀ ਤ੍ਰਿਪਤਰਜਿੰਦਰ ਸਿੰਘ ਬਾਜਵਾ, ਬਲਜੀਤ ਸਿੰਘ ਦਾਦੂਵਾਲ, ਧਿਆਨ ਸਿੰਘ ਮੰਡ ਦੇ ਬਾਹਰਲੇ ਮੁਲਕਾ ਵਿੱਚ ਬੈਠੇ 2020 ਦਾ ਏਜ਼ੰਡਾ ਲਾਗੂ ਕਰਨ ਵਾਲੇ ਦੇਸ਼ ਵਿੋਧੀ ਸਾਬੀ ਖੰਗੂੜਾ ਅਤੇ ਹੋਰ ਸਾਰੇ ਸਮੱਰਥਕਾ ਨਾਲ ਸਬੰਧ ਹਨ। ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮੀਸ਼ਨ ਦੀ ਰਿਪੋਰਟ, ਰਿਪੋਰਟ ਨਹੀ ਕਾਂਗਰਸ ਦੀ ਅਕਾਲੀ ਦਲ ਦੇ ਖਿਲਾਫ ਜਸਟਿਸ ਰਣਜੀਤ ਸਿੰਘ, ਕੈਪਟਨ ਅਮਰਿੰਦਰ ਸਿੰਘ, ਸੁਖਪਾਲ ਸਿੰਘ ਖਹਿਰਾ ਆਪ ਨੇਤਾ, ਕੈਬਨਿਟ ਮੰਤਰੀ ਤ੍ਰਿਪਤਰਜਿੰਦਰ ਸਿੰਘ ਬਾਜਵਾ, ਸੁਖਵਿੰਦਰ ਸਿੰਘ ਰੰਧਾਵਾ, ਬਲਜੀਤ ਸਿੰਘ ਦਾਦੂਵਾਲ, ਗੁਰਪਤਵੰਤ ਸਿੰਘ ਪੰਨੂੰ ਤੇ ਧਿਆਨ ਸਿੰਘ ਮੰਡ ਦੀ ਗਿਣੀ ਮਿਥੀ ਸ਼ਾਜਿਸ਼ ਹੈ। ਅਕਾਲੀ ਤੋਂ ਕਾਂਗਰਸੀ ਬਣੇ ਇੰਦਰਬੀਰ ਸਿੰਘ ਬੁਲਾਰੀਆ ਬਾੇ ੳ ਕਿਹਾ ਕਿ ਬੁਲਾੀਆਂ ਉਹਨਾਂ ਬਾਰੇ ਗੱਲਾਂ ਕਰ ਰਿਹਾ ਹੈ ਜਿਹਨਾਂ ਨੇ ਇਸ ਨੂੰ ਅਤੇ ਇਸ ਦੇ ਪਿਤਾ ਨੂੰ ਤਿੰਨ ਵਾਰ ਪਾਰਟੀ ਟਿਕਟ ਦੇ ਕੇ ਨਿਵਾਜਿਆ ਜਿਹਨਾਂ ਦੇ ਗੋਡੀ ਹੱਥ ਲਗਾ ਕੇ ਆਪ ਦੋ ਵਾਰ ਐਮ.ਐਲ.ਏ ਬਣਿਆ। ਉਨ੍ਹਾਂ ਖਿਲਾਫ ਭੱਦੀ ਸ਼ਬਦਾਵਲੀ ਵਰਤ ਕੇ ਇਹ ਆਪਣੀ ਸੌੜੀ ਸੋਚ ਦਾ ਪ੍ਰਮਾਣ ਦੇ ਰਿਹਾ ਹੈ ਇਹ ਸਿਰਫ ਗੱਲਾ ਦਾ ਹੀ ਲੀਡਰ ਹੈ ਜੇ ਦੇਖੀਏ ਤਾ ਪਿਛਲੇ ਛੇ ਮਹੀਨਿਆ ਵਿੱਚ ਹਲਕਾ ਦੱਖਣੀ ਵਿੱਚ ਛੇ ਦੇ ਕਰੀਬ ਕਤਲ ਹੋ ਚੁੱਕੇ ਹਨ।ਗੁੰਡਾ ਤੱਤਾ ਨੇ ਬੁਲਾਰੀਏ ਦੀ ਸਹਿ ਤੇ ਹਲਕਾ ਵਿੱਚ ਗੁੰਡਾਗਰਦੀ ਦਾ ਕਹਿਰ ਮਚਾਇਆ ਹੋਇਆ ਹੈ। ਜੇ ਭਗਤਾਂ ਵਾਲੇ ਡੰਪ ਦੀ ਗੱਲ ਕਰੀਏ ਤਾ ਉਹ ਡੰਪ ਵੀ ਉਥੇ ਦਾ ਉਥੇ ਹੀ ਹੈ, ਜੇ ਸੁਲਤਾਨਵਿੰਡ ਪਿੰਡ ਦੀ ਗੱਲ ਕਰੀਏ ਜੋ ਕੰਮ ਅਕਾਲੀ ਸਰਕਾਰ ਵੱਲੋ ਹੋਏ ਸਨ ਉਥੇ ਹੀ ਰੁਕੇ ਹੋਏ ਹਨ। ਪਿੰਡ ਵਾਲੇ ਪਿਛਲੇ ਸਮੇਂ ਤੋਂ ਦੋ ਵਾਰ ਸੜਕਾਂ ਤੇ ਧਰਨੇ ਦੇ ਚੁੱਕੇ ਹਨ। ਪਰ ਉਹਨਾਂ ਦੀ ਕੋਈ ਸੁਣਵਾਈ ਨਹੀ ਹੋ ਰਹੀ ਬੁਲਾਰੀਆ ਪਹਿਲਾ ਆਪਣੇ ਹਲਕੇ ਦੀ ਗੱਲ ਕਰੇ ਜਿਹਨਾਂ ਦੀਆ ਵੋਟਾਂ ਲੈ ਕੇ ਇਹ ਐਮ.ਐਲ.ਏ ਬਣਿਆ ਹੈ। ਇਹ ਉਗਲ ਤੇ ਲਹੂ ਲਗਾ ਕੇ ਸ਼ਹੀਦ ਬਨਣਾ ਚਾਹੁੰਦਾ ਹੈ ਜਿਸ ਰਾਮ ਰਹੀਮ ਅਤੇ ਬਾਦਲ ਸਾਹਿਬ ਦੀ ਫੋਟੋ ਦਾ ਜ਼ਿਕਰ ਇਸ ਨੇ ਕੀਤਾ ਹੈ ਉਹ ਦੋ ਦਹਾਕੇ ਤੋਂ ਵਧ ਪੁਰਾਣੀ ਹੈ ਜੋ ਕਿ ਕਈ ਵਾਰ ਜੱਗਜਾਹਿਰ ਹੋ ਚੁੱਕੀ ਹੈ ਇਹ ਭੁੱਲਣ ਨਾ ਰਾਮ ਰਹੀਮ ਦੇ ਕੁੜਮ ਨੂੰ ਕਾਂਗਰਸ ਨੇ ਆਪਣੀ ਟਿਕਟ ਤੋਂ ਐ¤ੰ.ਐਲ.ਏ ਦੀ ਇਲੈਕਸ਼ਨ ਲੜਾਈ ਜੋ ਜੱਗਜਾਹਿਰ ਹੈ ਬਾਕੀ ਜੋ ਇਸ ਨੇ ਮਾੜੀ ਸ਼ਬਦਾਵਲੀ ਸ੍ਰ.ਬਿਕਰਮ ਸਿੰਘ ਮਜੀਠੀਆ ਬਾਰੇ ਵਰਤੀ ਹੈ ਇਹ ਤਾ ਆਉਣ ਵਾਲਾ ਵਕਤ ਹੀ ਦੱਸੇਗਾ ਕਿ ਕੌਣ ਕਿਸ ਨੂੰ ਮੋਡਿਆ ਤੇ ਚੁੱਕੇਗਾ। ਇਸ ਮੌਕ ਗੁਰਪ੍ਰੀਤ ਸਿੰਘ ਰੰਧਾਵਾ, ਦਿਲਬਾਗ ਸਿੰਘ ਵਡਾਲੀ, ਦਰਸ਼ਨ ਸਿੰਘ ਸੁਲਤਾਨਵਿੰਡ, ਜਸਪਾਲ ਸਿੰਘ ਸ਼ੰਟੂ,ਸ਼ਮਸ਼ੇਰ ਸਿੰਘ ਸ਼ੇਰਾ, ਸੁਰਿੰਦਰ ਸਿੰਘ ਸੁਲਤਾਨਵਿੰਡ, ਅਜੇਬੀਰਪਾਲ ਸਿੰਘ ਰੰਧਾਵਾ ਤੇ ਮੋਹਨ ਸਿੰਘ ਸ਼ੈਲਾ ਹਾਜਰ ਸਨ।

Comments are closed.

COMING SOON .....


Scroll To Top
11