Tuesday , 13 November 2018
Breaking News
You are here: Home » INTERNATIONAL NEWS » ਇੰਡੋਨੇਸ਼ੀਆ ਦੀ ਜੇਲ੍ਹ ਨੂੰ ਅੱਗ ਲਾ ਕੇ 200 ਕੈਦੀ ਫਰਾਰ

ਇੰਡੋਨੇਸ਼ੀਆ ਦੀ ਜੇਲ੍ਹ ਨੂੰ ਅੱਗ ਲਾ ਕੇ 200 ਕੈਦੀ ਫਰਾਰ

ਜਕਾਰਤਾ, 12 ਜੁਲਾਈ (ਪੀ.ਟੀ.)-ਇੰਡੋਨੇਸ਼ੀਆ ਦੇ ਤੀਜੇ ਸਭ ਤੋਂ ਵੱਡੇ ਸ਼ਹਿਰ ‘ਚ ਸਥਿਤ ਇਕ ਜੇਲ ‘ਚ ਵੀਰਵਾਰ ਰਾਤ ਹੋਏ ਝਗੜੇ ਤੋਂ ਬਾਅਦ ਕੈਦੀਆਂ ਨੇ ਜੇਲ ਨੂੰ ਅੱਗ ਲਾ ਦਿੱਤੀ ਤੇ ਅੱਤਵਾਦੀਆਂ ਸਮੇਤ ਲਗਭਗ 200 ਕੈਦੀ ਫਰਾਰ ਹੋ ਗਏ। ਇੰਡੋਨੇਸ਼ੀਆ ਦੀ ਇਸ ਜੇਲ੍ਹ ‘ਚ 2600 ਕੈਦੀਆਂ ਨੂੰ ਰੱਖਿਆ ਗਿਆ ਹੈ, ਜਦੋਂ ਕਿ ਇਸ ਦੀ ਸਮਰੱਥਾ ਮਹਿਜ਼ 1500 ਕੈਦੀਆਂ ਦੀ ਹੈ। ਜੇਲ੍ਹ ‘ਚ ਬਿਜਲੀ ਨਾ ਹੋਣ ਕਰਕੇ ਝਗੜਾ ਸ਼ੁਰੂ ਹੋਇਆ। ਬਿਜਲੀ ਨਾ ਹੋਣ ਕਰਕੇ ਕੱਲ੍ਹ ਸਵੇਰ ਤਕ ਕੈਦੀਆਂ ਨੂੰ ਪਾਣੀ ਨਹੀਂ ਮਿਲਿਆ ਸੀ। ਭੜਕੇ ਹੋਏ ਕੈਦੀਆਂ ਨੇ ਜੇਲ੍ਹ ਨੂੰ ਅੱਗ ਲਾ ਦਿੱਤੀ। ਜੇਲ੍ਹ ‘ਚ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਇਹ ਸਾਰੇ ਕੈਦੀ ਫਰਾਰ ਹੋ ਗਏ।

Comments are closed.

COMING SOON .....


Scroll To Top
11