Monday , 17 December 2018
Breaking News
You are here: Home » NATIONAL NEWS » ਇੰਟਰਨੈਸ਼ਨਲ ਸੋਲਰ ਅਲਾਇੰਸ ਭਾਰਤ ਸਭ ਤੋਂ ਵੱਡਾ ਸਾਥੀ : ਮੋਦੀ

ਇੰਟਰਨੈਸ਼ਨਲ ਸੋਲਰ ਅਲਾਇੰਸ ਭਾਰਤ ਸਭ ਤੋਂ ਵੱਡਾ ਸਾਥੀ : ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਏਮਾਨੁਏਲ ਮੈਕ੍ਰੋਨ ਨੇ ਐਤਵਾਰ ਨੂੰ ਇਥੇ ਕੌਮਾਂਤਰੀ ਸੌਰ ਗਠਜੋੜ ਦਾ ਰਸਮੀ ਉਦਘਾਟਨ ਕੀਤਾ ਅਤੇ ਵਿਸ਼ਵ ਨੂੰ ਜਲਵਾਯੂ ਤਬਦੀਲੀ ਦੇ ਖਤਰੇ ਤੋਂ ਬਚਾਉਣ ਲਈ ਸੌਰ ਕ੍ਰਾਂਤੀ ਦੀ ਅਪੀਲ ਕੀਤੀ। ਮੋਦੀ ਨੇ ਰਾਸ਼ਟਰਪਤੀ ਭਵਨ ਦੇ ਸਭਾਗਾਰ ‘ਚ 47 ਦੇਸ਼ਾਂ ਦੇ ਸੀਨੀਅਰ ਨੇਤਾਵਾਂ ਦੀ ਮੌਜੂਦਗੀ ‘ਚ ਕੌਮਾਂਤਰੀ ਸੌਰ ਗਠਜੋੜ (ਆਈ.ਐਸ.ਏ.) ਦਾ ਸ਼ੁਭ ਆਰੰਭ ਕੀਤੇ ਜਾਣ ਤੋਂ ਬਾਅਦ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਵਿਸ਼ਵ ‘ਚ ਸੌਰ ਤਕਨੀਕ ਦੇ ਅੰਤਰ ਨੂੰ ਪਾਟਣ ਲਈ ਸੌਰ ਤਕਨੀਕ ਮਿਸ਼ਨ ਦੇ ਸ਼ੁਭ ਆਰੰਭ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਹੀ ਨਹੀਂ ਵਿਸ਼ਵ ਦੇ ਕਈ ਦੇਸ਼ ਸੌਰ ਊਰਜਾ ‘ਚ ਕ੍ਰਾਂਤੀ ਚਾਹੁੰਦੇ ਹਨ।ਭਾਰਤ ਸੌਰ ਤਕਨੀਕ ਦੀ ਉਪਲਬਧਤਾ ਦੇ ਅੰਤਰ ਨੂੰ ਭਰਨ ਲਈ ਸੌਰ ਤਕਨੀਕ ਮਿਸ਼ਨ ਸ਼ੁਰੂ ਕਰੇਗਾ।

Comments are closed.

COMING SOON .....


Scroll To Top
11