Tuesday , 19 November 2019
Breaking News
You are here: Home » Editororial Page » ਇਹ ਤਾਂ ਸਾਡੀ ਪਰਸਨਲ ਲਾਈਫ ਹੈ

ਇਹ ਤਾਂ ਸਾਡੀ ਪਰਸਨਲ ਲਾਈਫ ਹੈ

ਬਿੱਕਰ ਆਪਣੀ ਲੰਡੂ ਪਾਰਟੀ ਨਾਲ ਆਥਣ ਸਮੇਂ ਇੱਕ ਸੱਜੀ ਧੱਜੀ ਸੱਥ ਵਿੱਚ ਪਹੁੰਚ ਗਿਆ।ਬੜੇ ਦਮਗਜ਼ੇ ਜਿਹੇ ਮਾਰਦਾ ਹੋਇਆ ਇਹ ਜਿਤਾ ਰਿਹਾ ਸੀ ਕਿ ਉਹ ਬਹੁਤ ਹੀ ਪਹੁੰਚ ਵਾਲਾ ਅਤੇ ਸਾਫ ਸੁਥਰਾ ਬੰਦਾ ਹੈ।Àਹਦੇ ਨਾਲ ਪਹੁੰਚੇ ਤਿੰਨ ਕੁ ਲੰਡੂ ਤੌੜੀ ਜਿੱਡਾ ਸਿਰ ਹਿਲਾ ਕੇ ਉਸਦੀ ਹਾਂ ਵਿੱਚ ਹਾਂ ਮਿਲਾਉਂਦੇ ਹੋਏੇ ਵਰਾਸ਼ਾ ਨੂੰ ਕੰਨਾਂ ਵੱਲ ਖਿੱਚਕੇ ਥੋੜਾ ਜਿਹਾ ਮਸ਼ਕਰੀ ਵਿੱਚ ਹੱਸ ਰਹੇ ਸਨ ਅਤੇ ਨਾਲੇ ਦੂਜੇ ਲੋਕਾਂ ਵੱਲ ਅੱਖਾਂ ਏਧਰ ਉਧਰ ਫੇਰ ਕੇ ਵੇਖਦੇ ਹੋਏ ਬਿੱਕਰ ਦੀਆਂ ਬੇ-ਮਤਲਬੀ ਗੱਲਾਂ ਵਿੱਚ ਹੁੰਗਾਰਾ ਭਰ ਰਹੇ ਸਨ।ਬਿੱਕਰ ਆਪਣੇ ਪਿੰਡ ਦੀਆਂ ਧੀਆਂ ਭੈਣਾ ਅਤੇ ਆਪਣੇ ਸਰਕਲ ਵਿੱਚ ਕੰਮ ਕਰਦੇ ਲੋਕਾਂ ਦੀ ਨਿੱਜ਼ੀ ਜਿੰਦਗੀ ਬਾਰੇ ਵੱਧ ਚੜ੍ਹ ਕੇ ਗੱਲਾਂ ਕਰ ਰਿਹਾ ਸੀ।ਕੁੱਝ ਲੋਕ ਤਾਂ ਸਵਾਦ ਲੈਣ ਲਈ ਤਾਸ਼ ਦੇ ਪੱਤਿਆਂ ਦੀ ਖੇਡ ਛੱਡ ਕੇ ਉਸ ਦੀਆਂ ਗੱਲਾਂ ਵਿੱਚ ਦਿਲਚਸਪੀ ਲੈ ਰਹੇ ਸੀ ਕਿਉਕਿ ਅੱਗੇ ਉਸਨੂੰ ਹਮੇਸ਼ਾ ਕਾਹਲੀ ਵਿੱਚ ਕੰਮ ਤੇ ਜਾਂਦੇ ਨੂੰ ਦੂਰੋਂ-ਦੂਰੋਂ ਹੀ ਦੇਖਦੇ ਸਨ ਪਰ ਅੱਜ ਉਹ ਪਹਿਲੀ ਵਾਰ ਸੱਥ ਵਿੱਚ ਪਹੁੰਚਿਆ ਸੀ।ਇਸ ਲਈ ਬਹੁਤੇ ਲੋਕ ਉਸਦੀਆਂ ਕਰਤੂਤਾਂ ਤੋਂ ਜਾਣੂ ਨਹੀਂ ਸਨ।ਉਹ ਆਪਣੀ ਉੱਚ ਅਧਿਕਾਰੀਆ ਤੱਕ ਚੰਗੀ ਪਹੁੰਚ ਦਾ ਦਿਖਾਵਾ ਵੀ ਕਰ ਰਿਹਾ ਸੀ।ਉਸਦੇ ਨਾਲ ਗਏ ਬਚਨ ਅਤੇ ਬਲਵੰਤ ਬਿੱਕਰ ਦੀਆਂ ਕਾਲੀਆਂ ਕਰਤੂਤਾਂ ਨੂੰ ਛੁਪਾਉਦੇਂ ਹੋਏ ਉਸਦੀ ਬੜੀ ਗੱਲਬਾਤ ਹੋਣ ਦਾ ਜ਼ਿਕਰ ਕਰਦੇ ਹੋਏ ਆਪਣੇ ਸਾਥੀ ਦਾ ਹੌਸਲਾ ਵਧਾ ਰਹੇ ਸਨ।ਏਥੋ ਤੱਕ ਕਿ ਬਿੱਕਰ ਹਰੇਕ ਬਾਰੇ ਘਟੀਆ ਸ਼ਬਦਾਵਲੀ ਹੀ ਵਰਤ ਰਿਹਾ ਸੀ।ਅਸਲ ਵਿੱਚ ਉਹ ਚੋਰ ਅੱਖਾ ਅਤੇ ਮਾੜੀ ਨੀਅਤ ਦਾ ਬੰਦਾ ਹੋਣ ਕਰਕੇ ਚਾਹੁੰਦਾ ਹੀ ਨਹੀਂ ਸੀ ਕਿ ਕੋਈ ਵੀ ਉਸ ਤੋਂ ਵੱਡਾ ਦਿੱਸੇ।ਆਨੇ-ਬਹਾਨੇ ਉਹ ਹਰ ਇੱਕ ਨੂੰ ਦਬਾਕੇ ਰੱਖਣ ਦੀ ਕੋਸ਼ਿਸ ਕਰਦਾ ਸੀ।ਆਪਣੇ ਆਪ ਨੂੰ ਚਲਾਕ ਅਤੇ ਦੂਜੇ ਨੂੰ ਬੇਵਕੂਫ ਸਮਝਦਾ ਸੀ।
ਸੁਣ ਰਹੇ ਲੋਕਾਂ ਵਿੱਚ ਕੋਈ ਵੀ ਜ਼ਿਆਦਾ ਸਿਆਣਪ ਵਾਲਾ ਬੰਦਾ ਨਾ ਹੋਣ ਕਰਕੇ ਬਿੱਕਰ ਅਤੇ ਉਸਦੀ ਲੰਡੂ ਪਾਰਟੀ ਫਾਇਦਾ ਉੱਠਾ ਰਹੀ ਸੀ ਕਿਉਂਕਿ ਚੰਗੇ ਤੇ ਸਿਆਣਪੀ ਇਨਸਾਨਾਂ ਵਿੱਚ ਤਾਂ ਉਸਦਾ ਕੋਈ ਵੱਸ ਨਹੀਂ ਸੀ ਚੱਲਦਾ ਅਤੇ ਨਾ ਹੀ ਕੋਈ ਉਸਦੀ ਗੱਲ ਸੁਣ ਕੇ ਰਾਜ਼ੀ ਸੀ।ਇਸ ਲਈ ਬਿੱਕਰ ਹਮੇਸ਼ਾ ”ਅੰਨਿਆ ‘ਚ ਕਾਣੇ ਰਾਜੇ” ਦੀ ਤੱਕ ‘ਚ ਰਹਿੰਦਾ।
ਬਿੱਕਰ ਲੰਡੂਆਂ ਦੇ ਹੌਸਲੇ ਨਾਲ ਆਪਣਾ ਹੌਸਲਾ ਵਧਾਕੇ ਸ਼ੇਖੀਆ ਮਾਰ ਰਿਹਾ ਸੀ ਤੇ ਬਿੱਕਰ ਦੀਆਂ ਗੱਲਾਂ ਸਾਰੇ ਦਿਲਚਸਪੀ ਨਾਲ ਸੁਣ ਰਹੇ ਸਨ।ਇਹੋ ਵੇਖ ਕੇ ਉਸ ਨੂੰ ਇੰਝ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਉਹ ਆਪਣਾ ਦਬ-ਦਬਾ ਬਣਾਉਣ ਵਿੱਚ ਕਾਮਯਾਬ ਹੋ ਰਿਹਾ ਹੋਵੇ।ਇਹੀ ਖੁਸ਼ੀ ਉਹਦੇ ਚਿਹਰੇ ਤੇ ਲਾਲੀ ਲਿਆ ਰਹੀ ਸੀ ਤੇ ਹਾਸਾ ਬੁੱਲ੍ਹਾ ਤੋਂ ਅੱਖਾਂ ਤੱਕ ਆ ਰਿਹਾ ਸੀ।ਵਿੱਚ-ਵਿੱਚ ਲੱੰਡੂ ਵੀ ਬਿੱਕਰ ਦੀ ਖ਼ੁਸ਼ਾਮਦ ਕਰਦੇ ਹੋਏ ਉਹ ਆਪਣੇ ਆਪ ਨੂੰ ਵੀ ਬਿੱਕਰ ਦੇ ਬਰਾਬਰ ਸਮਝ ਰਹੇ ਸੀ ਪਰ ਬਿੱਕਰ ਸਿਰਫ ਮੌਕੇ ਦਾ ਯਾਰ ਸੀ।ਅਸਲ ਵਿੱਚ ਉਹ ਲੰਡੂਆਂ ਦਾ ਵੀ ਮਿੱਤ ਨਹੀਂ ਸੀ। ਹੁਣ ਇੱਕ ਦਮ ਬਿੱਕਰ ਦਾ ਮੂੰਹ ਕਮਲਾਉਂਦਾ ਹੋਇਆ ਤੇ ਚਿਹਰਾ ਪੀਲਾ ਪੈਂਦਾ ਹੋਇਆ ਨਜ਼ਰ ਆਉਣ ਲੱਗਾ ਕਿਉਕਿ ਪਹਿਲਾਂ ਉਸਦਾ ਕੋਈ ਵੀ ਨਜ਼ਦੀਕੀ ਸੱਥ ਵਿੱਚ ਸ਼ਾਮਿਲ ਨਹੀਂ ਸੀ ਪਰ ਦੂਰ ਤੋਂ ਉਡਦੀ ਧੂੜ ਚੋਂ ਉਸਨੂੰ ਆਪਣਾ ਇੱਕ ਸੱਜਣ ਆÀਂਦਾ ਨਜ਼ਰ ਆਇਆ।ਫਿਰ ਉਸਨੇ ਸੋਚਿਆ ਕਿ ਸ਼ਾਇਦ ਉਸਨੂੰ ਭੁਲੇਖਾ ਪੈ ਰਿਹਾ ਹੋਵੇ।ਇਹ ਦੇਖ ਕੇ ਬਿੱਕਰ ਆਪਣੀਆਂ ਗੱਲਾਂ ਸਮੇਟ ਕੇ ਲੰਡੂਆਂ ਸਮੇਤ ਬਾਕੀਆਂ ਤੋਂ ਪੱਲਾ ਝਾੜਦਾ ਹੋਇਆ ਉੱਠਣ ਲੱਗਾ ਪਰ ਸੱਥ ‘ਚ ਬੈਠੇ ਲੋਕਾਂ ਵਿੱਚੋਂ ਇੱਕ ਨੇ ਉਸਦੀ ਬਾਂਹ ਫੜ ਲਈ ਅਤੇ ਉਸਤੋਂ ਉਸਦਾ ਮੋਬਾਈਲ ਨੰਬਰ ਲੈਣ ਲੱਗਾ ਕਿਉਂਕਿ ਉਸਨੂੰ ਇਹ ਲੱਗ ਰਿਹਾ ਸੀ ਕਿ ਇਹ ਬਹੁਤ ਪਹੁੰਚ ਵਾਲਾ ਇੱਜ਼ਤਦਾਰ ਆਦਮੀ ਲੱਗਦਾ ਹੈ।ਆਉਣ ਵਾਲੇ ਸਮੇਂ ਵਿੱਚ ਇਸਤੋਂ ਕੋਈ ਕੰਮ ਹੀ ਲਵਾਂਗੇ।ਬੱਸ ਏਨੀ ਦੇਰ ਨੂੰ ਧੂੜ ਵਿੱਚੋਂ ਫਿੱਕਾ ਜਿਹਾ ਦਿਸਦਾ ਹੋਇਆ ਬੰਦਾ ਨੇੜੇ ਆਉਣ ਵਿੱਚ ਸਫਲ ਹੋ ਗਿਆ।ਸਿਆਣਿਆ ਨੇ ਕਿਹਾ ਹੈ ਕਿ ਸੱਚ ਤਾਂ ਸੱਚ ਹੀ ਰਹਿੰਦਾ ਹੈ ਭਾਵੇ ਕੋਈ ਮੰਨਣ ਵਾਲਾ ਹੋਵੇ ਜਾਂ ਨਾ।ਕਈ ਵਾਰ ਸੱਚ ਮੌਕੇ ਤੇ ਹੀ ਜ਼ਾਹਰ ਹੋ ਜਾਂਦਾ ਹੈ ਜਿਵੇ ਕਿ ਬਿੱਕਰ ਨਾਲ ਹੋਣ ਵਾਲਾ ਸੀ ਪਰ ਕਈ ਵਾਰ ਵਕਤ ਲੱਗ ਜਾਂਦਾ ਹੈ।ਉਸ ਆਦਮੀ ਨੇ ਆ ਕੇ ਬਿੱਕਰ ਨੂੰ ਹੱਥ ਮਿਲਾਇਆ ਤੇ ਉਸਦੀ ਘਰਵਾਲੀ ਅਤੇ ਧੀ ਦੀਆਂ ਆਪ ਹੁਦਰੀਆਂ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ।ਜਿਨ੍ਹਾਂ ਕਰਕੇ ਬਿੱਕਰ ਨੂੰ ਅਕਸਰ ਹੀ ਰਿਸ਼ਤੇਦਾਰੀ ਵਿੱਚ ਨਿਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਸੀ।
ਇਸੇ ਕਰਕੇ ਉਹ ਬਾਹਰਲੇ ਬੰਦੇ ਨੂੰ ਆਪਣੇ ਘਰ ਲਿਜਾਣ ਵਿੱਚ ਵੀ ਕੰਨੀ ਕਤਰਾਉਦਾ ਸੀ।ਆਪਣਾ ਸੱਚ ਜ਼ਾਹਰ ਹੁੰਦਾ ਵੇਖ ਕੇ ਬਿੱਕਰ ਸ਼ਰਮ ਨਾਲ ਹੇਠਾ ਨੂੰ ਮੁੰਹ ਸੁੱਟਕੇ ਇਹ ਕਹਿੰਦਾ ਹੋਇਆਂ ਖਿਸਕ ਗਿਆ ਕਿ ਇਹ ਤਾਂ ਸਾਡੀ ਪਰਸਨਲ ਲਾਈਫ ਹੈ।

Comments are closed.

COMING SOON .....


Scroll To Top
11