ਨਵੀਂ ਦਿੱਲੀ, 22 ਜੂਨ (ਪੀ.ਟੀ.)- ਦੇਸ਼ ਦੇ ਕਈ ਰਾਜਾਂ ‘ਚ ਆਸਮਾਨ ਤੋਂ ਅੰਗਾਰ ਬਾਰਿਸ਼ ਦੇ ਹਾਲਾਤ ਬਣੇ ਹੋਏ ਹਨ ਅਤੇ ਪੈ ਰਹੀ ਅਤ ਦੀ ਗਰਮੀ ਕਾਰਣ ਲੋਕਾਂ ਨੂੰ ਇੰਤਜ਼ਾਰ ਹੈ ਮੌਨਸੂਨ ਰਾਹਤ ਦਾ।ਮੋਸਮ ਵਿਭਾਗ ਦੇ ਅਨੁਸਾਰ 24 ਜੂਨ ਤੋਂ ਦਖਣ ਪਛਮੀ ਮੌਨਸੂਨ ਦੇ ਅਗੇ ਵਧਣ ਤੇ ਸਥਿਤੀ ਅਨੁਕੂਲ ਹੋਣ ਦੀ ਸੰਭਾਵਨਾ ਹੈ ਦਖਣੀ ਪਛਮ ਮੌਨਸੂਨ ਵਿਭਿੰਨ ਕਾਰਨਾ ਕਰਕੇ ਪਛਮੀ ਬੰਗਾਲ ਦੇ ਮੈਦਾਨੀ ਇਲਾਕੇ, ਭਾਰਤ, ਮਹਾਰਾਸ਼ਟਰ, ਛਤੀਸਗੜ੍ਹ, ਪਛਮੀ ਬੰਗਾਲ, ਝਾਰਖੰਡ, ਬਿਹਾਰ ਅਤੇ ਮਧ ਪ੍ਰਦੇਸ਼ ਦੇ ਕਈ ਹਿਸਿਆਂ ’ਚ 23 ਤੋਂ 25 ਜੂਨ ’ਚ ਅਗੇ ਵਧਣ ਦਾ ਅਨੁਮਾਨ ਹੈ ।ਅਗਲੇ 24 ਘੰਟਿਆਂ ‘ਚ ਕੌਕਣ ਅਤੇ ਗੋਆ ‘ਚ ਕਿਤੇ ਬਹੁਤ ਤੇਜ਼ ਅਤੇ ਕਿਤੇ ਭਾਰੀ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅਨੁਸਾਰ ਰਾਜਧਾਨੀ ਦੇ ਕਈ ਇਲਾਕਿਆ ‘ਚ ਹਲਕੀ ਬਾਰਿਸ਼ ਹੋ ਸਕਦੀ ਹੈ।