Tuesday , 23 April 2019
Breaking News
You are here: Home » PUNJAB NEWS » ਇਸ਼ਕ ਵਿੱਚ ਅੰਨ੍ਹੀ ਹੋਈ ਮਾਂ ਵੱਲੋਂ ਆਪਣੇ ਪ੍ਰੇਮੀ ਨਾਲ ਮਿਲਕੇ ਜਵਾਨ ਪੁੱਤ ਦਾ ਕਤਲ

ਇਸ਼ਕ ਵਿੱਚ ਅੰਨ੍ਹੀ ਹੋਈ ਮਾਂ ਵੱਲੋਂ ਆਪਣੇ ਪ੍ਰੇਮੀ ਨਾਲ ਮਿਲਕੇ ਜਵਾਨ ਪੁੱਤ ਦਾ ਕਤਲ

2015 ਵਿੱਚ ਕੀਤਾ ਆਪਣੇ ਸਹੁਰੇ ਦਾ ਕਤਲ ਵੀ ਕਬੂਲਿਆ

ਨਾਭਾ, 24 ਅਗਸਤ (ਕਰਮਜੀਤ ਸੋਮਲ, ਸਿਕੰਦਰ ਸਿੰਘ)- ਪੁਲਿਸ ਨੇ ਅਜ ਇਕ ਅਜਿਹੇ ਮਾਮਲੇ ਨੂੰ ਬੇਪਰਦ ਕੀਤਾ ਹੈ ਜਿਸ ਵਿਚ ਇਸ਼ਕ ਵਿਚ ਅੰਨ੍ਹੀ ਹੋਈ ਮਾਂ ਨੇ ਹੀ ਆਪਣੇ ਪ੍ਰੇਮੀ ਨਾਲ ਮਿਲਕੇ ਆਪਣੇ 17-18 ਵਰਿਆਂ ਦੇ ਨੌਜਵਾਨ ਪੁਤਰ ਦਾ ਬੇਰਹਿਮੀ ਨਾਲ ਕਤਲ ਕਰ ਦਿਤਾ। ਗਲ ਇਥੇ ਹੀ ਨਹੀ ਮੁਕਦੀ ਨਾਭਾ ਨੇੜਲੇ ਪਿੰਡ ਛੀਟਾਵਾਲਾ ਦੇ ਸ਼ਕੀ ਹਾਲਤ ਵਿੱਚ ਮ੍ਰਿਤਕ ਪਾਏ ਗਏ ਇਸ ਨੌਜਵਾਨ ਕਬੱਡੀ ਖਿਡਾਰੀ ਸੁਖਵੀਰ ਸਿੰਘ ਉਰਫ਼ ਸੁੱਖੀ ਦੀ ਮੌਤ ਸਬੰਧੀ ਸ਼ਕ ਪੈਣ ’ਤੇ ਜਦੋਂ ਪੁਲਿਸ ਨੇ ਤਕਨੀਕੀ ਸਾਧਨਾਂ ਨਾਲ ਇਸ ਮਾਮਲੇ ਦੀ ਬਰੀਕੀ ਨਾਲ ਪੁਣਛਾਣ ਕੀਤੀ ਤਾਂ ਇਸ ਨੌਜਵਾਨ ਦਾ ਉਸਦੀ ਮਾਂ ਨਰਿੰਦਰ ਕੌਰ ਵਲੋਂ ਹੀ ਆਪਣੇ ਪ੍ਰੇਮੀ ਸਿਮਰਦੀਪ ਸਿੰਘ ਉਰਫ਼ ਡੋਗਰ ਨਾਲ ਮਿਲਕੇ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਤਾਂ ਸਾਹਮਣੇ ਆਇਆ ਹੀ ਪੁਤਰ ਦੀ ਕਾਤਲ ਨਰਿੰਦਰ ਕੌਰ ਨੇ ਇਹ ਵੀ ਮੰਨਿਆ ਕਿ ਉਸਨੇ ਸਾਲ 2015 ਵਿਚ ਆਪਣੇ ਇਸ ਪ੍ਰੇਮੀ ਨਾਲ ਮਿਲਕੇ ਆਪਣੇ ਸਹੁਰੇ ਜਗਦੇਵ ਸਿੰਘ ਦੇ ਵੀ ਮੂੰਹ ‘ਤੇ ਸਰਾਹਣਾ ਰਖਕੇ ਉਸਨੂੰ ਵੀ ਕਤਲ ਕੀਤਾ ਸੀ।ਇਸ ਸਨਸਨੀਖੇਜ਼ ਮਾਮਲੇ ਦਾ ਖੁਲਾਸਾ ਕਰਦਿਆ ਅਜ ਪੁਲਿਸ ਲਾਇਨ ਵਿਖੇ ਸਦੇ ਪਤਰਕਾਰ ਸੰਮੇਲਨ ਦੌਰਾਨ ਪਟਿਆਲਾ ਦੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿਧੂ ਨੇ ਦਸਿਆ ਕਿ 20 ਅਗਸਤ ਨੂੰ ਪਿੰਡ ਛੀਟਾਂਵਾਲਾ ਥਾਣਾ ਸਦਰ ਨਾਭਾ ਵਿਖੇ ਸੁਖਵੀਰ ਸਿੰਘ ਉਰਫ਼ ਸੁਖੀ ਪੁਤਰ ਸ਼੍ਰੀ ਬਲਜਿੰਦਰ ਸਿੰਘ ਦੀ ਮੌਤ ਦਾ ਪਤਾ ਲਗਾ ਸੀ। ਜਿਸ ਤਹਿਤ ਉਪ ਕਪਤਾਨ ਪੁਲਿਸ ਸਰਕਲ ਨਾਭਾ ਦੀ ਨਿਗਰਾਨੀ ਹੇਠ ਐਸ.ਐਚ.ਓ. ਥਾਣਾ ਸਦਰ ਇੰਸਪੈਕਟਰ ਬਿਕਰ ਸਿੰਘ ਵਲੋਂ ਕਰਵਾਈ ਕਰਦਿਆ ਧਾਰਾ 174 ਸੀ.ਆਰ.ਪੀ.ਸੀ. ਅਧੀਨ ਕਰਵਾਈ ਅਮਲ ਵਿਚ ਲਿਆਂਦੀ ਗਈ ਪਰ ਮਾਮਲਾ ਸ਼ਕੀ ਜਾਪਦਾ ਦੇਖਕੇ ਇਸ ਮਾਮਲੇ ਦੀ ਗੁਪਤ ਜਾਂਚ ਸ਼ੁਰੂ ਕੀਤੀ ਗਈ ਅਤੇ ਇਸ ਸਬੰਧੀ ਸਾਹਮਣੇ ਆਇਆ ਕਿ ਮ੍ਰਿਤਕ ਦੀ ਮਾਤਾ ਨਰਿੰਦਰ ਕੌਰ ਜਿਸ ਦੇ ਪਤੀ ਦੀ ਸਾਲ 2010 ਵਿਚ ਇਕ ਦੁਰਘਟਨਾ ਹੋਣ ਨਾਲ ਮੌਤ ਹੀ ਗਈ ਸੀ, ਦੇ ਸਾਲ 2014 ਵਿਚ ਆਪਣੇ ਪਿੰਡ ਦੇ ਹੀ ਮੋਬਾਈਲਾਂ ਦੀ ਦੁਕਾਨ ਕਰਦੇ ਸਿਮਰਦੀਪ ਸਿੰਘ ਉਰਫ਼ ਸਿਮਰਜੀਤ ਸਿੰਘ ਉਰਫ਼ ਡੋਗਰ ਨਾਲ ਨਜਾਇਜ਼ ਸਬੰਧ ਬਣ ਗਏ। ਐਸ.ਐਸ.ਪੀ. ਨੇ ਦਸਿਆ ਕਿ ਮਾਂ ਨੂੰ ਇਸ ਗਲਤ ਕੰਮ ਤੋਂ ਉਸ ਦਾ ਪੁਤਰ ਰੋਕਣ ਲਗਾ ਤਾਂ ਨਰਿੰਦਰ ਕੌਰ ਨੇ ਆਪਣੇ ਪ੍ਰੇਮੀ ਸਿਮਰਦੀਪ ਸਿੰਘ ਉਰਫ਼ ਸਿਮਰਜੀਤ ਸਿੰਘ ਉਰਫ਼ ਡੋਗਰ ਨਾਲ ਮਿਲਕੇ 19 ਅਤੇ 20 ਅਗਸਤ ਦੀ ਦਰਮਿਆਨੀ ਰਾਤ ਨੂੰ ਸੁਖਵੀਰ ਸਿੰਘ ਨੂੰ ਢਾਹ ਕੇ ਸਾਹ ਘੁਟ ਕੇ ਧਕੇ ਨਾਲ ਉਸ ਦੇ ਮੂੰਹ ਵਿਚ ਕੀਟਨਾਸ਼ਕ ਦਵਾਈ ਰਾਊਂਡ ਅਪ ਦਵਾਈ ਪਾ ਦਿਤੀ ਤਾਂ ਕਿ ਇਸ ਨੂੰ ਆਤਮ ਹਤਿਆ ਦਿਖਾਇਆ ਜਾ ਸਕੇ ਅਤੇ ਫੇਰ ਉਸਦੀ ਲਾਸ਼ ਨੂੰ ਆਪਣੇ ਘਰ ਦੇ ਬਾਹਰ ਗੇਟ ਦੀ ਕੰਧ ਨਾਲ ਲਗਾਕੇ ਰਖ ਦਿਤਾ।ਐਸ.ਐਸ.ਪੀ. ਨੇ ਦਸਿਆ ਕਿ ਸਵੇਰ ਸਮੇਂ ਉਕਤ ਔਰਤ ਵਲੋਂ ਬਿਨਾਂ ਕਿਸੇ ਕਾਰਵਾਈ ਦੇ ਸੰਸਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਨੂੰ ਇਹ ਮਾਮਲਾ ਸ਼ਕੀ ਜਾਪਿਆਂ ਤਾਂ ਉਨ੍ਹਾਂ ਕਾਰਵਾਈ ਕਰਦਿਆ ਮ੍ਰਿਤਕ ਨੌਜਵਾਨ ਦੀ ਮਾਂ ਅਤੇ ਪ੍ਰੇਮੀ ਸਿਮਰਦੀਪ ਸਿੰਘ ਉਰਫ਼ ਸਿਮਰਜੀਤ ਸਿੰਘ ਉਰਫ਼ ਡੋਗਰ ਤੋਂ ਪੁਛ-ਗਿਛ ਕੀਤੀ ਗਈ ਤਾਂ ਉਨ੍ਹਾਂ ਆਪਣਾ ਜ਼ੁਲਮ ਕਬੂਲਦਿਆਂ ਦਸਿਆ ਕਿ ਰਾਤ ਨੂੰ ਕਤਲ ਕਰਨ ਤੋਂ ਬਾਅਦ ਕਾਤਲ ਨਰਿੰਦਰ ਕੌਰ ਦੇ ਰਾਹੀ ਕਰੀਬ ਸਵਾ ਦੋ ਵਜੇ ਡੋਗਰ ਨੂੰ ਮ੍ਰਿਤਕ ਸੁਖਵੀਰ ਸਿੰਘ ਦੇ ਮੋਬਾਈਲ ਤੋਂ ਫ਼ੋਨ ਕੀਤਾ ਅਤੇ ਬਾਅਦ ਵਿਚ ਫ਼ੋਨ ਨੂੰ ਖੁਰਦ-ਬੁਰਦ ਕਰਨ ਦੀ ਨੀਯਤ ਨਾਲ ਪਲਾਸਟਿਕ ਦੇ ਲਿਫ਼ਾਫ਼ੇ ਵਿਚ ਲਪੇਟ ਕੇ ਕਮਰੇ ਵਿਚ ਬਣੀ ਪਰਛਤੀ ‘ਤੇ ਰਖ ਦਿਤਾ ਪਰ ਪੁਲਿਸ ਵਲੋਂ ਕਾਲ ਡਿਟੇਲ ਹਾਸਲ ਕਰਕੇ ਜਾਂਚ ਕੀਤੀ ਗਈ ਤਾਂ ਇਸ ਅੰਨ੍ਹੇ ਕਤਲ ਨੂੰ ਟਰੇਸ ਕਰਦੇ ਹੋਏ ਸਿਮਰਦੀਪ ਸਿੰਘ ਉਰਫ਼ ਸਿਮਰਜੀਤ ਸਿੰਘ ਉਰਫ਼ ਡੋਗਰ ਅਤੇ ਨਰਿੰਦਰ ਕੌਰ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਅਤੇ ਇਸ ਸਬੰਧੀ ਮੁਕਦਮਾ ਨੰਬਰ 127 ਮਿਤੀ 22 ਅਗਸਤ 2018 ਅ/ਧ 302, 34 ਥਾਣਾ ਸਦਰ ਨਾਭਾ ਦਰਜ਼ ਕੀਤਾ ਗਿਆ ਹੈ।ਐਸ.ਐਸ.ਪੀ. ਨੇ ਦਸਿਆ ਕਿ ਪੁਲਿਸ ਨੂੰ ਪੁਛਗਿਛ ਦੌਰਾਨ ਨਰਿੰਦਰ ਕੌਰ ਅਤੇ ਡੋਗਰ ਨੇ ਮੰਨਿਆ ਕਿ ਇਸੇ ਤਰਾਂ ਉਨ੍ਹਾਂ ਨੇ ਆਪਸ ਵਿਚ ਮਿਲਕੇ ਜੂਨ 2015 ਵਿਚ ਨਰਿੰਦਰ ਕੌਰ ਦੇ ਸਹੁਰੇ ਜਗਦੇਵ ਸਿੰਘ ਦਾ ਵੀ ਰਾਤ ਨੂੰ ਸੁਤੇ ਪਏ ਦੇ ਮੂੰਹ ‘ਤੇ ਸਿਰਹਾਣਾ ਰਖਕੇ ਉਸ ਦਾ ਵੀ ਕਤਲ ਕਰ ਦਿਤਾ ਸੀ ਅਤੇ ਉਸ ਨੂੰ ਕੁਦਰਤੀ ਹਾਰਟ ਅਟੈਕ ਦਸਕੇ ਉਸਦਾ ਸੰਸਕਾਰ ਕਰ ਦਿਤਾ ਸੀ। ਉਨ੍ਹਾਂ ਦਸਿਆ ਕਿ ਜਗਦੇਵ ਸਿੰਘ ਦੇ ਕਤਲ ਦਾ ਕਾਰਨ ਇਹ ਸੀ ਕਿ ਉਹ ਨਰਿੰਦਰ ਕੌਰ ਨੂੰ ਸ਼ਰਾਬ ਪੀ ਕੇ ਉਸ ਦੀ ਕੁਟਮਾਰ ਕਰਦਾ ਸੀ, ਨਜਾਇਜ਼ ਖਰਚਾ ਕਰਨ ਤੋਂ ਰੁਕਦਾ ਸੀ ਅਤੇ ਸਿਮਰਦੀਪ ਸਿੰਘ ਉਰਫ਼ ਸਿਮਰਜੀਤ ਸਿੰਘ ਉਰਫ਼ ਡੋਗਰ ਨੂੰ ਆਪਣੀ ਨੂੰਹ ਨੂੰ ਮਿਲਣ ਤੋਂ ਵੀ ਰੋਕਦਾ ਸੀ।ਸ. ਮਨਦੀਪ ਸਿੰਘ ਸਿਧੂ ਨੇ ਦਸਿਆ ਕਿ ਪਿਛਲੇ ਡੇਢ ਮਹੀਨੇ ਵਿਚ ਪੁਲਿਸ ਵਲੋਂ ਚਾਰ ਅੰਨ੍ਹੇ ਕਤਲਾਂ ਦੀਆਂ ਗੁਥੀਆਂ ਨੂੰ ਸੁਲਝਾਉਣ ਵਿਚ ਕਾਮਯਾਬੀ ਹਾਸਲ ਕੀਤੀ ਗਈ ਹੈ ਜਿਸ ਵਿਚ 25 ਸਤੰਬਰ 2016 ਨੂੰ ਪਿੰਡ ਦੌਣ ਕਲਾਂ ਵਿਖੇ ਇਕ ਬਜ਼ੁਰਗ ਔਰਤ ਨਾਲ ਜਬਰ ਜ਼ਿਨਾਹ ਅਤੇ ਕਤਲ ਹੋਣ ਕਾਰਨ ਮੁਕਦਮਾ ਨੰਬਰ 131 ਮਿਤੀ 26 ਸਤੰਬਰ 2015 ਅ/ਧ 302 ਥਾਣਾ ਸਦਰ ਪਟਿਆਲਾ ਦਰਜ਼ ਹੋਇਆ ਸੀ। ਇਸ ਮੌਕੇ ਡੀ.ਐਸ.ਪੀ. ਨਾਭਾ ਸ਼੍ਰੀ ਦਵਿੰਦਰ ਅਤਰੀ ਤੇ ਐਸ.ਐਚ.ਓ. ਸਦਰ ਸ. ਬਿਕਰ ਸਿੰਘ ਵੀ ਹਾਜ਼ਰ ਸਨ।

Comments are closed.

COMING SOON .....


Scroll To Top
11