Sunday , 21 April 2019
Breaking News
You are here: Home » PUNJAB NEWS » ਇਲਾਕਾ ਵਾਸੀਆਂ ਵੱਲੋਂ ਪ੍ਰੋ. ਚੰਦੂਮਾਜਰਾ ਦਾ ਵਿਸ਼ੇਸ਼ ਸਨਮਾਨ

ਇਲਾਕਾ ਵਾਸੀਆਂ ਵੱਲੋਂ ਪ੍ਰੋ. ਚੰਦੂਮਾਜਰਾ ਦਾ ਵਿਸ਼ੇਸ਼ ਸਨਮਾਨ

ਸ੍ਰੀ ਆਨੰਦਪੁਰ ਸਾਹਿਬ, 7 ਅਪ੍ਰੈਲ (ਦਵਿੰਦਰਪਾਲ ਸਿੰਘ, ਅੰਕੁਸ਼)- ਠਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਅਤੇ ਆਪਣੇ ਸੂਬੇ ਪੰਜਾਬ ਦੇ ਨਾਲ ਜੁੜੇ ਭਖਦੇ ਮਸਲਿਆਂ ਨੂੰ ਜ਼ੋਰਦਾਰ ਢੰਗ ਦੇ ਨਾਲ ਸਦਨ ‘ਚ ਚੁੱਕਣ ਸਦਕਾ ਹੀ ਪੰਜਾਬ ਦੇ ਕਿਸੇ ਸਾਂਸਦ ਨੂੰ ਪਹਿਲੀ ਵਾਰ ਵਧੀਆ ਮੈਂਬਰ ਪਾਰਲੀਮੈਂਟ ਚੁਣੇ ਜਾਣ ਦਾ ਮਾਣ ਹਾਸਿਲ ਹੋਇਆ ਹੈ। ਜਿਸਦਾ ਸਿਹਰਾ ਮੇਰੇ ਹਲਕੇ ਦੇ ਲੋਕਾਂ ਨੂੰ ਅਤੇ ਮੇਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਜਾਂਦਾ ਹੈ। ਇਹ ਪ੍ਰਗਟਾਵਾ ਅੱਜ ਇੱਥੇ ਰੱਖੇ ਸਨਮਾਨ ਸਮਾਰੋਹ ਦੌਰਾਨ ਪਹੁੰਚੇ ਲੋਕ ਸਭਾ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੀਤਾ। ਚੰਦੂਮਾਜਰਾ ਨੇ ਗੱਲਬਾਤ ਦੌਰਾਨ ਕਿਹਾ ਕਿ ਦੇਸ਼ ਦੀ ਕਿਸਾਨੀ ਪ੍ਰਤੀ ਪ੍ਰਧਾਨ ਮੰਤਰੀ-ਵਿੱਤ ਮੰਤਰੀ ਅਤੇ ਖੇਤੀਬਾੜੀ ਮੰਤਰੀ ਇੱਕਸੁਰ ਨਹੀਂ ਹਨ। ਇਹੀ ਕਾਰਨ ਹੈ ਕਿ ਅਸੀਂ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਇਹ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਐਨ ਡੀ ਏ ਦੀ ਬੈਠਕ ਬੁਲਾਈ ਜਾਵੇ ਤਾਂ ਜੋ ਸਮੂੰਹ ਭਾਈਵਾਲ ਪਾਰਟੀਆਂ ਨੂੰ ਕਿਸਾਨੀ, ਐਮ ਐਸ ਪੀ, ਸਵਾਮੀਨਾਥਨ ਰਿਪੋਰਟ ਆਦਿ ਜਿਹੇ ਮਸਲਿਆਂ ਬਾਰੇ ਪਏ ਭੰਬਲਭੂਸੇ ਤੋਂ ਬਾਹਰ ਕੱਢਿਆ ਜਾ ਸਕੇ। ਪੰਜਾਬ ਬਾਰੇ ਗੱਲਬਾਤ ਕਰਦੇ ਹੋਏ ਚੰਦੂਮਾਜਰਾ ਨੇ ਕਿਹਾ ਕਿ ਅੱਜ ਪੰਜਾਬ ਅੰਦਰ ਅਰਾਜਕਤਾ ਦਾ ਵਾਤਾਵਰਨ ਹੈ। ਚਾਰੇ ਪਾਸੇ ਧਰਨੇ ਮੁਜ਼ਾਹਰੇ ਲੱਗ ਰਹੇ ਹਨ ਇੱਥੇ ਹੀ ਬੱਸ ਨਹੀਂ ਹੁਣ ਤਾਂ ਸੂਬੇ ਦੇ ਲੋਕਾਂ ਦੀ ਸੁਰੱਖਿਆ ਕਰਨ ਵਾਲੀ ਪੁਲੀਸ ਦੇ ਆਲਾ ਅਫਸਰ ਵੀ ਸੁਰੱਖਿਅਤ ਨਹੀਂ ਰਹਿ ਗਏ ਹਨ। ਜੇਕਰ ਡੀ ਜੀ ਪੀ ’ਤੇ ਝੂਠੇ ਪਰਚੇ ਦਰਜ ਹੋ ਸਕਦੇ ਹਨ ਤਾਂ ਆਮ ਲੋਕਾਂ ਦੇ ਹਾਲ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਇਸ ਮੌਕੇ ਅੱਜ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਭਾਈ ਅਮਰਜੀਤ ਸਿੰਘ ਚਾਵਲਾ, ਪ੍ਰਿੰਸੀਪਲ ਸੁਰਿੰਦਰ ਸਿੰਘ, ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਲੱਖੇਵਾਲ, ਹਰਪ੍ਰੀਤ ਸਿੰਘ ਬਸੰਤ, ਜਰਨੈਲ ਸਿੰਘ ਵਾਹਦ, ਠੇਕੇਦਾਰ ਗੁਰਨਾਮ ਸਿੰਘ, ਡਾ. ਪਰਮਿੰਦਰ ਸ਼ਰਮਾ, ਜਤਿੰਦਰ ਸਿੰਘ ਅਠਵਾਲ, ਹਰਜੀਤ ਸਿੰਘ ਅਚਿੰਤ, ਕੁਲਵਿੰਦਰ ਕੌਰ ਵਿਰਕ, ਬੇਦੀ ਇੰਦਰਜੀਤ ਸਿੰਘ ਖਾਲਸਾ, ਡਾ. ਪੀ ਜੇ ਐਸ ਕੰਗ, ਡਾ. ਭਰਤ ਜਸਵਾਲ, ਡਾ. ਸੌਰਵ ਸ਼ਰਮਾ, ਸੁਰਿੰਦਰ ਸਿੰਘ ਮਟੌਰ ਆਦਿ ਵੀ ਹਾਜ਼ਰ ਸਨ।

Comments are closed.

COMING SOON .....


Scroll To Top
11