Tuesday , 20 November 2018
Breaking News
You are here: Home » INTERNATIONAL NEWS » ਇਰਾਕ ‘ਚ ਅੱਤਵਾਦੀ ਹਮਲੇ ਤੇ ਹਿੰਸਾ ‘ਚ 47 ਮੌਤਾਂ

ਇਰਾਕ ‘ਚ ਅੱਤਵਾਦੀ ਹਮਲੇ ਤੇ ਹਿੰਸਾ ‘ਚ 47 ਮੌਤਾਂ

ਇਰਾਕ, 13 ਜੁਲਾਈ (ਵਿਸ਼ਵ ਵਾਰਤਾ)-ਇਰਾਕ ‘ਚ ਭੀੜ ਭਰੇ ਇਕ ਕੈਫ਼ੇ ‘ਚ ਇਕ ਆਤਮਘਾਤੀ ਹਮਲਾਵਰ ਦੇ ਹਮਲੇ ਅਤੇ ਹੋਰ ਥਾਵਾਂ ‘ਤੇ ਹੋਈ ਹਿੰਸਾ ਵਿਚ 47 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਿਰਕੁਕ ਸ਼ਹਿਰ ਦੇ ਦੱਖਣ ਵਿਚ ਕੱਲ੍ਹ ਰਾਤ ਰਮਦਾਨ ਦੇ ਪਵਿੱਤਰ ਮਹੀਨੇ ਦੌਰਾਨ ਲੋਕ ਰੋਜਾ ਖੋਲ੍ਹਣ ਲਈ ਇਫ਼ਤਾਰ ਦੀ ਦਾਵਤ ਵਿਚ ਇਕੱਠੇ ਹੋਏ ਸਨ। ਉਸੇ ਦੌਰਾਨ ਇਕ ਆਤਮਘਾਤੀ ਹਮਲਾਵਰ ਨੇ ਹਮਲਾ ਕੀਤਾ, ਜਿਸ ਵਿਚ 38 ਲੋਕ ਮਾਰੇ ਗਏ ਅਤੇ 29 ਜ਼ਖ਼ਮੀ ਹੋ ਗਏ। ਇਸ ਹਮਲੇ ਵਿਚ ਜ਼ਖ਼ਮੀ ਹੋਏ ਅਹਿਮਦ ਅਲ ਬਿਆਨੀ ਨੇ ਦੱਸਿਆ ਕਿ ਲੋਕ ਕੈਫੇ ਵਿਚ ਸਨ। ਇਕ ਆਦਮੀ ਅੰਦਰ ਦਾਖ਼ਲ ਹੋਇਆ ਅਤੇ ਜ਼ੋਰ ਨਾਲ ‘ਅੱਲਾ ਹੂ ਅਕਬਰ’ ਚਿਲਾਇਆ। ਉਸੇ ਸਮੇਂ ਭਿਆਨਕ ਵਿਸਫੋਟ ਹੋਇਆ ਅਤੇ ਜਲੇ ਅਤੇ ਮ੍ਰਿਤਕ ਸਰੀਰ ਇਧਰ-ਉਧਰ ਪਏ ਸਨ। ਉਤਰੀ ਬਗਦਾਦ ਵਿਚ ਬੰਦੂਕਧਾਰੀਆਂ ਨੇ ਮਸਜ਼ਿਦ ਜਾ ਰਹੇ ਪੁਲਿਸ ਬ੍ਰਿਗੇਡੀਅਰ ਜਨਰਲ ਸਾਬਰੀ ਨੂੰ ਗੋਲੀ ਮਾਰ ਦਿੱਤੀ। ਰਾਜਧਾਨੀ ਦੇ ਪੂਰਬ ਉਤਰ ਵਿਚ ਮਕਦਾਦਿਆ ਵਿਚ ਇਕ ਸਾਬਕਾ ਪੁਲਿਸ ਕਰਮੀ ਨੂੰ ਉਸ ਦੇ ਘਰ ਦੇ ਬਾਹਰ ਗੋਲੀ ਮਾਰ ਦਿੱਤੀ ਗਈ। ਮੋਸੁਲ ਸ਼ਹਿਰ ਵਿਚ ਇਕ ਆਤਮਘਾਤੀ ਹਮਲਾਵਰ ਨੇ ਪੁਲਿਸ ਚੌਕੀ ਵਿਚ ਵਿਸਫੋਟਕ ਨਾਲ ਲੱਦੀ ਗੱਡੀ ਵਾੜ ਦਿੱਤੀ, ਜਿਸ ਨਾਲ 4 ਪੁਲਿਸ ਕਰਮੀ ਮਾਰੇ ਗਏ ਅਤੇ 2 ਜ਼ਖ਼ਮੀ ਹੋ ਗਏ। ਇਹੀ ਤਿੰਨ ਵੱਖ-ਵੱਖ ਵਿਸਫੋਟਾਂ ਵਿਚ ਤਿੰਨ ਲੋਕ ਮਾਰੇ ਗਏ।

Comments are closed.

COMING SOON .....


Scroll To Top
11