ਚੋਣ ਨਤੀਜਾ ਅੱਜ ਰਾਤ ਨੂੰ, ਪੀਟੀਆਈ 119 ਸੀਟਾਂ ’ਤੇ ਚੱਲ ਰਹੀ ਹੈ ਅੱਗੇ
ਇਸਲਾਮਾਬਾਦ, 26 ਜੁਲਾਈ- ਪਕਿਸਤਾਨ ਦੀਆਂ ਆਮ ਚੋਣਾਂ ਵਿੱਚ ਸਾਬਕਾ ਕ੍ਰਿਕਟਰ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਫੈਸਲਾਕੁਨ ਜਿੱਤ ਲਈ ਸਭ ਤੋਂ ਅੱਗੇ ਚੱਲ ਰਹੀ ਹੈ। ਇਹ ਤੈਅ ਹੈ ਕਿ ਇਮਰਾਨ ਖਾਨ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ।ਚੋਣਾਂ ਵਿਚ ਪੀ.ਐਮ.ਐਲ.-ਐਨ. ਪਾਰਟੀ ਦੇ ਨੇਤਾ ਸ਼ਾਹਬਾਜ਼ ਖਾਨ ਖੈਬਰ ਪਖਤੂਨਖਵਾ ਤੋਂ, ਪੀ.ਪੀ.ਪੀ. ਦੇ ਨੇਤਾ ਬਿਲਾਵਲ ਭੁਟੋ ਅਤੇ ਸਾਬਕਾ ਪੀ.ਐਮ. ਸ਼ਾਹਿਦ ਖਾਕਾਨ ਅਬਾਸੀ ਮੁਰੀ ਸੀਟ ਤੋਂ ਹਾਰ ਗਏ ਹਨ। ਸ਼ਾਹਿਦ ਖਾਕਾਨ ਨੂੰ ਇਮਰਾਨ ਖਾਨ ਦੇ ਉਮੀਦਵਾਰ ਸਦਾਕਤ ਅਬਾਸੀ ਨੇ ਹਰਾਇਆ ਹੈ। ਹੁਣ ਤਕ ਸਾਹਮਣੇ ਆਏ ਰੁਝਾਨਾਂ ਮੁਤਾਬਕ ਇਮਰਾਨ ਖਾਨ ਦੀ ਪਾਰਟੀ 119 ’ਤੇ ਅੱਗੇ ਚੱਲ ਰਹੀ ਹੈ। ਉਥੇ ਨਵਾਜ਼ ਸ਼ਰੀਫ ਦੀ ਪਾਰਟੀ ਦੀ 56 ਅਤੇ ਬਿਲਾਵਲ ਭੁਟੋ ਦੀ ਪਾਰਟੀ ਦੀ 36 ਸੀਟਾਂ ‘ਤੇ ਹੈ। ਇਥੇ ਕਈ ਧਾਕੜ ਨੇਤਾਵਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅਬਾਸੀ, ਉਨ੍ਹਾਂ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ.ਐਮ.ਐਲ.-ਐਨ) ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ ਅਤੇ ਦਖਣ-ਪੰਥੀ ਸੰਗਠਨ ਜਮਾਤ-ਏ-ਇਸਲਾਮੀ ਦੇ ਮੁਖੀ ਸਿਰਾਜੁਲ ਹਕ ਉਨ੍ਹਾਂ ਧਾਕੜਾਂ ਵਿਚ ਸ਼ਾਮਲ ਹਨ, ਜਿਨ੍ਹਾਂ ਨੂੰ ਪਾਕਿਸਤਾਨ ਦੇ ਸੰਸਦੀ ਮੈਂਬਰਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪਾਕਿਸਤਾਨੀ ਸੁਪਰੀਮ ਕੋਰਟ ਵਲੋਂ ਨਵਾਜ਼ ਸ਼ਰੀਫ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਯੋਗ ਕਰਾਰ ਦਿਤੇ ਜਾਣ ਮਗਰੋਂ ਅਬਾਸੀ ਨੇ ਰਾਵਲਪਿੰਡੀ ਦੀ ਐਨ.ਏ.-57 ਅਤੇ ਇਸਲਾਮਾਬਾਦ ਦੀ ਐਨ.-ਏ-53 ਮੈਂਬਰੀ ਸੀਟਾਂ ਤੋਂ ਪੀ.ਐਮ.ਐਲ.ਐਨ ਦੇ ਉਮੀਦਵਾਰ ਦੇ ਤੌਰ ‘ਤੇ ਚੋਣ ਲੜੀ ਸੀ ਪਰ ਗੈਰ ਅਧਿਕਾਰਤ ਨਤੀਜਿਆਂ ਮੁਤਾਬਕ, ਸਾਬਕਾ ਪ੍ਰਧਾਨ ਮੰਤਰੀ ਅਬਾਸੀ ਦੋਹਾਂ ਸੀਟਾਂ ਤੋਂ ਹਾਰ ਗਏ। ਐਨ.ਏ-57 ਨੂੰ ਪੀ.ਐਮ.ਐਲ.-ਐਨ ਦੀ ਸਭ ਤੋਂ ਸੁਰਖਿਅਤ ਸੀਟ ਵਿਚੋਂ ਇਕ ਮੰਨਿਆ ਜਾਂਦਾ ਹੈ।ਅਬਾਸੀ ਤੋਂ ਇਲਾਵਾ, ਪੀ.ਐਮ.ਐਲ.-ਐਨ ਦੇ ਮੁਖ ਸ਼ਾਹਬਾਜ਼ ਸ਼ਰੀਫ ਵੀ ਦੋ ਸੀਟਾਂ ਤੋਂ ਚੋਣਾਂ ਹਾਰ ਗਏ ਹਨ। ਉਹ ਕਰਾਚੀ, ਸਵਾਤ ਅਤੇ ਲਾਹੌਰ ਦੀ ਤਿੰਨ ਮੈਂਬਰੀ ਸੀਟਾਂ ਤੋਂ ਚੋਣਾਂ ਲੜੇ ਸਨ।ਗੈਰ-ਅਧਿਕਾਰਤ ਨਤੀਜਿਆਂ ਮੁਤਾਬਕ, ਬੁਧਵਾਰ ਨੂੰ ਹੋਈਆਂ ਚੋਣਾਂ ਵਿਚ ਹਾਰਨ ਵਾਲਿਆਂ ਵਿਚ ਮੁਤਾਹਿਦਾ ਮਜਲਿਸ-ਏ-ਅਮਾਲ (ਐਮ.ਐਮ.ਏ.) ਦੇ ਪ੍ਰਧਾਨ ਮੌਲਾਨਾ ਫਜ਼ਲੁਰ ਰਹਿਮਾਨ ਵੀ ਸ਼ਾਮਲ ਹਨ।ਪੀ.ਐਮ.ਐਲ-ਐਨ ਦੇ ਧਾਕੜ ਨੇਤਾਵਾਂ ਵਿਚ ਸ਼ਾਮਲ ਖਵਾਜ਼ਾ ਸਾਦ ਰਫੀਕ ਨੂੰ ਲਾਹੌਰ ਵਿਚ ਪੀ.ਟੀ.ਆਈ. ਦੇ ਪ੍ਰਧਾਨ ਇਮਰਾਨ ਖਾਨ ਨੇ ਹਰਾਇਆ, ਜਦੋਂ ਕਿ ਸਿੰਧ ਸੂਬੇ ਦੇ ਸਾਬਕਾ ਮੁਖ ਮੰਤਰੀ ਅਰਬਾਬ ਰਹੀਮ ਨੂੰ ਸਿੰਧ ਦੇ ਉਮਰਕੋਟ ਖੇਤਰ ਵਿਚ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਉਮੀਦਵਾਰ ਨੇ ਹਰਾਇਆ।ਇਸ ਦੌਰਾਨ ਪੀ.ਪੀ.ਪੀ. ਦੇ ਮੁਖੀ ਬਿਲਾਵਲ ਭੁਟੋ ਜ਼ਰਦਾਰੀ ਖੈਬਰ ਪਖਤੂਨਖਵਾ ਦੀ ਐਨ.ਏ-8 ਮਲਕੰਦ ਸੀਟ ‘ਤੇ ਹਾਰ ਦਾ ਮੂੰਹ ਦੇਖਣਾ ਪਿਆ। ਪੰਜ ਮੈਂਬਰੀ ਸੀਟਾਂ ‘ਤੇ ਚੋਣ ਲੜ ਰਹੇ ਪੀ.ਟੀ.ਆਈ. ਮੁਖੀ ਇਮਰਾਨ ਖਾਨ ਉਨ੍ਹਾਂ ਸਭ ਤੋਂ ਅਗੇ ਚਲ ਰਹੇ ਹਨ। ਪਾਕਿਸਤਾਨ ਚੋਣ ਕਮਿਸ਼ਨ ਅਜੇ ਵੀ ਅਧਿਕਾਰਤ ਨਤੀਜਿਆਂ ਨੂੰ ਸੰਕਲਿਤ ਕਰਨ ਦੀ ਪ੍ਰਕਿਰਿਆ ਵਿਚ ਹੈ।